ਅਮਰੀਕਾ ਨੇ ਹੁੰਡਈ ਹੈਵੀ ਇੰਡਸਟਰੀਜ਼ ''ਤੇ ਲਗਾਇਆ 4.70 ਕਰੋੜ ਡਾਲਰ ਦਾ ਜ਼ੁਰਮਾਨਾ
Friday, Sep 20, 2019 - 12:09 PM (IST)

ਵਾਸ਼ਿੰਗਟਨ—ਅਮਰੀਕਾ ਨੇ ਦੱਖਣੀ ਕੋਰੀਆ ਦੀ ਕੰਪਨੀ ਹੁੰਡਈ ਹੈਵੀ ਇੰਡਸਟਰੀਜ਼ ਦੇ ਉੱਪਰ 4.70 ਕਰੋੜ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ। ਇਹ ਜ਼ੁਰਮਾਨਾ ਵਾਤਾਵਰਣ ਸੰਬੰਧੀ ਨਿਯਮਾਂ ਦਾ ਉਲੰਘਣ ਕਰਕੇ ਖਰਾਬ ਡੀਜ਼ਲ ਇੰਜਣ ਆਯਾਤ ਕਰਨ ਅਤੇ ਵੇਚਣ ਦੇ ਕਾਰਨ ਲਗਾਇਆ ਗਿਆ ਹੈ। ਅਮਰੀਕਾ ਦੇ ਜਸਟਿਸ ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ 2012 ਤੋਂ 2015 ਦੇ ਵਿਚਕਾਰ ਡੀਜ਼ਲ ਨਾਲ ਚੱਲਣ ਵਾਲੇ ਕਰੀਬ 2,300 ਭਾਰੀ ਨਿਰਮਾਣ ਵਾਹਨਾਂ ਦਾ ਆਯਾਤ ਕੀਤਾ ਜਿਨ੍ਹਾਂ 'ਚ ਅਜਿਹੇ ਇੰਜਣ ਲੱਗੇ ਸਨ ਜੋ ਅਮਰੀਕਾ ਦੇ ਉਤਸਰਜਨ ਮਾਨਕਾਂ ਦੇ ਅਨੁਕੂਲ ਨਹੀਂ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਹੁੰਡਈ ਨੇ ਲੋਕਾਂ ਦੇ ਸਿਹਤਮੰਦ ਅਤੇ ਕਾਨੂੰਨ ਦੇ ਉੱਪਰ ਮੁਨਾਫੇ ਨੂੰ ਤਰਜ਼ੀਹ ਦਿੱਤੀ। ਅਸੀਂ ਅਜਿਹੀ ਕਿਸੇ ਵੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੋ ਸਵੱਛ ਹਵਾ ਐਕਟ ਦਾ ਉਲੰਘਣ ਕਰਦੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੀ ਇਕ ਅਦਾਲਤ ਨੇ ਕੰਪਨੀ ਦੇ ਉੱਪਰ 20 ਲੱਖ ਡਾਲਰ ਦਾ ਜ਼ੁਰਮਾਨਾ ਲਗਾਇਆ ਸੀ।