ਅਮਰੀਕਾ ਤੋਂ ਆਈ ਚੰਗੀ ਖ਼ਬਰ, ਹੁਣ ਘਟੇਗੀ ਤੁਹਾਡੀ EMI, ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ''ਚ ਕਟੌਤੀ ਦਾ ਦਿੱਤਾ ਸੰਕੇਤ

Friday, Aug 23, 2024 - 11:13 PM (IST)

ਇੰਟਰਨੈਸ਼ਨਲ ਡੈਸਕ : ਭਾਰਤ 'ਚ Home Loan, Auto Loan, Personal Loan ਅਤੇ Education Loan ਲੈਣ ਵਾਲਿਆਂ ਲਈ ਅਮਰੀਕਾ ਤੋਂ ਚੰਗੀ ਖ਼ਬਰ ਆ ਗਈ ਹੈ। ਫੈਡਰਲ ਰਿਜ਼ਰਵ ਦੇ ਚੇਅਰਮੈਨ ਜੈਰਮ ਪਾਵੇਲ ਨੇ ਜਲਦੀ ਹੀ ਅਮਰੀਕਾ 'ਚ ਵਿਆਜ ਦਰਾਂ 'ਚ ਕਟੌਤੀ ਕਰਨ ਦਾ ਸੰਕੇਤ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਨੂੰ ਫੈਡਰਲ ਰਿਜ਼ਰਵ ਦੀ ਬੈਠਕ ਤੋਂ ਬਾਅਦ ਪਾਵੇਲ ਨੇ ਕਿਹਾ ਕਿ ਹੁਣ ਮੁਦਰਾ ਨੀਤੀ ਦੀ ਸਮੀਖਿਆ ਕਰਨ ਅਤੇ ਵਿਆਜ ਦਰਾਂ 'ਚ ਕਟੌਤੀ ਕਰਨ ਦਾ ਸਮਾਂ ਹੈ।

ਜੇਕਰ ਅਮਰੀਕਾ 'ਚ ਵਿਆਜ ਦਰਾਂ 'ਚ ਕਟੌਤੀ ਹੁੰਦੀ ਹੈ ਤਾਂ ਇਸ ਦਾ ਅਸਰ ਭਾਰਤ ਸਮੇਤ ਪੂਰੀ ਦੁਨੀਆ 'ਤੇ ਪਵੇਗਾ ਅਤੇ ਭਾਰਤੀ ਰਿਜ਼ਰਵ ਬੈਂਕ ਭਾਰਤ 'ਚ ਵੀ ਵਿਆਜ ਦਰਾਂ 'ਚ ਕਟੌਤੀ ਸ਼ੁਰੂ ਕਰ ਸਕਦਾ ਹੈ। ਅਜਿਹੇ 'ਚ ਦੇਸ਼ 'ਚ Home Load, Auto Loan, Personal Loan ਅਤੇ Education Loan ਸਮੇਤ ਹਰ ਤਰ੍ਹਾਂ ਦੇ ਕਰਜ਼ੇ ਸਸਤੇ ਹੋ ਜਾਣਗੇ ਅਤੇ ਜਿਨ੍ਹਾਂ ਲੋਕਾਂ 'ਤੇ ਪਹਿਲਾਂ ਤੋਂ ਕਰਜ਼ਾ ਚੱਲ ਰਿਹਾ ਹੈ, ਉਨ੍ਹਾਂ ਦੀ ਈਐੱਮਆਈ ਘੱਟ ਹੋ ਜਾਵੇਗੀ।

ਮਹਿੰਗਾਈ ਦਰ 'ਚ ਆਈ ਵੱਡੀ ਗਿਰਾਵਟ
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਜੁਲਾਈ ਮਹੀਨੇ ਦੇ ਮਹਿੰਗਾਈ ਅੰਕੜਿਆਂ 'ਚ ਗਿਰਾਵਟ ਦੇਖੀ ਗਈ ਹੈ ਅਤੇ ਮਹਿੰਗਾਈ ਦਾ ਅੰਕੜਾ 3.54 ਫੀਸਦੀ 'ਤੇ ਆ ਗਿਆ ਹੈ। ਜੂਨ 'ਚ ਮਹਿੰਗਾਈ ਦਰ 5.08 ਫੀਸਦੀ ਸੀ। ਹਾਲਾਂਕਿ ਬਾਜ਼ਾਰ ਨੂੰ ਮਹਿੰਗਾਈ ਦਰ 3.65 ਫੀਸਦੀ ਰਹਿਣ ਦੀ ਉਮੀਦ ਸੀ। ਇਸੇ ਤਰ੍ਹਾਂ ਥੋਕ ਮੁੱਲ ਸੂਚਕ ਅੰਕ ਯਾਨੀ ਥੋਕ ਮਹਿੰਗਾਈ ਦਰ ਵੀ ਜੁਲਾਈ 'ਚ 2.04 ਫੀਸਦੀ 'ਤੇ ਰਹੀ। ਜੂਨ 'ਚ ਥੋਕ ਮਹਿੰਗਾਈ ਦਰ 3.36 ਫੀਸਦੀ ਸੀ। ਮਹਿੰਗਾਈ ਦੇ ਅੰਕੜੇ ਬਾਜ਼ਾਰ ਦੀਆਂ ਉਮੀਦਾਂ ਤੋਂ ਬਿਹਤਰ ਰਹੇ ਹਨ। ਅਜਿਹੇ 'ਚ ਮਹਿੰਗਾਈ ਦਰ ਆਰਬੀਆਈ ਦੇ 2 ਤੋਂ 4 ਫੀਸਦੀ ਦੇ ਟੀਚੇ ਦੇ ਵਿਚਕਾਰ ਆ ਗਈ ਹੈ।

RBI ਨੇ 4 ਮਈ 2022 ਤੋਂ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਜੂਨ 2022, ਅਗਸਤ 2022, ਸਤੰਬਰ 2022, ਦਸੰਬਰ 2022 ਅਤੇ ਫਰਵਰੀ 2023 ਵਿਚ ਵਿਆਜ ਦਰਾਂ ਵਿਚ ਲਗਾਤਾਰ ਵਾਧਾ ਕੀਤਾ ਗਿਆ ਹੈ। ਇਸ ਦੌਰਾਨ ਭਾਰਤੀ ਰਿਜ਼ਰਵ ਬੈਂਕ ਨੇ ਇਕ ਵਾਰ ਵੀ ਵਿਆਜ ਦਰਾਂ ਵਿਚ ਕਟੌਤੀ ਨਹੀਂ ਕੀਤੀ ਹੈ ਅਤੇ ਮਈ 2022 ਤੋਂ ਬਾਅਦ ਦੇਸ਼ ਵਿਚ ਲੋਕਾਂ ਨੂੰ 27 ਮਹੀਨਿਆਂ ਲਈ ਮਹਿੰਗੇ ਕਰਜ਼ੇ ਮਿਲ ਰਹੇ ਹਨ। ਫਿਲਹਾਲ ਆਰਬੀਆਈ ਨੇ ਰੇਪੋ ਰੇਟ 6.50 ਫੀਸਦੀ ਤੈਅ ਕੀਤਾ ਹੈ, ਜਦਕਿ ਰਿਵਰਸ ਰੈਪੋ ਰੇਟ 3.35 ਫੀਸਦੀ ਹੈ। ਹੁਣ ਜੇਕਰ ਆਰਬੀਆਈ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਦਰਾਂ ਵਿਚ ਕਟੌਤੀ ਕਰਦਾ ਹੈ ਤਾਂ ਕਰਜ਼ਾ ਸਸਤਾ ਹੋਣਾ ਯਕੀਨੀ ਹੈ।

ਇਸ ਦੌਰਾਨ ਅਮਰੀਕਾ ਵਿਚ ਮਾਰਚ 2022 ਤੋਂ ਜੁਲਾਈ 2023 ਦਰਮਿਆਨ ਵਿਆਜ ਦਰਾਂ ਵਿਚ 13 ਵਾਰ ਵਾਧਾ ਕੀਤਾ ਗਿਆ ਹੈ ਅਤੇ ਪਿਛਲੇ ਇਕ ਸਾਲ ਤੋਂ ਵਿਆਜ ਦਰਾਂ ਸਥਿਰ ਰਹੀਆਂ ਹਨ। ਲਗਾਤਾਰ ਉੱਚੀਆਂ ਵਿਆਜ ਦਰਾਂ ਕਾਰਨ ਇਹ ਪੂਰੀ ਦੁਨੀਆ ਵਿਚ ਜੀਡੀਪੀ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਲਈ ਕਈ ਦੇਸ਼ਾਂ ਨੇ ਵਿਆਜ ਦਰਾਂ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬੈਂਕ ਆਫ ਕੈਨੇਡਾ ਨੇ ਪਿਛਲੇ ਦੋ ਮਹੀਨਿਆਂ ਵਿਚ ਦੋ ਵਾਰ ਵਿਆਜ ਦਰਾਂ ਵਿਚ ਕਟੌਤੀ ਕੀਤੀ ਹੈ, ਉਥੇ ਹੀ ਯੂਰਪੀ ਬੈਂਕ ਨੇ ਵੀ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਫੈਡਰਲ ਰਿਜ਼ਰਵ ਵਲੋਂ ਵਿਆਜ ਦਰਾਂ 'ਚ ਕਟੌਤੀ ਕਰਨ ਤੋਂ ਬਾਅਦ ਇਸ ਦਾ ਅਸਰ ਏਸ਼ੀਆਈ ਦੇਸ਼ਾਂ 'ਚ ਵੀ ਦੇਖਣ ਨੂੰ ਮਿਲੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Sandeep Kumar

Content Editor

Related News