ਐਲਨ ਮਸਕ ਦਾ ਹੋਇਆ ਟਵਿੱਟਰ, 44 ਬਿਲੀਅਨ ਡਾਲਰ ’ਚ ਵਿਕੀ ਕੰਪਨੀ
Tuesday, Apr 26, 2022 - 09:41 AM (IST)
ਸੇਨ ਫ੍ਰਾਂਸਿਸਕੋ (ਭਾਸ਼ਾ): ਟੈਸਲਾ ਕੰਪਨੀ ਦੇ ਮਾਲਕ ਅਰਬਪਤੀ ਐਲਨ ਮਸਕ ਨੇ 44 ਅਰਬ ਡਾਲਰ (ਲਗਭਗ 3368 ਅਰਬ ਰੁਪਏ) ’ਚ ਟਵਿੱਟਰ ਐਕਵਾਇਰ ਕਰਨ ਦਾ ਸਮਝੌਤਾ ਕੀਤਾ ਹੈ। ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਮਸਕ ਨੇ 14 ਅਪ੍ਰੈਲ ਨੂੰ ਟਵਿੱਟਰ ਨੂੰ ਖ਼ਰੀਦਣ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਸੀ ਕਿ ਉਹ ਐਕਵਾਇਰ ਲਈ ਫੰਡ ਕਿਵੇਂ ਇਕੱਠਾ ਕਰਨਗੇ। ਮਸਕ ਨੇ ਕਿਹਾ ਕਿ ਉਹ ਟਵਿੱਟਰ ਨੂੰ ਇਸ ਲਈ ਖ਼ਰੀਦਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਆਜ਼ਾਦ ਮੰਚ ਦੇ ਰੂਪ ’ਚ ਆਪਣੀ ਸਮਰੱਥਾ ’ਤੇ ਖਰਾ ਉਤਰ ਪਾ ਰਿਹਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਵੱਡਾ ਝਟਕਾ! ਕੇਂਦਰ ਸਰਕਾਰ ਨੇ ਚੁੱਪਚਾਪ DAP ਖਾਦ ਦੀਆਂ ਕੀਮਤਾਂ 'ਚ ਕੀਤਾ ਵਾਧਾ
ਟਵਿੱਟਰ ਨੇ ਕਿਹਾ ਕਿ ਐਕਵਾਇਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ ਇਕ ਨਿੱਜੀ ਮਲਕੀਅਤ ਵਾਲੀ ਕੰਪਨੀ ਬਣ ਜਾਵੇਗੀ। ਟਵਿੱਟਰ ਦੇ ਸੀ. ਈ. ਓ. ਪਰਾਗ ਅਗਰਵਾਲ ਨੇ ਟਵੀਟ ਕਰ ਕੇ ਕਿਹਾ, ‘‘ਟਵਿੱਟਰ ਦਾ ਇਕ ਉਦੇਸ਼ ਹੈ, ਜੋ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ। ਸਾਡੀ ਟੀਮ ਅਤੇ ਉਸ ਦੇ ਕੰਮ ’ਤੇ ਮਾਣ ਹੈ।’’
ਇਹ ਵੀ ਪੜ੍ਹੋ : ਟਾਟਾ ਦੇ ਖ਼ਰੀਦਦਾਰਾਂ ਨੂੰ ਝਟਕਾ, 4 ਮਹੀਨਿਆਂ 'ਚ ਦੂਸਰੀ ਵਾਰ ਮਹਿੰਗੀਆਂ ਹੋਈਆਂ ਕਾਰਾਂ ਅਤੇ SUV
ਟਵਿੱਟਰ ਦੇ ਬੋਰਡ ਨੇ ਇਕੱਠੇ ਮਿਲ ਕੇ ਐਲਨ ਮਸਕ ਦੇ ਆਫਰ ਨੂੰ ਸਵੀਕਾਰ ਕੀਤਾ। ਇਹ ਡੀਲ ਇਸੇ ਸਾਲ ਪੂਰੀ ਕਰ ਲਈ ਜਾਵੇਗੀ। ਡੀਲ ਪੂਰੀ ਹੋਣ ਤੋਂ ਬਾਅਦ ਟਵਿੱਟਰ ਇਕ ਪ੍ਰਾਈਵੇਟ ਕੰਪਨੀ ਬਣ ਜਾਵੇਗੀ ਅਤੇ ਇਸ ਦੇ ਮਾਲਕ ਐਲਨ ਮਸਕ ਹੋਣਗੇ। ਗੌਰਤਲਬ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਐਲਨ ਮਸਕ ਦੇ ਆਫਰ ’ਤੇ ਟਵਿੱਟਰ ਦੇ ਬੋਰਡ ਅੰਦਰ ਗੱਲਬਾਤ ਜਾਰੀ ਸੀ। ਟਵਿੱਟਰ ’ਚ 9 ਫ਼ੀਸਦੀ ਦੀ ਹਿੱਸੇਦਾਰੀ ਖ਼ਰੀਦਣ ਦੇ ਕੁਝ ਹੀ ਦਿਨਾਂ ਬਾਅਦ ਐਲਨ ਮਸਕ ਨੇ ਕਿਹਾ ਕਿ ਫ੍ਰੀ ਸਪੀਚ ਦੇ ਲਈ ਟਵਿੱਟਰ ਨੂੰ ਪ੍ਰਾਈਵੇਟ ਹੋਣਾ ਪਵੇਗਾ।
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ