'ਸਬਸਿਡੀ' ਯੋਜਨਾ ਨੂੰ ਜ਼ਮੀਨੀ ਹਕੀਕਤ ਦੇ ਹਾਣੀ ਬਣਾਉਣ ਲਈ ਖੇਤੀਬਾੜੀ ਮਹਿਕਮੇ ਦੀ ਨਿਵੇਕਲੀ ਪਹਿਲਕਦਮੀ

08/11/2020 11:38:07 AM

ਗੁਰਦਾਸਪੁਰ (ਹਰਮਨਪ੍ਰੀਤ) - ਵੱਖ-ਵੱਖ ਭਲਾਈ ਯੋਜਨਾਵਾਂ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਅਸਲ ਹਕੀਕਤ ਦੇ ਹਾਣੀ ਬਣਾਉਣ ਲਈ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਇਸ ਸਾਲ ਕਿਸਾਨਾਂ ਨੂੰ ਖੇਤੀ ਸੰਦਾਂ ’ਤੇ ਸਬਸਿਡੀ ਦੇਣ ਤੋਂ ਪਹਿਲਾਂ ਇਕ ਨਿਵੇਕਲੀ ਪਹਿਲ ਕੀਤੀ ਹੈ। ਇਸ ਵਿਭਾਗ ਵਲੋਂ ਕਿਸਾਨਾਂ ਨੂੰ ਖੇਤੀ ਮਸ਼ੀਨਰੀ ’ਤੇ ਸਬਸਿਡੀ ਦੇਣ ਲਈ ਸ਼ੁਰੂ ਕੀਤੀ ਯੋਜਨਾ ਦਾ ਸੋਸ਼ਲ ਆਡਿਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜਿਸ ਦੇ ਚਲਦਿਆਂ ਵੱਖ-ਵੱਖ ਕਿਸਾਨ ਅਤੇ ਹੋਰ ਸਬੰਧਤ ਧਿਰਾਂ ਨੂੰ ਇਸ ਯੋਜਨਾ ਨੂੰ ਕਿਸਾਨਾਂ ਦੀ ਲੋੜ ਅਨੁਸਾਰ ਪੂਰੀ ਤਰ੍ਹਾਂ ਲਾਹੇਵੰਦ ਬਣਾਉਣ ਲਈ ਇਸ ਵਿਚ ਕੀਤੇ ਜਾਣ ਵਾਲੇ ਸੁਧਾਰਾਂ ਅਤੇ ਬਦਲਾਵਾਂ ਸਬੰਧੀ ਆਪਣੇ ਸੁਝਾਅ ਦੇ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਭਲਾਈ ਸਕੀਮਾਂ ਸਬੰਧੀ ਜ਼ਿਆਦਾਤਰ ਨਿਰਾਸ਼ਾ ਪ੍ਰਗਟ ਕਰਦੇ ਹਨ ਲੋਕ
ਜ਼ਿਆਦਾਤਰ ਦੇਖਣ ਸੁਣਨ ਨੂੰ ਮਿਲਦਾ ਰਿਹਾ ਹੈ ਕਿ ਕਿਸਾਨਾਂ ਸਮੇਤ ਹੋਰ ਵਰਗਾਂ ਦੇ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੀ ਭਲਾਈ ਦੇ ਨਾਂਅ ’ਤੇ ਬਣਾਈਆਂ ਜਾਣ ਵਾਲੀਆਂ ਯੋਜਨਾਵਾਂ ਨੂੰ ਦਿੱਲੀ ਵਿਚ ਏ. ਸੀ. ਕਮਰਿਆਂ ਅੰਦਰ ਬੈਠਣ ਵਾਲੇ ਉੱਚ ਅਧਿਕਾਰੀ ਅਤੇ ‘ਬਾਬੂ’ ਬਣਾਉਂਦੇ ਹਨ। ਜਿਨ੍ਹਾਂ ਵਿਚੋਂ ਕਈਆਂ ਨੂੰ ਜ਼ਮੀਨੀ ਪੱਧਰ ’ਤੇ ਸਬੰਧਤ ਸਕੀਮ ਦੇ ਲਾਭਪਾਤਰੀਆਂ ਦੀਆਂ ਅਸਲ ਲੋੜਾਂ, ਮੰਗਾਂ ਤੇ ਮਜ਼ਬੂਰੀਆਂ ਸਮੇਤ ਹੋਰ ਜ਼ਮੀਨੀ ਹਕੀਕਤਾਂ ਬਾਰੇ ਕੋਈ ਗਿਆਨ ਨਹੀਂ ਹੁੰਦਾ। ਇਸੇ ਕਾਰਣ ਲੋਕ ਇਹ ਨਾਰਾਜ਼ਗੀ ਪ੍ਰਗਟ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਸਰਕਾਰ ਦੀਆਂ ਕਈਆਂ ਯੋਜਨਾਵਾਂ ਦਾ ਪੂਰਾ ਲਾਭ ਨਹੀਂ ਹੋ ਸਕਿਆ।

ਪੜ੍ਹੋ ਇਹ ਵੀ ਖਬਰ - ਫ਼ਾਇਦੇ ਦੀ ਜਗ੍ਹਾ ਨੁਕਸਾਨ ਵੀ ਪਹੁੰਚਾਅ ਸਕਦੇ ਹਨ ਕੋਰੋਨਾ ਤੋਂ ਬਚਾਅ ਲਈ ਪਾਏ 'ਦਸਤਾਨੇ'

PunjabKesari

ਦੋ ਸਾਲਾਂ ਵਿਚ 460 ਕਰੋੜ ਦੀ ਸਬਸਿਡੀ ਦੇ ਚੁੱਕੀ ਹੈ ਸਰਕਾਰ
ਪੰਜਾਬ ਸਰਕਾਰ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਿਨਾਂ ਸੰਭਾਲਣ ਤੇ ਨਿਪਟਾਉਣ ਲਈ ਕਿਸਾਨਾਂ ਦੀ ਲੋੜ ਅਨੁਸਾਰ ਪਿਛਲੇ 2 ਸਾਲਾਂ ਦੌਰਾਨ 50 ਹਜ਼ਾਰ 815 ਸੰਦਾਂ ’ਤੇ 460 ਕਰੋੜ ਰੁਪਏ ਦੀ ਸਬਸਿਡੀ ਦੇ ਚੁੱਕੀ ਹੈ। ਇਸ ਸਾਲ ਹੁਣ ਸਰਕਾਰ ਵਲੋਂ 23 ਹਜ਼ਾਰ 500 ਸੰਦਾਂ ਅਤੇ ਮਸ਼ੀਨਰੀ ਲਈ 300 ਕਰੋੜ ਖਰਚ ਕੀਤੇ ਜਾਣੇ ਹਨ। ਪਰ ਇਸ ਦੇ ਬਾਵਜੂਦ ਕਈ ਕਿਸਾਨ ਆਗੂ ਇਹ ਦਾਅਵਾ ਕਰਦੇ ਆ ਰਹੇ ਹਨ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਲੋੜ ਤੇ ਮੰਗ ਅਨੁਸਾਰ ਸਹੀ ਸੰਦ ਨਾ ਮਿਲਣ ਕਾਰਣ ਇਹ ਸਬਸਿਡੀ ਖੇਤਾਂ ਵਿਚ ਅੱਗ ਰੋਕਣ ਦੇ ਮਾਮਲੇ ਵਿਚ ਜ਼ਿਆਦਾ ਅਸਰ ਨਹੀਂ ਦਿਖਾ ਸਕੀ।

ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ ਜ਼ਰੂਰ ਕਰੋ ਇਹ ਉਪਾਅ, ਜੀਵਨ ’ਚ ਹਮੇਸ਼ਾ ਰਹੋਗੇ ਖੁਸ਼ ਅਤੇ ਸੁੱਖੀ

PunjabKesari

ਆਖਰ ਕਿਉਂ ਲੋੜ ਪਈ ਸੋਸ਼ਲ ਆਡਿਟ ਦੀ?
ਸਰਕਾਰ ਵਲੋਂ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੇ ਜਾਣ ਵਾਲੇ ਖੇਤੀ ਸੰਦਾਂ ਦੇ ਮਾਮਲੇ ਵਿਚ ਕਿਸਾਨ ਸਭ ਤੋਂ ਵੱਡੀ ਸ਼ਿਕਾਇਤ ਅਤੇ ਨਿਰਾਸ਼ਾ ਇਸ ਗੱਲ ਨੂੰ ਲੈ ਕੇ ਪ੍ਰਗਟ ਕਰਦੇ ਆ ਰਹੇ ਹਨ ਕਿ ਸਰਕਾਰ ਵਲੋਂ ਜਿਹੜੇ ਖੇਤੀ ਸੰਦ ਉਨ੍ਹਾਂ ਨੂੰ ਦਿੱਤੇ ਜਾਣੇ ਹੁੰਦੇ ਹਨ। ਕਈ ਵਾਰ ਉਨ੍ਹਾਂ ਦੀ ਵਿਕਰੀ ਕਰਨ ਵਾਲੀਆਂ ਕੰਪਨੀਆਂ, ਡੀਲਰ ਤੇ ਹੋਰ ਦੁਕਾਨਦਾਰਾਂ ਦਾ ਸਬੰਧਤ ਕਿਸਾਨਾਂ ਨਾਲ ਕੋਈ ਰਾਬਤਾ ਨਹੀਂ ਹੁੰਦਾ। ਪਰ ਸਰਕਾਰ ਵੱਲੋਂ ਸਿਰਫ ਕੁਝ ਚੋਣਵੇਂ ਡੀਲਰਾਂ ਨੂੰ ਹੀ ਅਧਿਕਾਰਤ ਕਰ ਦਿੱਤੇ ਜਾਣ ਕਾਰਣ ਕਿਸਾਨ ਦੂਰ-ਦੁਰਾਡੇ ਇਲਾਕਿਆਂ ਵਿਚ ਜਾ ਕੇ ਸੰਦ ਤਾਂ ਖਰੀਦ ਲੈਂਦੇ ਹਨ। ਪਰ ਬਾਅਦ ਵਿਚ ਉਨਾਂ ਨੂੰ ਉਨ੍ਹਾਂ ਡੀਲਰਾਂ ਅਤੇ ਦੁਕਾਨਦਾਰਾਂ ਕੋਲੋਂ ਸੰਦਾਂ ਦੀ ਮੁਰੰਮਤ ਤੇ ਹੋਰ ਕੰਮਾਂ ਲਈ ਵਧੀਆ ਸਰਵਿਸ ਨਹੀਂ ਮਿਲਦੀ। ਇਸ ਦੇ ਨਾਲ ਹੀ ਕਿਸਾਨ ਇਸ ਗੱਲ ਨੂੰ ਲੈ ਕੇ ਵੱਡੀ ਨਿਰਾਸ਼ਾ ਜ਼ਾਹਿਰ ਕਰਦੇ ਆ ਰਹੇ ਸਨ ਕਿ ਸਰਕਾਰ ਵਲੋਂ ਸਬਸਿਡੀ ’ਤੇ ਦਿੱਤੇ ਜਾਣ ਵਾਲੇ ਸੰਦਾਂ ਦੀ ਸੂਚੀ ਵਿਚ ਜਿਹੜੇ ਸੰਦ ਸ਼ਾਮਲ ਕੀਤੇ ਜਾਂਦੇ ਹਨ। ਉਨ੍ਹਾਂ ਵਿਚੋਂ ਬਹੁ-ਗਿਣਤੀ ਸੰਦ ਤੇ ਮਸ਼ੀਨਰੀ ਅਜਿਹੀ ਹੁੰਦੀ ਹੈ, ਜਿਸ ਦੀ ਅਸਲ ਵਿਚ ਬਹੁ-ਗਿਣਤੀ ਕਿਸਾਨਾਂ ਨੂੰ ਲੋੜ ਹੀ ਨਹੀਂ ਹੁੰਦੀ, ਜਦੋਂਕਿ ਜਿਹੜੀ ਮਸ਼ੀਨਰੀ ਅਤੇ ਸੰਦ ਕਿਸਾਨਾਂ ਲਈ ਬੇਹੱਦ ਲਾਹੇਵੰਦ ਹੁੰਦੀ ਹੈ। ਉਸਨੂੰ ਸਰਕਾਰ ਵੱਲੋਂ ਸਬਸਿਡੀ ਵਾਲੇ ਸੰਦਾਂ ਦੀ ਸੂਚੀ ਵਿਚ ਸ਼ਾਮਲ ਹੀ ਨਹੀਂ ਕੀਤਾ ਜਾਂਦਾ। ਇਸ ਦੇ ਨਾਲ ਹੀ ਕਿਸਾਨ ਕਈ ਸੰਦਾਂ ਦੀ ਗੁਣਵੱਤਾ ਤੇ ਕੰਮ ਕਰਨ ਦੀ ਸਮਰੱਥਾ ਸਬੰਧੀ ਵੀ ਸਵਾਲ ਖੜ੍ਹੇ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਦੀ ਆਵਾਜ਼ ਸਹੀ ਰੂਪ ਵਿਚ ਸਰਕਾਰ ਤੱਕ ਨਹੀਂ ਪਹੁੰਚਦੀ।

ਪੜ੍ਹੋ ਇਹ ਵੀ ਖਬਰ - ਪੰਜਾਬ 'ਚ ਕੋਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿਸ਼ਵ ਪੱਧਰ ਦੀ ਦਰ ਨਾਲੋਂ ਵਧੇਰੇ (ਵੀਡੀਓ)

ਸੂਚੀ ’ਚ ਸ਼ਾਮਲ ਨਹੀਂ ਹੁੰਦੇ ਛੋਟੇ ਕਿਸਾਨਾਂ ਦੀ ਲੋੜ ਵਾਲੇ ਕਈ ਸੰਦ

PunjabKesari
ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਉੱਘੇ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਨੇ ਪਿਛਲੇ ਸਾਲਾਂ ਦੌਰਾਨ ਸਬਸਿਡੀ ਯੋਜਨਾ ’ਚ ਕਿਸਾਨਾਂ ਦੀਆਂ ਮੁਸ਼ਕਲਾਂ ਸਬੰਧੀ ਦੱਸਿਆ ਕਿ 10 ਲੱਖ ਰੁਪਏ ਤੱਕ ਦੇ ਸੰਦ ਲੈਣ ਵਾਲਾ ਗਰੁੱਪ ਛੋਟੇ ਗਰੁੱਪ ਕਿਸਾਨਾਂ ਲਈ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿਚ ਦਿੱਤੇ ਜਾਣ ਵਾਲੇ ਸੁਪਰਸੀਡਰ, ਚੌਪਰ, ਰੀਪਰ, ਹੈਪੀਸੀਡਰ ਆਦਿ ਸੰਦ ਵੱਡੇ ਟਰੈਕਟਰਾਂ ਨਾਲ ਚੱਲਣ ਵਾਲੇ ਹਨ ਜਦੋਂ ਕਿ ਸੁਪਰ ਐੱਸਐੱਮਐੱਸ ਸਿਸਟਮ ਕੰਬਾਇਨ ’ਚ ਲੱਗਣ ਵਾਲਾ ਸੰਦ ਹੈ। ਇਸ ਕਾਰਣ ਇਨ੍ਹਾਂ ਸੰਦਾਂ ਦਾ ਛੋਟੇ ਕਿਸਾਨਾਂ ਨਾਲ ਸਬੰਧ ਹੀ ਨਹੀਂ। ਇਸੇ ਤਰ੍ਹਾਂ ਰੈਕਰ ਤੇ ਬੇਲਰ ਆਮ ਤੌਰ ’ਤੇ ਛੋਟੇ ਕਿਸਾਨਾਂ ਦੀ ਸਮਰੱਥਾ, ਸਮਝ ਤੇ ਵਰਤੋਂ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਇਸ ਗਰੁੱਪ ਵਿਚ 50 ਹਾਰਸ ਪਾਵਰ ਦਾ ਟਰੈਕਟਰ, ਇਕ ਰੋਟਾਵੇਟਰ, ਡਰਿਲ, ਡਿਸਕ ਹੈਰੋ, ਕਟਰ ਕਮ ਸਪਰੈਡਰ (ਸ਼ਲੇਡਾ), ਪਲਟਾਵੀਂ ਹੱਲ ਆਦਿ ਅਜਿਹੇ ਸੰਦ/ਮਸ਼ੀਨਰੀ ਹਨ ਦੋ ਕੰਮ ਵੀ ਆਉਂਦੀ ਹੈ ਅਤੇ ਸਸਤੀ ਵੀ ਹੈ। ਇਹ ਸੰਦ ਕਈ ਮੰਤਵਾਂ ਲਈ ਵਰਤੇ ਜਾਂਦੇ ਹਨ। ਇਸ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਸੰਦਾਂ ਨੂੰ ਵੀ ਸਬਸਿਡੀ ਵਾਲੇ ਸੰਦਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਵਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਬੇਸ਼ੱਕ ਇਸ ਯੋਜਨਾ ਨੂੰ ਬਿਹਤਰ ਬਣਾਉਣ ’ਚ ਵੱਡੀ ਭੂਮਿਕਾ ਨਿਭਾਵੇਗਾ।

ਪੜ੍ਹੋ ਇਹ ਵੀ ਖਬਰ - ਤਾਜ਼ਾ ਅਧਿਐਨ: ਵਸਤੂ ਦੀ ਸਤਹਿ ਤੋਂ ਨਹੀਂ ਫੈਲਦਾ ਕੋਰੋਨਾ ਵਾਇਰਸ (ਵੀਡੀਓ)

ਕਿਸਾਨ ਆਪਣੇ ਸੁਝਾਅ ਜਰੂਰ ਦੇਣ : ਡਾ. ਧੰਜੂ

PunjabKesari
ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੀ ਲੋੜ ਮੁਤਾਬਕ ਉੱਚ ਮਿਆਰੀ ਮਸ਼ੀਨਰੀ ਕਿਸਾਨਾਂ ਤੱਕ ਪਹੁੰਚਾਉਣ ਲਈ ਇਹ ਸ਼ਲਾਘਾਯੋਗ ਪਹਿਲਕਦਮੀ ਕੀਤੀ ਹੈ। ਇਸ ਲਈ ਕਿਸਾਨ, ਕਿਸਾਨਾਂ ਗਰੁੱਪ, ਕਿਸਾਨ ਜਥੇਬੰਦੀਆਂ ਜਾਂ ਹੋਰ ਸਬੰਧਤ ਵਿਅਕਤੀ 17 ਅਗਸਤ ਤੱਕ ਆਪਣੇ ਸੁਝਾਅ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਦਫਤਰ ਵਿਖੇ ਡਾਕ ਰਾਹੀਂ, ਈ ਮੇਲ ਰਾਹੀਂ ਜਾਂ ਮੋਬਾਇਲ ਫੋਨ ਰਾਹੀਂ ਜ਼ਰੂਰ ਪਹੁੰਚਾਉਣ ਜਾਂ ਜੋ ਸਰਕਾਰ ਇਨ੍ਹਾਂ ਸੁਝਾਵਾਂ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਇਸ ਯੋਜਨਾ ਵਿਚ ਹੋਰ ਸੁਧਾਰ ਕਰ ਸਕੇ।


rajwinder kaur

Content Editor

Related News