ਅਨਾਨਾਸ ਦੀ ਸਾਲ ਭਰ ਰਹਿੰਦੀ ਹੈ ਡਿਮਾਂਡ, ਪ੍ਰਤੀ ਹੈਕਟੇਅਰ ਖੇਤੀ ਨਾਲ ਕਮਾਓ ਲੱਖਾਂ ਦਾ ਮੁਨਾਫਾ

Thursday, Feb 23, 2023 - 05:15 PM (IST)

ਅਨਾਨਾਸ ਦੀ ਸਾਲ ਭਰ ਰਹਿੰਦੀ ਹੈ ਡਿਮਾਂਡ, ਪ੍ਰਤੀ ਹੈਕਟੇਅਰ ਖੇਤੀ ਨਾਲ ਕਮਾਓ ਲੱਖਾਂ ਦਾ ਮੁਨਾਫਾ

ਨਵੀਂ ਦਿੱਲੀ- ਅਨਾਨਾਸ ਭਾਵ ਪਾਈਨਐਪਲ ਖਾਣ ਨਾਲ ਸਿਹਤ ਨੂੰ ਕਈ ਫ਼ਾਇਦੇ ਹੁੰਦੇ ਹਨ। ਇਹ ਭੁੱਖ ਵਧਾਉਣ ਤੋਂ ਲੈ ਕੇ ਢਿੱਡ ਸਬੰਧੀ ਕਈ ਪਰੇਸ਼ਾਨੀਆਂ ਨੂੰ ਖਤਮ ਕਰਨ 'ਚ ਫ਼ਾਇਦੇਮੰਦ ਹੈ। ਬਾਜ਼ਾਰ 'ਚ ਇਸ ਦੀ ਡਿਮਾਂਡ ਸਾਲ ਭਰ ਬਣੀ ਰਹਿੰਦੀ ਹੈ। ਇਸ ਦੀ ਖੇਤੀ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਨੂੰ ਸਾਲ 'ਚ ਕਈ ਵਾਰ ਕੀਤਾ ਜਾ ਸਕਦਾ ਹੈ। ਮਾਹਰਾਂ ਮੁਤਾਬਕ ਇਸ ਨੂੰ ਗਰਮ ਮੌਸਮ ਦੀ ਫਸਲ ਮੰਨਿਆ ਜਾਂਦਾ ਹੈ। ਹਾਲਾਂਕਿ ਇਸ ਦੀ ਖੇਤੀ ਸਾਲ 'ਚ ਕਦੇ ਵੀ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ-ਵਿਦੇਸ਼ ਯਾਤਰਾ 'ਤੇ ਹਰ ਮਹੀਨੇ ਇਕ ਅਰਬ ਡਾਲਰ ਖ਼ਰਚ ਕਰ ਰਹੇ ਨੇ ਭਾਰਤੀ, RBI ਨੇ ਪੇਸ਼ ਕੀਤੇ ਅੰਕੜੇ
ਅਨਾਨਾਸ ਦੀ ਫਸਲ ਪੱਕਣ 'ਚ ਲੈਂਦੀ ਹੈ 18 ਤੋਂ 20 ਮਹੀਨੇ
ਅਨਾਨਾਸ ਦੀ ਬਿਜਾਈ ਤੋਂ ਲੈ ਕੇ ਫਲ ਪੱਕਣ ਤੱਕ ਲਗਭਗ 18 ਤੋਂ 20 ਮਹੀਨੇ ਲੱਗ ਜਾਂਦੇ ਹਨ। ਫਲ ਪੱਕਣ 'ਤੇ ਉਸ ਦਾ ਰੰਗ ਲਾਲ-ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਸ ਨੂੰ ਤੋੜਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋ ਜਾਂਦੀ ਹੈ। 

ਇਹ ਵੀ ਪੜ੍ਹੋ-ਵਿਸ਼ਵ ਵਿਕਾਸ 'ਚ ਭਾਰਤ ਦੀ ਹੋ ਸਕਦੀ ਹੈ 15 ਫ਼ੀਸਦੀ ਹਿੱਸੇਦਾਰੀ, IMF ਨੇ ਕਿਹਾ-ਮਹਿੰਗਾਈ ਦਰ ਬਣੀ ਰਹੇਗੀ ਚੁਣੌਤੀ
ਇਸ ਫਸਲ ਦਾ ਪ੍ਰਬੰਧਨ ਵੀ ਆਸਾਨ
ਅਨਾਨਾਸ ਦਾ ਪੌਦਾ ਕੈਕਟਸ ਪ੍ਰਜਾਤੀ ਦਾ ਹੁੰਦਾ ਹੈ। ਇਸ ਦਾ ਰੱਖ-ਰਖਾਅ ਅਤੇ ਪ੍ਰਬੰਧਨ ਵੀ ਬਹੁਤ ਆਸਾਨ ਹੁੰਦਾ ਹੈ। ਹੋਰ ਪੌਦਿਆਂ ਦੇ ਮੁਕਾਬਲੇ ਅਨਾਨਾਸ ਦੀ ਫਸਲ ਦੀ ਸਿੰਚਾਈ ਦੀ ਘੱਟ ਲੋੜ ਹੁੰਦੀ ਹੈ। ਇਸ ਦੇ ਲਈ ਧਿਆਨ ਰੱਖੋ ਕਿ ਖੇਤਾਂ 'ਚ ਜੰਗਲੀ ਬੂਟੀ ਨਾ ਹੋਵੇ ਅਤੇ ਪੌਦਿਆਂ ਲਈ ਪੂਰੀ ਛਾਂ ਦੀ ਵਿਵਸਥਾ ਹੋਵੇ। 
ਅਨਾਨਾਸ ਦੇ ਪੌਦਿਆਂ ਦਾ ਜ਼ਿਆਦਾ ਧਿਆਨ ਨਹੀਂ ਰੱਖਣਾ ਹੁੰਦਾ, ਕਿਉਂਕਿ ਪਾਣੀ ਦੀ ਲੋੜ ਘੱਟ ਹੁੰਦੀ ਹੈ। ਅਨਾਨਾਸ ਦੇ ਪੌਦਿਆਂ ਨੂੰ ਛਾਂ ਦੀ ਜ਼ਰੂਰਤ ਹੁੰਦੀ ਹੈ। ਖੇਤ 'ਚ ਕੁਝ-ਕੁਝ ਦੂਰੀ ਤੇ ਪੌਦੇ ਲਗਾਉਣ ਦੀ ਲੋੜ ਹੁੰਦੀ ਹੈ। ਖਾਦ 'ਚ ਡੀ.ਏ.ਪੀ., ਪੋਟਾਸ਼ ਅਤੇ ਹਲਕੇ ਸੁਪਰ ਯੂਰੀਆ ਦੀ ਲੋੜ ਹੁੰਦੀ ਹੈ, ਜਿਸ ਨੂੰ ਭੂਮੀ ਦੇ ਆਧਾਰ 'ਤੇ ਤੈਅ ਕੀਤਾ ਜਾਂਦਾ ਹੈ। ਅਨਾਨਾਸ ਦੇ ਨਾਲ-ਨਾਲ ਵਿਚਾਲੇ ਦੂਜੀ ਹਲਕੀ ਫਸਲ ਵੀ ਲਗਾ ਸਕਦੇ ਹੋ। 

ਇਹ ਵੀ ਪੜ੍ਹੋ-SEBI ਦਾ ਆਦੇਸ਼, ਨਵੀਆਂ ਸੂਚੀਬੱਧ ਕੰਪਨੀਆਂ 'ਚ 3 ਮਹੀਨੇ ਤੋਂ ਜ਼ਿਆਦਾ ਖਾਲੀ ਨਹੀਂ ਰਹਿ ਸਕਦੇ ਇਹ ਅਹੁਦੇ
ਪ੍ਰਤੀ ਹੈਕਟੇਅਰ ਲੱਖਾਂ ਦਾ ਮੁਨਾਫਾ
ਅਨਾਨਾਸ ਦੇ ਪੌਦੇ 'ਤੇ ਇਕ ਵਾਰ ਹੀ ਫਲ ਲੱਗਦਾ ਹੈ। ਇਕ ਲਾਟ 'ਚ ਸਿਰਫ਼ ਇਕ ਵਾਰ ਹੀ ਪਾਈਨਐਪਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਦੂਜੇ ਲਾਟ ਲਈ ਫਿਰ ਤੋਂ ਫਸਲ ਲਗਾਉਣੀ ਹੁੰਦੀ ਹੈ। ਬਾਜ਼ਾਰ 'ਚ ਇਹ ਫਲ ਤਕਰੀਬਨ 150 ਤੋਂ 200 ਰੁਪਏ ਪ੍ਰਤੀ ਕਿਲੋ ਵਿਕ ਹੀ ਜਾਂਦਾ ਹੈ। ਜੇਕਰ 1 ਹੈਕਟੇਅਰ 'ਚ ਕਿਸਾਨ 30 ਟਨ ਦਾ ਉਤਪਾਦਨ ਕਰੇ ਤਾਂ ਹੀ ਉਹ ਲੱਖਾਂ ਦਾ ਉਤਪਾਦਨ ਹਾਸਲ ਕਰ ਸਕਦਾ ਹੈ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Aarti dhillon

Content Editor

Related News