ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਸਬੰਧ ’ਚ ਕੀਤੀ ਗਈ ਕੀੜੇਮਾਰ ਦਵਾਈ ਵਿਕਰੇਤਾਵਾਂ ਦੀ ਚੈਕਿੰਗ
Tuesday, Aug 18, 2020 - 06:30 PM (IST)
ਪੰਜਾਬ ਸਰਕਾਰ ਵੱਲੋਂ ਮਿਤੀ 14 ਅਗਸਤ ਨੂੰ ਜਾਰੀ ਨੋਟੀਫਿਕੇਸ਼ਨ ਦੇ ਸਬੰਧ ਵਿੱਚ ਅਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਆਦੇਸ਼ਾ ਅਧੀਨ ਜ਼ਿਲ੍ਹੇ ਦੇ ਕੀੜੇਮਾਰ ਜ਼ਹਿਰਾਂ, ਖਾਦਾ ਅਤੇ ਬੀਜਾਂ ਦੇ ਵਿਕਰੇਤਾਵਾਂ ਦੀ ਵਿਆਪਕ ਚੈਕਿੰਗ ਮੁਹਿੰਮ ਚਲਾਈ ਗਈ। ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕੀੜੇਮਾਰ ਦਵਾਈ ਵਿਕਰੇਤਾਵਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਸਬੰਧ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹ 9 ਵੱਖ-ਵੱਖ ਤਰਾਂ ਦੀਆਂ ਜ਼ਹਿਰਾਂ ਦੀ ਵਿਕਰੀ ਨਾ ਕਰਨ। ਸਰਕਾਰ ਦੀ ਨੋਟੀਫਿਕੇਸ਼ਨ ਅਨੁਸਾਰ 9 ਵੱਖ-ਵੱਖ ਕੀੜੇਮਾਰ ਦਵਾਈਆਂ ਜਿਵੇਂ ਐਸੀਫੇਟ, ਟ੍ਰਾਇਜ਼ੋਫਾਸ, ਥਾਇਆਮਿਥੋਕਸਮ, ਕਾਰਬੈਂਡਾਜ਼ਿਮ, ਟ੍ਰਾਈਸਈਕਲਾਜ਼ੋਲ, ਬਪਰੋਫਿਜ਼ਨ, ਕਾਰਬੋਫਿਉਰੋਨ, ਪ੍ਰੋਪੀਕੋਨਾਜ਼ੋਲ, ਥਾਇਉਫਿਨੇਟ ਮਿਥਾਇਲ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ 60 ਦਿਨਾਂ ਲਈ ਵਿਕਰੀ ਬੰਦ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖਬਰ - ਕੁੜੀਆਂ ਦੇ ਵਿਆਹ ਦੀ ਉਮਰ ਸੀਮਾ 18 ਸਾਲ ਤੋਂ 21 ਸਾਲ ਵਧਾ ਸਕਦੀ ਹੈ ਭਾਰਤ ਸਰਕਾਰ (ਵੀਡੀਓ)
ਡਾ.ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਦੇ ਸਬੰਧ ਵਿੱਚ ਦਵਾਈ ਵਿਕਰੇਤਾਵਾਂ ਅਤੇ ਕਿਸਾਨ ਵੀਰਾਂ ਨੂੰ ਮੌਜੂਦਾ ਚੱਲ ਰਹੇ ਝੋਨੇ ਅਤੇ ਬਾਸਮਤੀ ਦੇ ਸੀਜ਼ਨ ਲਈ ਇਨ੍ਹਾਂ ਦਵਾਈਆਂ ਦੇ ਵਿਕਲਪ ਦੇ ਤੌਰ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੇ ਵੱਖ-ਵੱਖ ਹੋਰ ਜ਼ਹਿਰਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਸਬੰਧ ਵਿੱਚ ਜ਼ਿਲ੍ਹੇ ਦੇ ਸਮੂਹ ਡੀਲਰਾਂ ਨੂੰ ਵੈਬੀਨਾਰ ਅਤੇ ਪਾਵਰ ਪੁਆਇੰਟ ਪ੍ਰੈਜਨਟੇਸ਼ਨ ਰਾਹੀਂ ਇਨ੍ਹਾਂ ਜ਼ਹਿਰਾ ਦੀ ਵਿਕਰੀ ਨਾ ਕਰਨ ਅਤੇ ਹੋਰ ਦੂਜੇ ਵਿਕਲਪਾਂ ਬਾਰੇ ਪਹਿਲਾਂ ਹੀ ਜਾਣੂ ਕਰਵਾਇਆ ਜਾ ਚੁੱਕਾ ਹੈ।
ਪੜ੍ਹੋ ਇਹ ਵੀ ਖਬਰ - ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ
ਉਨ੍ਹਾਂ ਕਿਹਾ ਹੈ ਕਿ ਜ਼ਿਲ੍ਹੇ ਦੇ ਸਮੂਹ ਖੇਤੀਬਾੜੀ ਅਧਿਕਾਰੀਆਂ ਨੂੰ ਜਿੱਥੇ ਚੈਕਿੰਗ ਦੇ ਹੁੱਕਮ ਦਿੱਤੇ ਗਏ ਹਨ ਅਤੇ ਇਨ੍ਹਾਂ 9 ਜ਼ਹਿਰਾਂ ਦੀ ਨੋਟੀਫਿਕੇਸ਼ਨ ਅਨੁਸਾਰ ਵਿੱਕਰੀ ਬੰਦ ਕਰਨ ਦੇ ਹੁੱਕਮ ਕੀਤੇ ਗਏ ਹਨ। ਉੱਥੇ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਸੈਂਪਲ ਲੈਣ ਦੀਆਂ ਹਦਾਇਤਾਂ ਕੀਤੀਆ ਗਈਆਂ ਹਨ। ਜ਼ਿਲ੍ਹਾ ਜਲੰਧਰ ਵਿੱਚ ਵਿਸ਼ੇਸ਼ ਚਲਾਈ ਚੈਕਿੰਗ ਮੁਹਿੰਮ ਦੀ ਅਗਵਾਈ ਡਾ.ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਕੀਤੀ। ਇਸ ਮੁਹਿੰਮ ਦੌਰਾਨ ਨੂਰਪੁਰ ਅੱਡਾ ਪਠਾਨਕੋਟ ਰੋਡ, ਨਵੀਂ ਸਬਜ਼ੀ ਮੰਡੀ ਅਤੇ ਪੁਰਾਣੀ ਸਬਜ਼ੀ ਮੰਡੀ ਜਲੰਧਰ ਵਿਖੇ ਵੱਖ-ਵੱਖ ਡੀਲਰਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਟੀਮ ਵਿੱਚ ਸ਼ਾਮਲ ਡਾ. ਸੁਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.) ਅਤੇ ਡਾ.ਗੁਰਚਰਨ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਇੰਨਫੋ.) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬੰਧਤ ਡੀਲਰ ਕਈ ਦਵਾਈਆਂ ਬਿਨ੍ਹਾਂ ਐਡੀਸ਼ਨਾ ਤੋਂ ਵੇਚ ਰਹੇ ਸੀ।
ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ
ਮੌਕੇ ’ਤੇ ਡਾ ਸੁਰਿੰਦਰ ਸਿੰਘ ਵਲੋਂ ਕੀਤੀ ਹਦਾਇਤ ਅਨੁਸਾਰ ਇਸ ਤਰਾਂ ਦੀਆਂ ਬਗੈਰ ਐਡੀਸ਼ਨਾ ਤੋਂ ਕੀਤੀ ਜਾ ਰਹੀ ਦਵਾਈਆਂ ਦੀ ਸੇਲ ਬੰਦ ਕਰਨ ਦੇ ਨਾਲ-ਨਾਲ ਡਾ.ਅਮਰੀਕ ਸਿੰਘ, ਡਾ.ਸੁਰਜੀਤ ਸਿੰਘ, ਡਾ.ਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰਾਂ ਨੂੰ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਸੈਂਪਲ ਲੈਣ ਦੀ ਹਦਾਇਤ ਕੀਤੀ ਗਈ। ਡਾ.ਸੁਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਦਵਾਈ, ਖਾਦ ਅਤੇ ਬੀਜ ਵਿਕਰੇਤਾਵਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਕਿਸਾਨ ਹਿੱਤ ਵਿੱਚ ਆਪਣਾਂ ਵਿਊਪਾਰ ਕਰਨ ਅਤੇ ਜਾਰੀ ਨੋਟੀਫਿਕੇਸ਼ਨ ਅਨੁਸਾਰ ਝੋਨੇ ਅਤੇ ਬਾਸਮਤੀ ਦੀ ਫਸਲ ’ਤੇ ਦਰਸਾਈਆਂ ਗਈਆਂ ਜ਼ਹਿਰਾਂ ਦੀ ਵਿਕਰੀ ਨਾ ਕਰਨ। ਇਨ੍ਹਾਂ ਦਵਾਈਆਂ ਦੇ ਅਸਰ ਉਪਜ ਵਿੱਚ ਲੰਬੇ ਸਮੇਂ ਤੱਕ ਨਜ਼ਰ ਆਉਂਦੇ ਹਨ, ਜੋ ਸਹਿਤ ਲਈ ਹਾਨੀਕਾਰਕ ਹੋਣ ਦੇ ਨਾਲ-ਨਾਲ ਬਾਸਮਤੀ ਦੀ ਐਕਪੋਰਟ ਵਿੱਚ ਵੀ ਸਮੱਸਿਅਵਾਂ ਦਾ ਕਾਰਨ ਬਣਦੇ ਹਨ।
ਪੜ੍ਹੋ ਇਹ ਵੀ ਖਬਰ - ਭਾਰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦਾ ਹੈ ‘ਦੇਸੀ ਘਿਓ’, ਜਾਣਨ ਲਈ ਪੜ੍ਹੋ ਇਹ ਖਬਰ
ਇਸ ਦੇ ਨਾਲ ਹੀ ਲਾਈਸੈਂਸ ਵਿੱਚ ਮੌਜੂਦ ਐਡੀਸ਼ਨਾ ਅਨੁਸਾਰ ਖਾਦ, ਦਵਾਈ ਅਤੇ ਬੀਜਾਂ ਦੀ ਵਿਕਰੀ ਕਿਸਾਨਾਂ ਨੂੰ ਕਰਨ। ਡਾ.ਸੁਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਦਵਾਈ, ਖਾਦ ਅਤੇ ਬੀਜ ਹਮੇਸ਼ਾ ਵਿਭਾਗ ਵੱਲੋਂ ਲਾਈਸੈਂਸੀ ਡੀਲਰਾਂ ਪਾਸੋ ਬਿੱਲ ਪ੍ਰਾਪਤ ਕਰਦੇ ਹੋਏ ਖਰੀਦਣ ਅਤੇ ਪਿੰਡਾਂ ਵਿੱਚ ਤੁਰਦੇ ਫਿਰਦੇ ਖੇਤੀ ਵਸਤਾਂ ਦੀ ਵਿਕਰੀ ਕਰ ਰਹੇ ਸ਼ਰਾਰਤੀ ਅਨਸਰਾਂ ਦੇ ਝਾਂਸੇ ਵਿੱਚ ਨਾ ਆਉਣ। ਅਜਿਹੇ ਗੈਰਕਾਨੂੰਨੀ ਤਰੀਕੇ ਨਾਲ ਦਵਾਈ ਆਦਿ ਦੀ ਵਿੱਕਰੀ ਪਿੰਡਾਂ ਵਿੱਚ ਕਰਦੇ ਨਜ਼ਰ ਆਉਣ ’ਤੇ ਇਸ ਦੀ ਰਿਪੋਰਟ ਤੁਰੰਤ ਆਪਣੇ ਇਲਾਕੇ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਦੇਣ।
ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ,
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,
ਜਲੰਧਰ।