ਝੋਨੇ ਦੀਆਂ ਸਿਫਾਰਿਸ਼ਸ਼ੁਦਾ ਤੇ ਤਸਦੀਕ ਸ਼ੁਦਾ ਬੀਜਾਂ ਦੀ ਵਿਕਰੀ ਕੀਤੀ ਜਾਵੇ: ਡਾ.ਸੁਰਿੰਦਰ ਸਿੰਘ

05/03/2022 2:22:36 PM

ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿੰਘ ਵੱਲੋਂ ਜ਼ਿਲ੍ਹੇ ਦੇ ਸਮੂਹ ਬੀਜ ਵਿਕਰੇਤਾਵਾਂ ਨੂੰ ਝੋਨੇ ਦੇ ਬੀਜ ਦੀ ਵਿਕਰੀ ਵੱਲ ਉਚੇਚਾ ਧਿਆਨ ਦੇਣ ਦੀ ਹਦਾਇਤ ਕਰਦੇ ਹੋਏ ਕਿਹਾ ਕਿ ਸਿਰਫ਼ ਤਸਦੀਕਸ਼ੁਦਾ ਅਤੇ ਪ੍ਰਮਾਨਿਤ ਕਿਸਮਾਂ ਦਾ ਬੀਜ ਹੀ ਕਿਸਾਨਾਂ ਨੂੰ ਨਿਰਧਾਰਿਤ ਰੇਟ ’ਤੇ ਸਮੇਤ ਬਿੱਲ ਦਿੱਤਾ ਜਾਵੇ। ਉਨ੍ਹਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਝੋਨੇ ਆਦਿ ਦੇ ਬੀਜ ਦੀ ਖ੍ਰੀਦ ਭਰੋਸੇਯੋਗ ਅਤੇ ਲਾਇਸੈਂਸ ਸ਼ੁਦਾ ਬੀਜ਼ ਵਿਕਰੇਤਾਵਾਂ ਪਾਸੋਂ ਅਤੇ ਖੇਤੀਬਾੜੀ ਵਿਭਾਗ ਦੇ ਤਕਨੀਕੀ ਮਾਹਿਰਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਹੀ ਪ੍ਰਾਪਤ ਕਰਨ ਦੇ ਉਪਰਾਲੇ ਕਰਨ। 

ਡਾ.ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਸਮੂਹ ਡੀਲਰ ਸਾਹਿਬਾਨ ਆਪਣੇ ਪਾਸ ਰੱਖੇ ਸਟਾਕ ਦਾ ਵੇਰਵਾ ਵੀ ਕਿਸਾਨਾਂ ਲਈ ਸਟਾਕ ਬੋਰਡ ਰਾਹੀਂ ਜ਼ਰੂਰ ਦਰਸਾਉਣ। ਡਾ.ਸਿੰਘ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਦਾ ਬੀਜ ਭਰੋਸੇਯੋਗ ਅਦਾਰੇ ਪਾਸੋ ਖ੍ਰੀਦ ਕਰਨ ਤੇ ਬਿੱਲ ਜਰੂਰ ਪ੍ਰਾਪਤ ਕਰਨ। ਇਹ ਵੀ ਸਲਾਹ ਦਿੱਤੀ ਗਈ ਹੈ ਕਿ ਪੂਸਾ-44 ਅਤੇ ਹੋਰ ਗੈਰ ਸਿਫਾਰਸ਼ਸ਼ੁਦਾ ਕਿਸਮਾ ਦਾ ਬੀਜ ਬਿਲਕੁੱਲ ਨਾ ਖ੍ਰੀਦੀਆ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਇਸ ਸਬੰਧ ਵਿੱਚ ਕਿਸਾਨ ਵੀਰ ਲੋੜ ਪੈਣ ’ਤੇ ਆਪਣੀ ਲਿਖਤੀ ਸ਼ਿਕਾਇਤ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਖੇਤੀਬਾੜੀ ਵਿਕਾਸ ਅਫ਼ਸਰ ਪਾਸ ਜ਼ਰੂਰ ਕਰਨ।

ਡਾ.ਸਿੰਘ ਨੇ ਕਿਸਾਨਾਂ ਅਤੇ ਬੀਜ ਵਿਕਰੇਤਾਵਾਂ ਨੂੰ ਝੋਨੇ ਦੀ ਪੂਸਾ-44 ਕਿਸਾਮਨ ਪਰਤੀ ਸੁਚੇਤ ਕਰਦਿਆਂ ਕਿਹਾ ਹੈ ਇਹ ਕਿਸਮ ਪੱਕਣ ਨੂੰ ਵਧੇਰੇ ਸਮਾਂ ਲੈਂਦੀ ਹੈ ਅਤੇ ਇਸ ਕਿਸਮ ਦਾ ਪਰਾਲ ਵੀ ਬਹੁਤ ਜ਼ਿਆਦਾ ਹੁੰਦਾ ਹੈ। ਪੰਜਾਬ ਸਰਾਰ ਦੇ ਸਬ ਸੁਆਇਲ ਵਾਟਰ ਪ੍ਰੀਜ਼ਰਵੇਸ਼ਨ ਐਕਟ ਅਨੁਸਾਰ ਝੋਨੇ ਦੀ ਲਵਾਈ ਇਸ ਕਾਨੂੰਨ ਕਰਕੇ ਅਤੇ ਇਸ ਪੂਸਾ 44 ਕਿਸਮ ਦੇ ਬੀਜ ਦੇ ਦੇਰੀ ਨਾਲ ਪੱਕਣ ਕਰਕੇ ਹਾੜੀ ਅਧੀਨ ਕਣਕ ਦੀ ਬਿਜਾਈ ਵੀ ਲੇਟ ਹੋ ਸਕਦੀ ਹੈ। ਉਨ੍ਹਾਂ ਇਸ ਮੌਕੇ ਸਮੂਹ ਬੀਜ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਸੀਡ ਐਕਟ ਅਨੁਸਾਰ ਬੀਜਾਂ ਦੀ ਵਿਕਰੀ ਯਕੀਨੀ ਬਣਾਉਣ ਅਤੇ ਸਟੋਰ ਸਟਾਕ ਰਜਿਸਟਰ ਮੈਨਟੇਨ ਕਰਦੇ ਹੋਏ ਬੀਜਾਂ ਦਾ ਵਿਉਪਾਰ ਕਰਨ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਬੀਜ ਖਾਦ ਦਵਾਇਆਂ ਦੀ ਵਿਕਰੀ ਸਬੰਧੀ ਬਿੱਲ ਜਾਰੀ ਕਰਦੇ ਹੋਏ ਐਕਟ ਅਨੁਸਾਰ ਕਿਸਾਨਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। 

ਡਾ.ਸੁਰਿੰਦਰ ਸਿੰਘ ਨੇ ਜ਼ਿਲ੍ਹਾ ਜਲੰਧਰ ਦੇ ਸਮੂਹ ਖੇਤੀਬਾੜੀ ਅਫ਼ਸਰਾਂ ਅਤੇ ਖੇਤੀਬਾੜੀ ਵਿਕਾਸ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਬੀਜ ਵਿਕਰੇਤਾਵਾਂ ਨੂੰ ਝੋਨੇ ਦੀ ਬੀਜ ਦੀ ਵਿਕਰੀ ਬੀਜ ਕੰਟਰੋਲ ਆਰਡਰ ਅਨੁਸਾਰ ਕਰਨ ਲਈ ਸੁਨੇਹੇ ਪਹੁੰਚਾਉਣ ਅਤੇ ਚੈਕਿੰਗ ਕਰਦੇ ਹੋਏ ਰਿਪੋਰਟ ਕਰਨ ਤਾਂ ਜੋ ਕਿ ਗਲਤ ਬੀਜ ਵੇਚਣ ਵਾਲੇ ਡੀਲਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਸਕੇ। ਡਾ.ਸਿੰਘ ਨੇ ਕਿਸਾਨ ਵੀਰਾਂ ਨੂੰ ਪੰਜਾਬ ਸਰਕਾਰ ਦੀ ਪਾਣੀ ਬਚਾਓ ਪੰਜਾਬ ਬਚਾਓ ਦੀ ਮੁਹਿੰਮ ਅਧੀਨ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਦਿਆਂ ਬੇਨਤੀ ਕੀਤੀ ਹੈ ਕਿ ਉਹ ਝੋਨੇ ਦੀ ਸਿੱਧੀ  ਬਿਜਾਈ ਹੇਠ ਰਕਬਾ ਜ਼ਰੂਰ ਲਿਆਉਣ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਸਰਕਾਰ ਵੱਲੋਂ ਕੀਤੀ ਘੋਸ਼ਨਾ ਅਨੁਸਾਰ ਮਿਤੀ 20 ਮਈ ਤੋਂ ਆਰੰਭ ਕੀਤੀ ਜਾ ਸਕਦੀ ਹੈ। ਇਸ ਵਿਧੀ ਨਾਲ ਝੋਨੇ ਦੀ ਕਾਸ਼ਤ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਬਚ੍ਹਤ ਕੀਤੀ ਜਾ ਸਕਦੀ ਹੈ। 

ਡਾ.ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫ਼ਸਰ-ਕਮ-ਖੇਤੀਬਾੜੀ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ
ਜਲੰਧਰ


rajwinder kaur

Content Editor

Related News