ਮਜ਼ਦੂਰਾਂ ਦੀ ਘਾਟ : 4 ਦਿਨਾਂ ’ਚ ਸਿਰਫ 4 ਫੀਸਦੀ ਰਕਬੇ ’ਚ ਹੀ ਹੋ ਸਕੀ ਝੋਨੇ ਦੀ ਲਵਾਈ

06/15/2020 10:23:12 AM

ਗੁਰਦਾਸਪੁਰ (ਹਰਮਨ) - ਇਸ ਸਾਲ 10 ਜੂਨ ਤੋਂ ਸ਼ੁਰੂ ਹੋਈ ਝੋਨੇ ਦੀ ਲਵਾਈ ਦੇ ਚਾਰ ਦਿਨ ਬੀਤ ਜਾਣ ਦੇ ਬਾਅਦ ਵੀ ਜ਼ਿਲਾ ਗੁਰਦਾਸਪੁਰ ਅੰਦਰ ਅੱਜ ਸ਼ਾਮ ਤੱਕ ਕਰੀਬ 6 ਹਜ਼ਾਰ ਹੈਕਟੇਅਰ ਰਕਬੇ ਵਿਚ ਹੀ ਲਵਾਈ ਦਾ ਕੰਮ ਮੁਕੰਮਲ ਹੋ ਸਕਿਆ ਹੈ। ਇਸ ਦੇ ਬਾਵਜੂਦ ਬਾਕੀ ਦੇ ਕਿਸਾਨ ਅਜੇ ਵੀ ਲੇਬਰ ਦੀ ਘਾਟ ਸਮੇਤ ਕਈ ਸਮੱਸਿਆਵਾਂ ਦੇ ਚਲਦੇ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਨਹੀਂ ਕਰ ਸਕੇ। ਜ਼ਿਲੇ ਅੰਦਰ ਹਾਲਾਤ ਇਹ ਬਣੇ ਹੋਏ ਹਨ ਕਿ ਇਸ ਸੀਜਨ ਵਿਚ ਲਗਾਏ ਜਾਣ ਵਾਲੇ ਕਰੀਬ ਪੌਣੇ 2 ਲੱਖ ਹੈਕਟੇਅਰ ਰਕਬੇ ਵਿਚੋਂ ਅਜੇ 4 ਫੀਸਦੀ ਰਕਬੇ ਵਿਚ ਵੀ ਲਵਾਈ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ ਜਦੋਂ ਕਿ ਪਿਛਲੇ ਸਾਲਾਂ ਦੌਰਾਨ ਸ਼ੁਰੂਆਤੀ ਦੌਰ ਵਿਚ ਵੀ ਕਿਸਾਨ 10 ਤੋਂ 15 ਫੀਸਦੀ ਝੋਨਾ ਲਗਾ ਲੈਂਦੇ ਸਨ। ਇਸ ਵਾਰ ਕਿਸਾਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਲੇਬਰ ਦੀ ਘਾਟ ਦੀ ਹੀ ਆ ਰਹੀ ਹੈ ਜਦੋਂ ਕਿ ਤਿੰਨ ਫੇਜ ਬਿਜਲੀ ਦੀ ਸਪਲਾਈ ਸਬੰਧੀ ਕਿਸਾਨ ਕੋਈ ਸ਼ਿਕਾਇਤ ਨਹੀਂ ਕਰ ਰਹੇ।

ਪੜ੍ਹੋ ਇਹ ਵੀ - ਸਵੇਰ ਦੇ ਸਮੇਂ ਨੰਗੇ ਪੈਰ ਹਰੇ-ਹਰੇ ਘਾਹ 'ਤੇ ਚੱਲਣ ਨਾਲ ਮਹਿਸੂਸ ਹੁੰਦੀ ਹੈ ਤਾਜ਼ਗੀ

ਮੱਕੀ ਦੀ ਲਵਾਈ ’ਚ ਆਈ ਤੇਜ਼ੀ
ਪਿਛਲੇ ਸਾਲ ਜੂਨ ਦੇ ਪਹਿਲੇ ਪੰਦਰਵਾੜੇ ਤੱਕ ਕਰੀਬ 80 ਹੈਕਟੇਅਰ ਵਿਚ ਹੀ ਮੱਕੀ ਦੀ ਬਿਜਾਈ ਹੋਈ ਸੀ। ਪਰ ਇਸ ਸਾਲ ਜ਼ਿਲਾ ਗੁਰਦਾਸਪੁਰ ਅੰਦਰ 550 ਹੈਕਟੇਅਰ ਰਕਬੇ ਵਿਚ ਮੱਕੀ ਦੀ ਕਾਸ਼ਤ ਕੀਤੀ ਜਾ ਚੁੱਕੀ ਹੈ। ਜ਼ਿਲੇ ਅੰਦਰ ਇਸ ਸਾਲ ਗੰਨੇ ਦੀ ਬਿਜਾਈ ਕੁਝ ਪੱਛੜ ਕੇ ਚਲ ਰਹੀ ਹੈ ਕਿਉਂਕਿ ਪਿਛਲੇ ਸਾਲ 20173 ਹੈਕਟੇਅਰ ਰਕਬੇ ਦੇ ਮੁਕਾਬਲੇ ਇਸ ਸਾਲ 19306 ਹੈਕਟੇਅਰ ਰਕਬੇ ਵਿਚ ਹੀ ਬਿਜਾਈ ਹੋ ਸਕੀ ਹੈ। ਝੋਨੇ ਦੀ ਸਿੱਧੀ ਬਿਜਾਈ ਹੇਠ ਵੀ 6000 ਏਕੜ ਤੋਂ ਜਿਆਦਾ ਰਕਬਾ ਹੋ ਚੁੱਕਾ ਹੈ।

ਪੜ੍ਹੋ ਇਹ ਵੀ - ਲਾਵਾਂ ਲਈਆਂ ਦੀ ਰੱਖਿਓ ਲਾਜ ਬਈ...

ਮਾਹਿਰਾਂ ਦੀਆਂ ਸਿਫਾਰਸ਼ਾਂ ਨੂੰ ਨਜ਼ਰ ਅੰਦਾਜ ਨਾ ਕਰਨ ਕਿਸਾਨ : ਡਾ. ਧੰਜੂ

PunjabKesari
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਅਤੇ ਲਵਾਈ ਮੌਕੇ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਨੂੰ ਨਜ਼ਰ ਅੰਦਾਜ ਨਾ ਕਰਨ। ਉਨ੍ਹਾਂ ਕਿਹਾ ਕਿ ਜਿਹੜੇ ਖੇਤਾਂ ਵਿਚ ਕਣਕ ਦੀ ਬਿਜਾਈ ਮੌਕੇ ਡਾਇਆ ਖਾਦ ਪਾਈ ਸੀ, ਉਨਾਂ ਖੇਤਾਂ ਵਿਚ ਡੀ. ਏ. ਪੀ. ਖਾਦ ਨਾ ਪਾਈ ਜਾਵੇ। ਉਨਾਂ ਕਿਹਾ ਕਿ ਫਸਲ ਵਿਚ ਯੂਰੀਆ ਖਾਦ ਵੀ ਸਿਫਾਰਸ਼ ਕੀਤੀ ਮਾਤਰਾ ਵਿਚ ਪਾਈ ਜਾਵੇ ਅਤੇ ਨਦੀਨਾਂ ਦੀ ਰੋਕਥਾਮ ਲਈ ਵੀ ਕਿਸਾਨ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਨੂੰ ਨਜ਼ਰ ਅੰਦਾਜ ਨਾ ਕਰਨ।

ਪੜ੍ਹੋ ਇਹ ਵੀ - ਆਓ ਤਾਲਾਬੰਦੀ ਕਾਲ ਨੂੰ ਯਾਦਾਂ ਦੀ ਕਿਤਾਬ ਦਾ ਸੁਨਹਿਰਾ ਪੰਨ੍ਹਾ ਬਣਾਉਣ ਦੀ ਕੋਸ਼ਿਸ਼ ਕਰੀਏ !

ਖਾਦ-ਦਵਾਈ ਖਰੀਦਣ ਮੌਕੇ ਜਰੂਰ ਲਿਆ ਜਾਵੇ ਬਿੱਲ-ਡਾ. ਠਾਕੁਰ

PunjabKesari
ਖੇਤੀਬਾੜੀ ਅਧਿਕਾਰੀ ਡਾ. ਰਣਧੀਰ ਸਿੰਘ ਠਾਕੁਰ ਨੇ ਕਿਸਾਨਾਂ ਨੂੰ ਕਿਹਾ ਕਿ ਝੋਨੇ ਦੇ ਸੀਜਨ ਵਿਚ ਕਈ ਵਾਰ ਕਈ ਨਿੱਜੀ ਕੰਪਨੀਆਂ ਕਿਸਾਨਾਂ ਦੀ ਲੋੜ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਲਗਾਤਾਰ ਦੁਕਾਨਾਂ ’ਤੇ ਚੈਕਿੰਗ ਕਰ ਰਹੀਆਂ ਹਨ ਤਾਂ ਜੋ ਕਿਸਾਨਾਂ ਨੂੰ ਮਿਆਰੀ ਖਾਦਾਂ ਦਵਾਈਆਂ ਤੇ ਬੀਜ ਹੀ ਮਿਲ ਸਕਣ। ਪਰ ਇਸ ਮਾਮਲੇ ਵਿਚ ਕਿਸਾਨਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਝੋਨੇ ਜਾਂ ਹੋਰ ਫਸਲਾਂ ਵਿਚ ਪਾਉਣ ਲਈ ਖਾਦ ਦਵਾਈ ਖਰੀਦਣ ਮੌਕੇ ਪੱਕਾ ਬਿੱਲ ਜ਼ਰੂਰ ਲਿਆ ਜਾਵੇ ਤਾਂ ਜੋ ਹਰ ਕਿਸਾਨ ਨੂੰ ਸਹੀ ਤੇ ਉਚ ਗੁਣਵੱਤਾ ਵਾਲੀ ਖਾਦ ਦਵਾਈ ਹੀ ਮਿਲ ਸਕੇ।

ਪੜ੍ਹੋ ਇਹ ਵੀ - ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੁੰਦੀ ਹੈ ਮਲਾਈ, ਚਿਹਰੇ ''ਤੇ ਵੀ ਲਿਆਏ ਨਿਖਾਰ


rajwinder kaur

Content Editor

Related News