ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ''ਚ ਅਹਿਮ ਵਿਚਾਰਾਂ

02/19/2017 4:11:15 PM

ਕੋਟ ਈਸੇ ਖਾਂ (ਗਰੋਵਰ) ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਕਲਗੀਧਰ ਸਾਹਿਬ, ਕੋਟ ਈਸੇ ਖਾਂ ਵਿਖੇ ਬਲਾਕ ਜਨਰਲ ਸਕੱਤਰ ਮਲੂਕ ਸਿੰਘ ਲੋਗੀਵਿੰਡ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਬਹਿਰਾਮ ਕੇ, ਸੀਨੀਅਰ ਮੀਤ ਪ੍ਰਧਾਨ ਅਮਰ ਸਿੰਘ ਗਹਿਲੀਵਾਲਾ, ਨੰਬਰਦਾਰ ਕੁਲਦੀਪ ਸਿੰਘ ਪਰੱਲੀ ਵਾਲਾ, ਜਨਰਲ ਸਕੱਤਰ ਬਲਵਿੰਦਰ ਸਿੰਘ ਦੌਲੇਵਾਲਾ, ਮੀਤ ਪ੍ਰਧਾਨ ਹਰਦਿਆਲ ਸਿੰਘ, ਮੇਹਰ ਸਿੰਘ ਝੰਡਾਬੱਗਾ, ਅੰਗਰੇਜ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਨਰਿੰਦਰ ਸਿੰਘ ਦੌਲੇਵਾਲਾ, ਚੰਨਣ ਸਿੰਘ ਮਹਿਲ ਨੇ ਚਲਾਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਫਸਲੀ ਚੱਕਰ ''ਚੋਂ ਕੱਡਣ ਲਈ ਨਵੀਂ ਸੇਧ ਦੀ ਜਰੂਰਤ ਹੈ। ਇਸ ਲਈ ਪੰਜਾਬ ਦੀ ਕਿਸਾਨੀ ਤੇ ਕਿਸਾਨ ਸੰਕਟ ਵਿਚ ਹਨ। ਸੂਬੇ ਦੀ ਬਹੁਤੀ ਵਸੋਂ ਆਪਣੀ ਰੋਜੀ ਰੋਟੀ ਲਈ ਖੇਤੀ ਤੇ ਨਿਰਭਰ ਕਰਦੀ ਹੈ। ਪਰ ਖੇਤੀ ਧੰਦਾ ਅੱਜ ਕਲ ਘਾਟੇ ਦਾ ਧੰਦਾ ਬਣ ਗਿਆ ਹੈ। ਉਨਾਂ ਨੇ ਕਿਹਾ ਕਿ ਪੰਜਾਬ ਵਿਚ ਡੇਅਰੀ ਅਤੇ ਰਸਾਇਣ ਰਹਿਤ ਸਬਜੀ ਦੀ ਖੇਤੀ ਨੂੰ ਆਧੁਨਿਕ ਲੀਹਾਂ ਤੇ ਉਤਸਾਹਿਤ ਕਰਕੇ ਖੇਤੀ ਨੂੰ ਇੱਕ ਨਵਾ ਮੋੜ ਦਿੱਤਾ ਜਾ ਸਕਦਾ ਹੈ। ਇਸ ਨਾਲ ਖੇਤੀ ਵਿਚ ਪੈਦਾ ਹੋਈਆਂ ਔਂਕੜਾਂ ਵੀ ਕਾਫੀ ਹੱਦ ਤੱਕ ਦੂਰ ਹੋ ਸਕਦੀਆਂ ਹਨ। ਇਸ ਸਮੇਂ ਰਣਜੀਤ ਸਿੰਘ, ਨਰਿੰਦਰ ਸਿੰਘ, ਹੀਰਾ ਸਿੰਘ, ਨਗਿੰਦਰ ਸਿੰਘ, ਸੁਲੱਖਣ ਸਿੰਘ, ਹਰਦੀਪ ਸਿੰਘ, ਸੁਖਦੇਵ ਸਿੰਘ, ਆਤਮਾ ਸਿੰਘ ਢੋਲੇਵਾਲਾ, ਕੁਲਦੀਪ ਸਿੰਘ, ਸ਼ੇਰ ਸਿੰਘ ਮੱਲ, ਮੁਖਤਿਆਰ ਸਿੰਘ ਇਕਾਈ ਪ੍ਰਧਾਨ ਦੌਲੇਵਾਲਾ, ਮੁਖਤਿਆਰ ਸਿੰਘ, ਪਿੱਪਲ ਸਿੰਘ, ਕਰਨੈਲ ਸਿੰਘ, ਲੱਖਾ ਸਿੰਘ, ਹਰਹਿੰਦਰ ਸਿੰਘ, ਨਿਰਮਲ ਸਿੰਘ, ਪੂਰਨ ਸਿੰਘ ਕੰਨੀਆ ਖਾਸ, ਜਰਮਲ ਸਿੰਘ, ਵਿਰਸਾ ਸਿੰਘ, ਿਨਸ਼ਾਨ ਸਿੰਘ, ਕਿਸਾਨ ਹਾਜਰ ਸਨ।

Related News