ਸ਼ਹਿਦ ਦੀਆਂ ਮੱਖੀਆਂ ਲਈ ਸੁਖਾਵਾਂ ਨਹੀਂ ਹੁੰਦਾ ਬਰਸਾਤ ਦਾ ਮੌਸਮ

Sunday, Jul 26, 2020 - 06:29 PM (IST)

ਸ਼ਹਿਦ ਦੀਆਂ ਮੱਖੀਆਂ ਲਈ ਸੁਖਾਵਾਂ ਨਹੀਂ ਹੁੰਦਾ ਬਰਸਾਤ ਦਾ ਮੌਸਮ

ਗੁਰਦਾਸਪੁਰ (ਹਰਮਨਪ੍ਰੀਤ) - ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਇਕ ਵਧੀਆ ਸਹਾਇਕ ਧੰਦਾ ਸਿੱਧ ਹੋ ਸਕਦਾ ਹੈ। ਅਨੇਕਾਂ ਕਿਸਾਨ ਵੱਲੋਂ ਇਸ ਧੰਦੇ ਨੂੰ ਅਪਣਾ ਕੇ ਜਿਥੇ ਆਪਣੀ-ਆਪਣੀ ਆਮਦਨ ਦਾ ਸਾਧਨ ਪੈਦਾ ਕੀਤਾ ਗਿਆ ਹੈ, ਉਸ ਦੇ ਨਾਲ ਹੀ ਅਜਿਹੇ ਮਿਹਨਤੀ ਕਿਸਾਨਾਂ ਵੱਲੋਂ ਸ਼ਾਇਦ ਦੀ ਮੰਗ ਵੀ ਪੂਰੀ ਕੀਤੀ ਜਾ ਰਹੀ ਹੈ। ਸ਼ਹਿਦ ਦੀਆਂ ਮੱਖੀਆਂ ਨੂੰ ਪਾਲਣ ਲਈ ਅਨੇਕਾਂ ਅਹਿਮ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਤਰਕੀਬਨ ਪੂਰਾ ਸਾਲ ਹੀ ਵੱਖ ਵੱਖ ਮੌਸਮਾਂ ਦੌਰਾਨ ਇਨਾਂ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਉਣ ਲਈ ਬਦਲਵੇਂ ਪ੍ਰਬੰਧ ਕਰਨੇ ਪੈਂਦੇ ਹਨ। ਖਾਸ ਤੌਰ ’ਤੇ ਬਰਸਾਤ ਦੇ ਦਿਨਾਂ ਵਿਚ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਉਣ ਲਈ ਬਹੁਤ ਧਿਆਨ ਰੱਖਣ ਦੀ ਲੋੜ ਹੈ।

ਪੰਜਾਬ ਵਿੱਚ ਇੱਕ ਸਾਲ ਦੌਰਾਨ 300 ਦਿਨਾਂ ਤੋਂ ਵੱਧ ਧੁੱਪ ਹੈ ਸੂਰਜੀ ਊਰਜਾ ਦਾ ਵਿਸ਼ਾਲ ਸੋਮਾ

ਬਰਸਾਤ ਦੇ ਦਿਨਾਂ ਵਿਚ ਪੈਦਾ ਹੁੰਦੀ ਹੈ ਖੁਰਾਕ ਦੀ ਸਮੱਸਿਆ
ਬਰਸਾਤ ਵਾਲੇ ਦਿਨ ਸ਼ਹਿਦ ਦੀਆਂ ਮੱਖੀਆਂ ਲਈ ਬਹੁਤੇ ਸੁਖਾਵੇਂ ਨਹੀਂ ਹੁੰਦੇ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਵਰਖਾ ਹੋਣ ਤੋਂ ਇਲਾਵਾ ਬੱਦਲ ਛਾਏ ਰਹਿੰਦੇ ਹਨ ਅਤੇ ਨਮੀ ਵਿਚ ਵੀ ਵਾਧਾ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਮੱਖੀਆਂ ਨੂੰ ਬਾਹਰੋਂ ਖ਼ੁਰਾਕ ਲਿਆਉਣ ਲਈ ਬਹੁਤਾ ਸਮਾਂ ਨਹੀਂ ਮਿਲਦਾ ਅਤੇ ਕਟੁੰਬਾਂ ਅੰਦਰ ਸ਼ਹਿਦ ਖ਼ਤਮ ਹੋ ਜਾਂਦਾ ਹੈ। ਖ਼ੁਰਾਕ ਦੀ ਘਾਟ ਪੈਦਾ ਹੋਣ ਕਾਰਨ ਵੱਡੇ ਕਟੁੰਬ ਕਮਜ਼ੋਰ ਕਟੁੰਬਾਂ ਦੀ ਰੋਬਿੰਗ ਸ਼ੁਰੂ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਖ਼ੁਰਾਕ ਜ਼ਬਰਦਸਤੀ ਖ਼ੁਦ ਖਾਣੀ ਸ਼ੁਰੂ ਕਰ ਦਿੰਦੇ ਹਨ। ਇਸ ਕਾਰਨ ਮੱਖੀਆਂ ਮਰਨੀਆਂ ਸ਼ੁਰੂ ਹੋ ਜਾਂਦੀਆਂ ਹਨ।

ਭਾਰਤੀ ਵੀਰਾਂ ਦੀ ਬਹਾਦਰੀ ਨੂੰ ਬਿਆਨ ਕਰਦਾ ‘ਕਾਰਗਿਲ ਵਿਜੇ ਦਿਵਸ’

ਬਰਸਾਤ ਤੋਂ ਪਹਿਲਾਂ ਹੀ ਕਰਨੀ ਚਾਹੀਦੀ ਹੈ ਤਿਆਰੀ
ਬਰਸਾਤ ਦੇ ਦਿਨਾਂ ਦੌਰਾਨ ਮੱਖੀਆਂ ਦੀ ਗਿਣਤੀ ਬਰਕਰਾਰ ਰੱਖਣ ਲਈ ਵਰਖਾ ਰੁੱਤ ਦੇ ਸ਼ੁਰੂ ਵਿਚ ਹੀ ਕਮਜ਼ੋਰ ਅਤੇ ਰਾਣੀ ਰਹਿਤ ਕਟੁੰਬਾਂ ਨੂੰ ਹੋਰ ਰਾਣੀ ਰਹਿਤ ਕਟੁੰਬਾ ਨਾਲ ਮਿਲਾ ਦੇਣਾ ਚਾਹੀਦਾ ਹੈ। ਇਨ੍ਹਾਂ ਦਿਨਾਂ ਦੌਰਾਨ ਬਕਸੇ ਦੇ ਫ਼ਰਸ਼ 'ਤੇ ਪਏ ਕੂੜੇ-ਕਰਕਟ ਵਿਚ ਮੋਮ ਕੀੜੇ ਦੀਆਂ ਸੁੰਡੀਆਂ ਪਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਬਾਅਦ ਵਿਚ ਮੱਖੀਆਂ ਅਤੇ ਛੱਤਿਆਂ ਦਾ ਨੁਕਸਾਨ ਕਰਦੀਆਂ ਹਨ। ਇਸ ਲਈ ਬਕਸਿਆਂ ਦੀ ਸਫ਼ਾਈ ਦਾ ਧਿਆਨ ਰੱਖਣ ਤੋਂ ਇਲਾਵਾ ਬਕਸੇ ਨੂੰ ਧੁੱਪ ਲਗਾਉਣੀ ਚਾਹੀਦੀ ਹੈ।

PunjabKesari

ਜਰੂਰੀ ਹੈ ਬਕਸਿਆਂ ਦੇ ਆਲੇ ਦੁਆਲੇ ਦੀ ਸਫਾਈ
ਇਨ੍ਹਾਂ ਦਿਨਾਂ ਦੌਰਾਨ ਕਟੁੰਬ ਵਿਚ ਹੁੰਮਸ ਹੋ ਜਾਂਦਾ ਹੈ ਜਿਸ ਕਰਕੇ ਮੱਖੀਆਂ ਬਕਸਿਆਂ ਦੇ ਗੇਟ ਅੱਗੇ ਝੁੰਡ ਬਣਾ ਲੈਂਦੀਆਂ ਹਨ। ਇਸ ਲਈ ਵਰਖਾ ਦੇ ਦਿਨਾਂ ਦੌਰਾਨ ਬਕਸਿਆਂ ਦਾ ਆਲਾ ਦੁਆਲਾ ਸਾਫ਼ ਕਰਕੇ ਇਨ੍ਹਾਂ ਨੂੰ ਉੱਚੀ ਜਗ੍ਹਾ ’ਤੇ ਹਵਾਦਾਰ ਬਣਾ ਕੇ ਰੱਖਣਾ ਚਾਹੀਦਾ ਹੈ।

ਬਰਸਾਤ ਦੇ ਦਿਨਾਂ ’ਚ ਨੁਕਸਾਨ ਦਾ ਕਾਰਣ ਬਣਦੀ ਹੈ ਖੇਤੀ ਸੰਦਾਂ ਦੀ ਸੰਭਾਲ ਸਬੰਧੀ ਲਾਪਰਵਾਹੀ

ਮਨਸੂਈ ਖੁਰਾਕ ਦੇ ਕੇ ਘੱਟ ਕੀਤੀ ਜਾ ਸਕਦੀ ਹੈ ਰੋਬਿੰਗ
ਫੁੱਲ ਫਲਾਕੇ ਦੀ ਘਾਟ ਅਤੇ ਮੌਸਮ ਦੀ ਖ਼ਰਾਬੀ ਕਾਰਨ ਪੈਦਾ ਹੁੰਦੀ ਖ਼ੁਰਾਕ ਦੀ ਘਾਟ ਨੂੰ ਪੂਰਾ ਕਰਨ ਲਈ ਇਕ ਹਿੱਸਾ ਖੰਡ ਅਤੇ ਇਕ ਹਿੱਸਾ ਪਾਣੀ ਤੋਂ ਤਿਆਰ ਕੀਤੀ ਗਈ ਮਨਸੂਈ ਖ਼ੁਰਾਕ ਸਾਰੇ ਕਟੁੰਬਾਂ ਨੂੰ ਦੇਰ ਸ਼ਾਮ ਨੂੰ ਦੇਣੀ ਚਾਹੀਦੀ ਹੈ। ਇਸ ਕੰਮ ਤੋਂ ਪਹਿਲਾਂ ਬਕਸਿਆਂ ਦੀਆਂ ਤਰੇੜਾਂ ਆਦਿ ਬੰਦ ਕਰਨ ਤੋਂ ਇਲਾਵਾ ਇਸ ਦਾ ਗੇਟ ਵੀ ਛੋਟਾ ਕਰ ਦੇਣਾ ਚਾਹੀਦਾ ਹੈ ਤਾਂ ਕਿ ਇਕ ਸਮੇਂ ਵਿਚ ਇਕ ਹੀ ਮੱਖੀ ਅੰਦਰ ਬਾਹਰ ਆ ਸਕੇ। ਇਸ ਖ਼ੁਰਾਕ ਨੂੰ ਖ਼ਾਲੀ ਫਰੇਮ ਦੇ ਮੋਮੀ ਘਰਾਂ ਵਿਚ ਸਿੱਧਾ ਹੀ ਪਾ ਕੇ ਫਰੇਮ ਨੂੰ ਡੱਬੇ ਵਿਚ ਰੱਖ ਦੇਣਾ ਚਾਹੀਦਾ ਹੈ ਅਤੇ ਜਾਂ ਫਿਰ ਇਸ ਨੂੰ ਕਿਸੇ ਖੁੱਲ੍ਹੇ ਭਾਂਡੇ ਵਿਚ ਪਾ ਕੇ ਉਸ ਵਿਚ ਚੌੜੀਆਂ ਫੱਟੀਆਂ ਰੱਖ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਮੱਖੀਆਂ ਬਿਨਾਂ ਡੁੱਬੇ ਅਤੇ ਲਿੱਬੜੇ ਖ਼ੁਰਾਕ ਲੈ ਸਕਣ। ਮਨਸੂਈ ਖ਼ੁਰਾਕ ਦੇਣ ਨਾਲ ਕਟੁੰਬਾਂ ਦੀ ਰੋਬਿੰਗ ਨੂੰ ਘੱਟ ਕੀਤਾ ਜਾ ਸਕਦਾ ਹੈ।

PunjabKesari

ਤਕੜੇ ਕਟੁੰਬਾਂ ਨੂੰ ਰੋਕਣ ਲਈ ਜ਼ਰੂਰੀ ਹਨ ਯਤਨ
ਜੇਕਰ ਤਕੜੇ ਕਟੁੰਬਾਂ ਦੀਆਂ ਮੱਖੀਆਂ ਕਮਜ਼ੋਰ ਕਟੁੰਬਾਂ ਵਿਚੋਂ ਖ਼ੁਰਾਕ ਚੋਰੀ ਕਰਦੀਆਂ ਹਨ ਤਾਂ ਘਾਹ ਨੂੰ ਇਕ ਪ੍ਰਤੀਸ਼ਤ ਕਾਰਬੋਲਿਕ ਤੇਜ਼ਾਬ ਜਾਂ ਮਿੱਟੀ ਦੇ ਤੇਲ ਵਿਚ ਭਿਉਂ ਕੇ ਕਮਜ਼ੋਰ ਕਟੁੰਬ ਦੇ ਗੇਟ ’ਤੇ ਰੱਖ ਦੇਣਾ ਚਾਹੀਦਾ ਹੈ ਅਤੇ ਗਿੱਲੀ ਮਿੱਟੀ ਨਾਲ ਕਟੁੰਬ ਦੇ ਗੇਟ ’ਤੇ ਬਾਟਮ ਬੋਰਡ ਦੇ ਅਗਲੇ ਸਿਰੇ ਤੱਕ ਇਕ ਹੀ ਮੱਖੀ ਦੇ ਲੰਘਣ ਲਈ ਸੁਰੰਗ ਰੂਪੀ ਰਸਤਾ ਬਣਾ ਦੇਣਾ ਚਾਹੀਦਾ ਹੈ। ਜੇਕਰ ਰੋਬਿੰਗ ਜ਼ਿਆਦਾ ਹੋਵੇ ਤਾਂ ਕਮਜ਼ੋਰ ਕਟੁੰਬ ਨੂੰ ਕੁੱਝ ਸਮੇਂ ਲਈ ਬੰਦ ਕਰਨ ਤੋਂ ਇਲਾਵਾ ਤਕੜੇ ਕਟੁੰਬ ਨੂੰ 3 ਕਿੱਲੋਮੀਟਰ ਦੀ ਦੂਰੀ ’ਤੇ ਛੱਡ ਦੇਣਾ ਆਉਣਾ ਚਾਹੀਦਾ ਹੈ।

ਕੋਰਨਾ ਆਫ਼ਤ: ਪੰਜਾਬ ਸਰਕਾਰ ਵਲੋਂ ਚੋਣਾਂ ਵੇਲ਼ੇ ਕੀਤੇ ਵਾਅਦੇ ਪੂਰੇ ਕਰਨ ਦਾ ਹੈ ਵਧੀਆ ਮੌਕਾ

ਵੱਖ-ਵੱਖ ਕੀੜਿਆਂ ਤੋਂ ਮੱਖੀਆਂ ਨੂੰ ਬਚਾਉਣ ਦੇ ਢੰਗ
ਇਨ੍ਹਾਂ ਦਿਨਾਂ ਦੌਰਾਨ ਮੋਮ ਕੀੜੇ, ਵਰੋਵਾ ਚਿੱਚੜੀ, ਭਰਿੰਡਾਂ, ਦੰਦੀਏ, ਕਾਲੇ ਕੀੜੇ, ਹਰੀ ਚਿੜੀ, ਕਾਲੀ ਚਿੜੀ ਆਦਿ ਵੀ ਮੱਖੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੀਆਂ ਹਨ ਜਿਨ੍ਹਾਂ ਦੀ ਰੋਕਥਾਮ ਲਈ ਮਾਹਿਰਾਂ ਨਾਲ ਸੰਪਰਕ ਕਰਦੇ ਰਹਿਣਾ ਚਾਹੀਦਾ ਹੈ। ਮੋਮ ਕੀੜੇ ਦੀਆਂ ਸੁੰਡੀਆਂ ਖ਼ਾਲੀ ਛੱਤੇ ਜਾਂ ਮੱਖੀਆਂ ਵਾਲੇ ਛੱਤੇ ਦੇ ਖ਼ਾਲੀ ਹਿੱਸੇ 'ਤੇ ਹਮਲਾ ਕਰਦੀਆਂ ਹਨ ਅਤੇ ਮੋਮ ਨੂੰ ਖਾ ਕੇ ਛੱਤਿਆਂ ਨੂੰ ਨਸ਼ਟ ਕਰ ਦਿੰਦੀਆਂ ਹਨ। ਇਸ ਕਾਰਨ ਮੱਖੀਆਂ ਛੱਤੇ ਛੱਡ ਕੇ ਉੱਡ ਜਾਂਦੀਆਂ ਹਨ। ਇਨ੍ਹਾਂ ਦੀ ਰੋਕਥਾਮ ਲਈ ਕਟੁੰਬਾਂ ਨੂੰ ਤਕੜੇ ਕਰਨ ਤੋਂ ਇਲਾਵਾ ਬੋਟਮ ਬੋਰਡ ਨੂੰ ਸਾਫ਼ ਰੱਖਣਾ ਚਾਹੀਦਾ ਹੈ ਅਤੇ ਬਕਸੇ ਦੀਆਂ ਤਰੇੜਾਂ ਮਿੱਟੀ ਨਾਲ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਵਾਧੂ ਛੱਤਿਆਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਜੂੰਆਂ ਤੋਂ ਬਚਾਉਣ ਲਈ ਫਰੇਮਾਂ ਦੀ ਉੱਪਰਲੀਆਂ ਡੰਡੀਆਂ ਉੱਤੇ ਹਰ ਹਫ਼ਤੇ ਗੰਧਕ ਦਾ ਧੂੜਾ ਕੀਤਾ ਜਾ ਸਕਦਾ ਹੈ। ਬਾਕੀ ਦੇ ਕੀਟ ਪਤੰਗਿਆਂ ਅਤੇ ਬਿਮਾਰੀਆਂ ਦੇ ਹਮਲੇ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ। ਬਰਸਾਤ ਦੇ ਦਿਨਾਂ ਦੌਰਾਨ ਡੱਬਿਆਂ ਨੂੰ ਉੱਚੇ ਸਥਾਨ 'ਤੇ ਰੱਖ ਕੇ ਪਾਣੀ ਤੋਂ ਬਚਾਉਣਾ ਚਾਹੀਦਾ ਹੈ।

2 ਚਮਚ ਗੰਢੇ ਦਾ ਰਸ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਨ ’ਚ ਕਰੇਗਾ ਮਦਦ, ਜਾਣੋ ਕਿਵੇਂ

PunjabKesari


author

rajwinder kaur

Content Editor

Related News