ਫੁੱਲਾਂ ਦੀ ਖੇਤੀ: ਤਾਲਾਬੰਦੀ ਦੇ ਔਖੇ ਸਮੇਂ ’ਚ ਫੁੱਲ ਨਾ ਵਿਕਣ ਕਰਕੇ ਕਿਸਾਨਾਂ ਨੇ ਕੀਤਾ ਵਖਰਾ ਤਜਰਬਾ

9/18/2020 11:53:25 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੋਵਿਡ-19 ਦੌਰਾਨ ਹੋਈ ਤਾਲਾਬੰਦੀ ਕਰਕੇ ਜਿੱਥੇ ਹਰ ਇਕ ਖੇਤਰ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ, ਉੱਥੇ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਆਈਆਂ। ਇਨ੍ਹਾਂ ਵਿੱਚ ਸ਼ਹਿਦ ਮੱਖੀ ਪਾਲਕ, ਸਬਜ਼ੀਆਂ ਦੇ ਕਾਸ਼ਤਕਾਰ, ਡੇਅਰੀ ਫਾਰਮ, ਫੁੱਲਾਂ ਦੇ ਕਾਸ਼ਤਕਾਰ ਅਤੇ ਅਜਿਹੇ ਹੋਰ ਵੀ ਬਹੁਤ ਸਾਰੇ ਕਿਸਾਨ ਮੰਡੀ ਬੰਦ ਹੋਣ ਕਰਕੇ ਆਪਣਾ ਉਤਪਾਦ ਨਹੀਂ ਵੇਚ ਸਕਦੇ ਸਨ। ਫੁੱਲਾਂ ਦੇ ਕਾਸ਼ਤਕਾਰ ਬਹੁਤੇ ਕਿਸਾਨਾਂ ਨੇ ਇਸ ਮੰਦਭਾਗੇ ਸਮੇਂ ਵਿੱਚ ਆਪਣੇ ਪੁੱਤਾਂ ਵਾਂਗ ਪਾਲੀ ਫੁੱਲਾਂ ਦੀ ਫਸਲ ਵਾਹ ਵੀ ਦਿੱਤੀ ਸੀ। ਪਰ ਕੁੱਝ ਫੁੱਲਾਂ ਦੇ ਕਾਸ਼ਤਕਾਰ ਕਿਸਾਨਾਂ ਨੇ ਰਲਕੇ ਇਸ ਸਮੱਸਿਆ ਦਾ ਡਟ ਕੇ ਸਾਹਮਣਾ ਕੀਤਾ ਅਤੇ ਇਸ ਔਖੇ ਸਮੇਂ ਵਿਚ ਵੀ ਵੱਖਰੇ ਤਰੀਕੇ ਨਾਲ ਆਪਣੇ ਫੁੱਲਾਂ ਦਾ ਮੰਡੀਕਰਨ ਕੀਤਾ। 

ਕੈਨੇਡਾ ਨੇ ਬਹੁ-ਗਿਣਤੀ ਵਿਦਿਆਰਥੀਆਂ ਲਈ ਖੋਲ੍ਹੇ ਬੂਹੇ, ਮਿਲਣ ਲੱਗੀ ਹਰੀ ਝੰਡੀ

ਪਿੰਡ ਖੇੜੀ ਮੱਲਾਂ ਦੇ ਗੁਰਵਿੰਦਰ ਸਿੰਘ ਨਿਰਮਾਣ

PunjabKesari

ਇਸ ਬਾਰੇ ਜੱਗਬਾਣੀ ਨਾਲ ਗੱਲ ਕਰਦੇ ਹਾਂ ਪਟਿਆਲੇ ਜ਼ਿਲ੍ਹੇ ਦੇ ਪਿੰਡ ਖੇੜੀ ਮੱਲਾਂ ਦੇ ਗੁਰਵਿੰਦਰ ਸਿੰਘ ਨਿਰਮਾਣ ਨੇ ਦੱਸਿਆ ਕਿ 20 ਮਾਰਚ ਦੇ ਲਗਭਗ ਉਨ੍ਹਾਂ ਦੀ ਗੇਂਦੇ ਦੇ ਫੁੱਲਾਂ ਦੀ ਫਸਲ ਤਿਆਰ ਹੋ ਚੁੱਕੀ ਸੀ। ਇਸ ਤੋਂ ਉਪਰੰਤ ਤਾਲਾਬੰਦੀ ਹੋਣ ਕਰਕੇ ਉਨ੍ਹਾਂ ਦੇ ਫੁੱਲ ਨਹੀਂ ਵਿਕ ਸਕੇ ਅਤੇ ਉਨ੍ਹਾਂ ਨੂੰ 10 ਤੋਂ 15 ਕੁਇੰਟਲ ਫੁੱਲ ਤੋੜ ਕੇ ਸੁੱਟਣੇ ਪਏ। ਉਨ੍ਹਾਂ ਦੱਸਿਆ ਕਿ ਸਰਕਾਰ ਅਤੇ ਬਾਗਬਾਨੀ ਵਿਭਾਗ ਨੂੰ ਬਹੁਤ ਕਹਿਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ। ਆਪਣੀ ਖਰਾਬ ਹੋ ਰਹੀ ਫਸਲ ਦੀਆਂ ਦੁਹਾਈਆਂ ਲਗਾਤਾਰ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪਾਉਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਦੱਸਿਆ ਕਿ ਇਸ ਬਾਬਤ ਹਰਿਆਣੇ ਦੇ ਕਿਸਾਨ ਮਨੋਜ ਕੁਮਾਰ ਦਾ ਫੋਨ ਆਇਆ, ਜੋ ਡੱਬਵਾਲੀ ਦੇ ਰਹਿਣ ਵਾਲੇ ਹਨ ਅਤੇ ਖੁਦ ਵੀ ਫੁੱਲਾਂ ਦੀ ਕਾਸ਼ਤ ਕਰਦੇ ਹਨ। ਕਿਸਾਨ ਮਨੋਜ ਕੁਮਾਰ ਨੇ ਗੁਰਵਿੰਦਰ ਸਿੰਘ ਨਿਰਮਾਣ ਹੁਣਾ ਦੀ ਗੱਲ ਮੇਰਠ ਦੇ ਇੱਕ ਵਪਾਰੀ ਨਾਲ ਕਰਵਾਈ। ਜਿਸ ਨੇ 50 ਕੁਇੰਟਲ ਦੇ ਲਗਭਗ ਗੇਂਦੇ ਦੀਆਂ ਸੁੱਕੀਆਂ ਪੱਤੀਆਂ ਦੀ ਮੰਗ ਕੀਤੀ ਅਤੇ 150 ਤੋਂ 180 ਰੁਪਏ ਕਿਲੋ ਮੁੱਲ ਤਹਿ ਕੀਤਾ। 

ਕੇਂਦਰੀ ਪੁਲਸ ’ਚ ਭਰਤੀ ਹੋਣ ਦੇ ਚਾਹਵਾਨ ਜ਼ਰੂਰ ਪੜ੍ਹੋ ਇਹ ਖ਼ਬਰ, ਇੰਝ ਦੇ ਸਕੋਗੇ ਦਰਖ਼ਾਸਤ

ਫੁੱਲਾਂ ਦੇ ਕਾਸ਼ਤਕਾਰ

ਗੁਰਵਿੰਦਰ ਸਿੰਘ ਨਿਰਮਾਣ ਹੁਣਾ ਨੇ ਦੱਸਿਆ ਕਿ ਤਾਲਾਬੰਦੀ ਦੇ ਸਮੇਂ ਜਦੋਂ ਫੁੱਲ ਬਿਲਕੁਲ ਨਹੀਂ ਵਿਕ ਰਿਹਾ ਸੀ ਤਾਂ ਉਨ੍ਹਾਂ ਨੇ ਬਾਕੀ ਫੁੱਲਾਂ ਦੇ ਕਾਸ਼ਤਕਾਰਾਂ ਨਾਲ ਸੋਸ਼ਲ ਮੀਡੀਆ ’ਤੇ ਗੱਲ ਕੀਤੀ। ਪੂਰੇ ਪੰਜਾਬ ਭਰ ਵਿੱਚੋਂ 20 ਕਿਸਾਨ ਉਨ੍ਹਾਂ ਨਾਲ ਜੁੜ ਗਏ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਅਪ੍ਰੈਲ, ਮਈ ਅਤੇ ਜੂਨ ਤੱਕ ਫੁੱਲਾਂ ਦੀਆਂ ਪੱਤੀਆਂ ਸੁਕਾਈਆਂ। ਇਸ ਦਾ ਇਹ ਵੀ ਫਾਇਦਾ ਹੋਇਆ ਕਿ ਜੇਕਰ ਕੋਈ ਆਸ ਨਾ ਹੁੰਦੀ ਤਾਂ ਕਿਸਾਨ ਗੇਂਦੇ ਦੇ ਬੂਟੇ ਪੁੱਟ ਦਿੰਦੇ ਪਰ ਪੱਤੀਆਂ ਸਕਾਉਣ ਕਾਰਨ ਕਿਸਾਨਾਂ ਨੇ ਫੁੱਲਾਂ ਦੀ ਤੁੜਾਈ ਜਾਰੀ ਰੱਖੀ ਅਤੇ ਜੂਨ ਮਹੀਨੇ ਵਿੱਚ ਤਾਲਾਬੰਦੀ ਖੁੱਲਣ ਤੇ ਘਰੇਲ਼ੂ ਮੰਡੀ ਵਿੱਚ ਵੀ ਵਿਕਰੀ ਸ਼ੁਰੂ ਹੋ ਗਈ। 

ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਕ ਹਫ਼ਤੇ ਲਈ ਖਾਓ ਇਹ ਵਸਤੂਆਂ, ਹੋਣਗੇ ਜ਼ਬਰਦਸਤ ਫ਼ਾਇਦੇ

PunjabKesari

ਤੁੜਾਈ ਦੇ ਖਰਚੇ ਦਾ ਭੁਗਤਾਨ

ਉਨ੍ਹਾਂ ਦੱਸਿਆ ਕਿ ਹੁਣ ਤੱਕ 30 ਕੁਇੰਟਲ ਫੁੱਲ ਮੇਰਠ ਦੇ ਵਪਾਰੀ ਨੂੰ ਭੇਜੇ ਜਾ ਚੁੱਕੇ ਹਨ ਅਤੇ 20 ਕੁਇੰਟਲ ਦੇ ਕਰੀਬ ਬਾਕੀ ਹਨ। ਮੇਰਠ ਦੇ ਵਪਾਰੀ ਵੱਲੋਂ ਤੁੜਾਈ ਦੇ ਖਰਚੇ ਦਾ ਭੁਗਤਾਨ ਪਹਿਲਾਂ ਹੀ ਕਰ ਦਿੱਤਾ ਸੀ ਅਤੇ ਬਾਕੀ ਜਿਵੇਂ ਜਿਵੇਂ ਫੁੱਲਾਂ ਦੀਆਂ ਪੱਤੀਆਂ ਵਿਕ ਰਹੀਆਂ ਹਨ, ਭੁਗਤਾਨ ਹੋ ਰਿਹਾ ਹੈ। ਮਾਨਸਾ ਜ਼ਿਲੇ ਦੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਫੁੱਲ ਸੁੱਟਣੇ ਪੈ ਰਹੇ ਸਨ ਪਰ ਫੁੱਲਾਂ ਦੀਆਂ ਸੁੱਕੀਆਂ ਪੱਤੀਆਂ ਦੀ ਵਿਕਰੀ ਕਰ ਕੇ ਬਹੁਤ ਹੌਂਸਲਾ ਹੋਇਆ ਹੈ। ਉਨ੍ਹਾਂ ਨੇ ਤਿੰਨ ਕੁਇੰਟਲ ਦੇ ਕਰੀਬ ਗੇਂਦੇ ਦੇ ਫੁੱਲਾਂ ਦੀਆਂ ਪੱਤੀਆਂ ਸੁਕਾ ਕੇ ਗੁਰਵਿੰਦਰ ਸਿੰਘ ਨਿਰਮਾਣ ਹੁਣਾ ਕੋਲ ਭੇਜ ਦਿੱਤੀਆਂ ਹਨ। ਜਿਸ ਵਿਚੋਂ ਭੁਗਤਾਨ ਦਾ ਕੁੱਝ ਹਿੱਸਾ ਉਨ੍ਹਾਂ ਨੂੰ ਮਿਲ ਵੀ ਗਿਆ ਹੈ। 

ਜੰਮੂ ਦੀ ਅਧਿਆਪਕਾ ਨੇ ਕੀਤਾ ਕਮਾਲ, ਕਬਾੜ ਤੋਂ ਬਣਾ ਦਿਖਾਇਆ ਸੋਹਣਾ ''ਬਗੀਚਾ'' (ਤਸਵੀਰਾਂ)

ਪਟਿਆਲੇ ਜ਼ਿਲ੍ਹੇ ਦੇ ਪਿੰਡ ਦਾਉਣ ਕਲਾਂ ਦੇ ਕਿਸਾਨ ਨਵਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਏਕੜ ਵਿੱਚ ਨਵੀਂ-ਨਵੀਂ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਸੀ ਪਰ ਅਜਿਹੀ ਮਾਰ ਪੈਣ ਕਰ ਕੇ ਮਨ ਬਹੁਤ ਡੋਲ ਗਿਆ। ਪਹਿਲੀਆਂ ਦੋ ਤੁੜਾਈਆਂ ਤਾਂ ਸੁੱਟਣੀਆਂ ਪਈਆਂ। ਉਨ੍ਹਾਂ ਦੱਸਿਆ ਕਿ ਸੁੱਕੀਆਂ ਪੱਤੀਆਂ ਦੇ ਵਿਕਣ ਨਾਲ ਤਸੱਲੀ ਮਿਲੀ। ਜਿਸ ਕਰਕੇ ਫਸਲ ਨੂੰ ਵਾਹੁਣਾ ਨੀ ਪਿਆ ਅਤੇ ਜੂਨ ਵਿੱਚ ਫੁੱਲ ਸਿੱਧੇ ਤੌਰ ਤੇ ਵੀ ਵਿਕਣੇ ਸ਼ੁਰੂ ਹੋ ਗਏ।

PunjabKesari


rajwinder kaur

Content Editor rajwinder kaur