ਕਿਸਾਨਾਂ ਨੂੰ ‘ਮੌਸਮ ਦੇ ਮਿਜਾਜ਼’ ਤੋਂ ਜਾਣੂ ਕਰਵਾਏਗੀ ‘ਮੇਘਦੂਤ’ ਮੋਬਾਇਲ ਐਪ
Thursday, Jul 16, 2020 - 12:07 PM (IST)
ਗੁਰਦਾਸਪੁਰ (ਹਰਮਨਪ੍ਰੀਤ) - ਕਿਸਾਨਾਂ ਸਮੇਤ ਹੋਰ ਵਰਗਾਂ ਦੇ ਲੋਕਾਂ ਨੂੰ ਮੌਸਮ ਦੀ ਭਵਿੱਖਬਾਣੀ ਨਾਲ ਸਬੰਧਤ ਸੂਚਨਾਵਾਂ ਅਤੇ ਵਾਤਾਵਰਣ ਨਾਲ ਸਬੰਧਤ ਅਹਿਮ ਜਾਣਕਾਰੀਆਂ ਦੇਣ ਲਈ ਕੇਂਦਰ ਸਰਕਾਰ ਦੇ ਪ੍ਰਿਥਵੀ ਵਿਗਿਆਨ ਮੰਤਰਾਲਾ ਵੱਲੋਂ ‘ਮੇਘਦੂਤ’ ਨਾਂਅ ਦੀ ਮੋਬਾਇਲ ਐਪਲੀਕੇਸ਼ਨ ਬਣਾਈ ਗਈ ਹੈ। ਇਸ ਐਪਲੀਕੇਸ਼ਨ ਦੀ ਮਦਦ ਨਾਲ ਕਿਸਾਨ ਆਪਣੀਆਂ ਫਸਲਾਂ ਨੂੰ ਮੌਸਮ ਦੀ ਮਾਰ ਤੋਂ ਬਚਾਉਣ ਲਈ ਲੋੜੀਂਦੇ ਕਦਮ ਚੁੱਕ ਸਕਣਗੇ। ਖਾਸ ਤੌਰ ’ਤੇ ਕਿਸਾਨ ਫਸਲਾਂ ਦੀ ਸਿੰਚਾਈ ਕਰਨ ਅਤੇ ਖਾਦਾਂ ਦਵਾਈਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਮੌਸਮ ਦੇ ਮਿਜਾਜ਼ ਦਾ ਪਤਾ ਲਗਾ ਸਕਣਗੇ।
‘ਪੰਜਾਬੀ ਮਾਂ ਬੋਲੀ’ ਮਤਾ ਪਾਉਣ ਤੋਂ 4 ਮਹੀਨਿਆਂ ਬਾਅਦ ਵੀ ਕਾਨੂੰਨੀ ਭੰਬਲਭੂਸੇ ’ਚ ਫਸੀ
ਖੇਤੀਬਾੜੀ ਲਈ ਬਹੁਤ ਅਹਿਮ ਹੈ ਮੌਸਮ ਸਬੰਧੀ ਜਾਣਕਾਰੀ
ਖੇਤੀਬਾੜੀ ਦੇ ਧੰਦੇ ਵਿਚ ਮੌਸਮ ਨਾਲ ਸਬੰਧਤ ਜਾਣਕਾਰੀ ਬਹੁਤ ਅਹਿਮੀਅਤ ਰੱਖਦੀ ਹੈ ਕਿਉਂਕਿ ਬਹੁ ਗਿਣਤੀ ਖਾਦਾਂ ਤੇ ਦਵਾਈਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿਚ ਮੌਸਮ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਕਈ ਦਵਾਈਆਂ ਦੇ ਛਿੜਕਾਅ ਤੋਂ ਬਾਅਦ ਜੇਕਰ ਬਾਰਿਸ਼ ਹੋ ਜਾਵੇ ਤਾਂ ਦਵਾਈ ਦਾ ਅਸਰ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਕਈ ਵਾਰ ਖਾਦਾਂ ਦੇ ਛਿੜਕਾਅ ਤੋਂ ਬਾਅਦ ਬਾਰਿਸ਼ ਹੋਣ ’ਤੇ ਵੀ ਨੁਕਸਾਨ ਹੁੰਦਾ ਹੈ। ਕਈ ਵਾਰ ਕਿਸੇ ਫਸਲ ਦੀ ਬਿਜਾਈ ਉਪਰੰਤ ਬਾਰਿਸ਼ ਦਾ ਪਾਣੀ ਬੀਜ ਨੂੰ ਉੱਗਣ ਨਹੀਂ ਦਿੰਦਾ। ਪਰ ਜੇਕਰ ਕਿਸਾਨਾਂ ਨੂੰ ਮੌਸਮ ਸਬੰਧੀ ਅਗੇਤੀ ਜਾਣਕਾਰੀ ਮਿਲ ਜਾਵੇ ਤਾਂ ਕਿਸਾਨ ਮੌਸਮ ਦੇ ਹਿਸਾਬ ਨਾਲ ਖੇਤੀਬਾੜੀ ਨਾਲ ਸਬੰਧਤ ਕੰਮਕਾਜ ਕਰ ਸਕਦੇ ਹਨ।
ਮੱਤੇਵਾੜਾ ਦਾ ਸਾਈਟ ਪਲਾਨ ਸਤਲੁਜ ਦਰਿਆ ਲਈ ਵੀ ਨੁਕਸਾਨਦਾਇਕ, ਵਾਤਾਵਰਨ ਪ੍ਰੇਮੀਆਂ ਦਾ ਖ਼ਦਸ਼ਾ
ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗੀ ‘ਮੇਘਦੂਤ’ ਐਪ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸਬੰਧਤ ਐਗਰੋਮੈਟ ਯੂਨਿਟ ਦੇ ਇੰਚਾਰਜ ਡਾ. ਬਾਰੁਨ ਬਿਸ਼ਵਾਸ ਨੇ ਦੱਸਿਆ ਕਿ ਕਿਸਾਨ ਭਰਾਵਾਂ ਨੂੰ ਮੋਬਾਈਲ ’ਤੇ ਮੌਸਮ ਦੀ ਜਾਣਕਾਰੀ ਦੇਣ ਲਈ ਮੇਘਦੂਤ ਐਪ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਜਿਥੇ ਅੰਗਰੇਜ਼ੀ ਭਾਸ਼ਾ ਵਿਚ ਜਾਣਕਾਰੀ ਦਿੱਤੀ ਜਾਵੇਗੀ ਉਸ ਦੇ ਨਾਲ ਹੀ ਦੇਸ਼ ਦੀਆਂ ਖੇਤਰੀ ਭਾਸ਼ਾਵਾਂ ਵਿਚ ਵੀ ਮੌਸਮ ਦਾ ਅਨੁਮਾਨ ਅਤੇ ਫਸਲਾਂ ਸਬੰਧੀ ਵਿਸ਼ੇਸ਼ ਖੇਤੀ-ਸਲਾਹ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਐਪ ਭਾਰਤ ਦੇ ਮੌਸਮ ਵਿਭਾਗ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਵੱਲੋਂ ਸਾਂਝੇ ਤੌਰ ’ਤੇ ਵਿਕਸਤ ਕੀਤਾ ਗਿਆ।
ਕਣਕ ਉਤਪਾਦਨ ਦੇ ਮਾਮਲੇ ''ਚ ਪੰਜਾਬ ਨੂੰ ਪਛਾੜ ਮੋਹਰੀ ਸੂਬਾ ਬਣਿਆ ਮੱਧ ਪ੍ਰਦੇਸ਼ (ਵੀਡੀਓ)
ਅਗਲੇ ਪੰਜ ਦਿਨਾਂ ਦੇ ਮੌਸਮ ਦੀ ਮਿਲੇਗੀ ਜਾਣਕਾਰੀ
ਡਾ. ਬਾਰੁਨ ਬਿਸ਼ਵਾਸ ਦੇ ਦੱਸਿਆ ਕਿ ਇਸ ਨਾਲ ਅਗਲੇ ਪੰਜ ਦਿਨਾਂ ਲਈ ਤਾਪਮਾਨ, ਨਮੀ, ਬਾਰਿਸ਼, ਹਵਾ ਦੀ ਗਤੀ ਅਤੇ ਹਵਾ ਦੀ ਦਿਸ਼ਾ ਸਮੇਤ ਮੌਸਮ ਦੇ ਮਾਪਦੰਡਾਂ ਦਾ ਪਤਾ ਲਗਾਇਆ ਜਾ ਸਕੇਗਾ। ਇਸ ਨਾਲ ਚੁਣੇ ਗਏ ਜ਼ਿਲੇ ਦੇ ਪਿਛਲੇ 7 ਦਿਨਾਂ ਦੇ ਮੌਸਮ ਨੂੰ ਵੀ ਐਪ ਦੇ ਡੈਸ਼ਬੋਰਡ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਹਰ ਜ਼ਿਲੇ ਲਈ ਤੂਫਾਨ, ਗੜੇਮਾਰੀ, ਤੇਜ਼ ਹਵਾਵਾਂ ਆਦਿ ਲਈ ‘ਨਉਕਾਸਟ’ ਵੀ ਮੁੱਖ ਮੇਨੂ ਉੱਤੇ ਉਪਲਬਧ ਹਨ।
ਜਦੋਂ ਇਕ ਰੰਗ-ਬਰੰਗੀ ਕਾਰ ਨੇ ਜਿੱਤੀ ਕਾਨੂੰਨੀ ਲੜਾਈ...(ਵੀਡੀਓ)
ਐਪ ਰਾਹੀਂ ਮਿਲੇਗੀ ਖੇਤੀ ਸਲਾਹ
ਡਾ: ਬਿਸ਼ਵਾਸ ਨੇ ਇਹ ਵੀ ਕਿਹਾ ਕਿ ਫਸਲਾਂ ਅਤੇ ਜਾਨਵਰਾਂ ਸਬੰਧੀ ਵਿਸ਼ੇਸ਼ ਖੇਤੀ ਸਲਾਹ ਸਿੱਧੇ ਤੌਰ ’ਤੇ ਐਪ ਦੇ ਡੈਸ਼ਬੋਰਡ ’ਤੇ ਉਪਲਬਧ ਹਨ ਜੋ ਕਿ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਪੰਜਾਬ ਦੇ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ ਜ਼ਿਲਿਆਂ ਲਈ ਪੀ. ਏ. ਯੂ. ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਦੇ ਐਗਰੋਮੈਟ ਯੂਨਿਟ ਦੁਆਰਾ ਅਪਡੇਟ ਕੀਤੀਆਂ ਜਾਂਦੀਆਂ ਹਨ।
‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’