ਕਿਸਾਨਾਂ ਨੂੰ ਕੁਦਰਤੀ ਵਸੀਲੀਆਂ ਨੂੰ ਬਚਾਉਣ ਤੇ ਮੁਨਾਫੇਯੋਗ ਖੇਤੀ ਕਰਨ ਲਈ ਪ੍ਰੇਰਿਆ ਜਾਵੇ- ਇੰਦਰਜੀਤ ਮਾਨ

04/05/2022 6:14:00 PM

ਖੇਤੀਬਾੜੀ ਵਿਭਾਗ ਪੰਜਾਬ ਜਲੰਧਰ ਵੱਲੋਂ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਸਬੰਧੀ ਤਕਨੀਕੀ ਗਿਆਨ ਦੇਣ ਵਾਸਤੇ/ ਲਵਲੀ ਪੈਲੇਸ ਨਕੋਦਰ ਵਿਖੇ ਵਿਸ਼ਾਲ ਕਿਸਾਨ ਸਿਖਲਾਈ ਕੈਂਪ ਆਤਮਾ ਸਕੀਮ ਦੀ ਵਿੱਤੀ ਮਦਦ ਰਾਹੀਂ ਲਗਾਇਆ ਗਿਆ। ਇਸ ਕੈਂਪ ’ਚ ਇਲਾਕੇ ਭਰ ਤੋਂ 1500 ਦੇ ਕਰੀਬ ਕਿਸਾਨ ਅਤੇ ਕਿਸਾਨ ਬੀਬੀਆਂ ਨੇ ਬਾਗ ਲਿਆ। ਕੈਂਪ ’ਚ ਜਿਥੇ ਵੱਖ-ਵੱਖ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਸਬੰਧੀ ਤਕਨੀਕੀ ਗਿਆਨ ਪ੍ਰਦਾਨ ਕੀਤਾ, ਉਥੇ ਇਸ ਮੌਕੇ ਖੇਤੀਬਾੜੀ ਵਿਭਾਗ ਵਲੋਂ ਵਿਸ਼ੇਸ਼ ਪ੍ਰਦਰਸ਼ਨੀਆਂ ਨੂੰ ਆਯੋਜਨ ਕੀਤਾ ਗਿਆ। ਇਨ੍ਹਾਂ ਪ੍ਰਦਰਸ਼ਨੀਆਂ ਵਿੱਚ ਜ਼ਿਲ੍ਹਾ ਭਰ ਦੇ ਲਗਭਗ 30 ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਆਪਣੀ ਖੇਤੀ ਨੂੰ ਗਰਸਾਉਂਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। 

ਕੈਂਪ ਵਿੱਚ ਖੇਤੀਬਾੜੀ ਵਿਭਾਗ, ਗੰਨਾ ਸੈਕਸ਼ਨ, ਇੰਜਨਿਅਰਿੰਗ ਸ਼ਾਖਾ ਤੋਂ ਇਲਾਵਾ ਬਾਗਬਾਨੀ, ਡੇਅਰੀ, ਪਸ਼ੂ ਪਾਲਣ, ਭੂਮੀ ਅਤੇ ਪਾਣੀ ਰੱਖਿਆ ਵਿਭਾਗ, ਕੇ.ਵੀ.ਕੇ ਤੋਂ ਇਲਾਵਾ ਸਵੈ ਸਹਾਇਤਾ ਸਮੂਹਾਂ ਵੱਲੋਂ ਪ੍ਰਦਰਸ਼ਨੀ ਲਗਾਈ ਗਈ। ਇਸ ਕੈਂਪ ਕਮ ਪ੍ਰਦਰਸ਼ਨੀ ਵਿੱਚ ਐੱਮ.ਐੱਲ.ਏ ਹਲਕਾ ਨਕੋਦਰ ਇੰਦਰਜੀਤ ਕੌਰ ਮਾਨ ਨੇ ਆਪਣੇ ਉੇਦਘਾਟਣੀ ਭਾਸ਼ਣ ਦੌਰਾਨ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਅਤੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਸਾਨੂੰ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਕਾਸ਼ਤ ਬਗੈਰ ਕੱਦੂ ਕਰਦੇ ਹੋਏ ਸਿੱਧੀ ਬੀਜ ਰਾਹੀਂ ਬੀਜਣ ਪ੍ਰਤੀ ਕਿਸਾਨਾਂ ਦੇ ਰੁਝਾਨ ਵਿੱਚ ਵਾਧਾ ਕਰਨ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। 

ਮੈਡਮ ਮਾਨ ਨੇ ਖੇਤੀ ਦੀ ਬੱਚ ਖੁੱਚ ਦੀ ਸੁੱਚਜੀ ਸੰਭਾਲ ਕਰਨ ਲਈ ਇਸ ਮੌਕੇ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਬੀਰ ਪਿੰਡ ਨਕੋਦਰ ਵਿਖੇ ਲਗਾਈਆ ਗਿਆ ਪਰਾਲੀ ਤੋਂ ਬੀਜਲੀ ਬਣਾਉਣ ਵਰਗੇ ਯੂਨਿਟ ਰਾਹੀਂ ਪਰਾਲੀ ਨੂੰ ਸਾੜਨ ਦੇ ਰੁਝਾਨ ਨੂੰ ਰੋਕਿਆ ਜਾ ਸਕਦਾ ਹੈ। ਸ਼੍ਰੀਮਤੀ ਮਾਨ ਨੇ ਕੈਂਪ ਵਿੱਚ ਕਿਸਾਨਾਂ ਲਈ ਤਕਨੀਕੀ ਜਾਣਕਾਰੀਆਂ ਨਾਲ ਭਰਪੂਰ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਕਿਸਾਨ ਜਾਗਰੂਕਤਾ ਕੈਂਪਾਂ ਰਾਹੀਂ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਬਲਾਕ ਅਤੇ ਪਿੰਡ ਪੱਧਰ ਤੱਕ ਉਪਰਾਲੇ ਕਰਨੇ ਚਾਹੀਦੇ ਹਨ। 

ਸੁਰਿੰਦਰ ਸਿੰਘ ਨੇ ਕਿਹਾ ਕਿ ਜਲੰਧਰ ਵੱਲੋਂ ਇਸ ਸਾਲ ਮੱਕੀ ਹੇਠ 8000 ਹੈਕ, ਬਾਸਮਤੀ ਹੇਠ 22000 ਹੇਕ ਰਕਬਾ ਬਿਜਵਾਉਣ ਦਾ ਟੀਚਾ ਹੈ। ਇਸੇ ਤਰਾਂ ਜ਼ਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਹੋਰ ਵਧਾਇਆ ਜਾਵੇਗਾ। ਪੰਜਾਬ ਸਰਕਾਰ ਦੇ ਪਾਣੀ ਬਚਾਓ ਪੰਜਾਬ ਬਚਾਓ ਦੇ ਨਾਅਰੇ ਅਨੁਸਾਰ ਸੂਬੇ ਵਿੱਚ ਝੋਨੇ ਦੀ ਬਗੈਰ ਕੱਦੂ ਕੀਤੇ ਸਿੱਧੀ ਬੀਜ ਰਾਹੀਂ ਬਿਜਾਈ ਕਰਨ ਲਈ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਪਿਛਲੇ ਸਾਲ ਕਾਮਯਾਬੀ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਨ ਅਤੇ ਝੋਨੇ ਦੀ ਕਾਸ਼ਤ ਇਸ ਵਿਧੀ ਰਾਹੀਂ ਕਰਕੇ ਖੇਤੀ ਖ਼ਰਚੇ ਬਚਾਉਣ ਅਤੇ ਪਾਣੀ ਦੀ ਬਚਤ ਕਰਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਕਾਮਯਾਬੀ ਨਾਲ ਕਰਨ ਵਾਲੇ ਕਿਸਾਨਾਂ ਦੇ ਤਜ਼ਰਬੀਆ ’ਤੇ ਅਧਾਰਿਤ ਤਕਨੀਕੀ ਪਰਚਾ ਕਿਸਾਨਾਂ ਵਿੱਚ ਵੰਡਿਆ ਜਾ ਰਿਹਾ ਹੈ ਤਾਂ ਜੋ ਕਿਸਾਨ ਇਸ ਤੋਂ ਸੇਧ ਲੈਂਦੇ ਹੋਏ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਕਰ ਸਕਣ।

ਡਾ.ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਪਿਛਲੇ ਸਾਲਾਂ ਦੌਰਾਨ 1426 ਖੇਤੀ ਮਸ਼ੀਨਰੀ ਸੇਵਾ ਸੈਂਟਰਾਂ, ਪੰਚਇਤਾਂ ਅਤੇ ਸਹਿਕਾਰੀ ਸਭਵਾਂ ਨੂੰ  ਕੁੱਲ 3800 ਵੱਖ-ਵੱਖ ਮਸ਼ੀਨਾਂ, 2177 ਨਿੱਜੀ ਕਿਸਾਨਾ ਨੂੰ 2617 ਵੱਖ-ਵੱਖ ਮਸ਼ੀਨਾਂ ਸਬਸਿਡੀ ਤੇ ਮੁੱਹਈਆ ਕੀਤੀਆਂ ਗਈਆਂ ਹਨ। ਕੈਂਪ ਵਿੱਚ ਖੇਤੀ ਨਾਲ ਜੁੜੇ ਵੱਖ-ਵੱਖ ਵਿਭਾਗ ਜਿਵੇਂ ਬਾਗਬਾਨੀ ਵਿਭਾਗ ਤੋਂ ਡਾ.ਸੁਖਦੀਪ ਸਿੰਘ ਹੁੰਦਲ ਡਿਪਟੀ ਡਾਇਰੈਕਟਰ ਬਾਗਬਾਨੀ, ਪਸ਼ੂ ਪਾਲਣ ਵਿਭਾਗ ਤੋਂ ਡਾ.ਅਜੈ, ਡਾ.ਅਮਨਦੀਪ ਸਿੰਘ, ਡਾ.ਰਾਮ ਮੂਰਤੀ, ਭੂਮੀ ਅਤੇ ਪਾਣੀ ਰੱਖਿਆਂ ਵਿਭਾਗ ਤੋਂ ਡਾ.ਦਿਲਾਵਰ ਸਿੰਘ, ਡੇਅਰੀ ਵਿਕਾਸ ਵਿਭਾਗ ਤੋਂ ਡਾ.ਦਵਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਨੇ ਕਿਸਾਨਾਂ ਨੂੰ ਆਪਣੇ ਵਿਭਾਗਾਂ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। 

ਖੇਤੀਬਾੜੀ ਅਫ਼ਸਰ ਡਾ.ਸੁਖਰਾਜਬੀਰ ਸਿੰਘ, ਡਾ.ਗੁਰਿੰਦਰਜੀਤ ਸਿੰਘ, ਡਾ.ਬਲਕਾਰ ਚੰਦ, ਡਾ.ਹਰਪ੍ਰੀਤ ਸਿੰਘ, ਡਾ.ਜਸਵਿੰਦਰ ਸਿੰਘ, ਡਾ.ਅਰੁਣ ਕੋਹਲੀ ਅਤੇ ਖੇਤੀਬਾੜੀ ਵਿਸਥਾਰ ਅਫ਼ਸਰ ਮਹਿੰਦਰ ਸਿੰਘ, ਸ਼੍ਰੀ ਸੁਖਵਿੰਦਰ ਸਿੰਘ ਹਾਜ਼ਰ ਸਨ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਡਾ.ਗੁਲਜ਼ਾਰ ਸਿੰਘ ਡਾਇਰੈਕਟਰ ਰੀਜ਼ਨਲ ਰੀਸਰਚ ਸਟੇਸ਼ਨ ਕਪੂਰਥਲਾ ਨੇ ਕਮਾਦ ਦੀ ਖੇਤੀ ਬਾਰੇ, ਡਾ.ਮਨਿੰਦਰ ਸਿੰਘ ਜ਼ਿਲ੍ਹਾ ਪਸਾਰ ਮਾਹਿਰ ਨੇ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਦੀਆਂ ਸਿਫਾਰਸ਼ਾਂ,  ਡਾ.ਬਲਬੀਰ ਕੌਰ ਨੇ ਸਬਜ਼ਿਆਂ ਦੀ ਕਾਸ਼ਤ ਅਤੇ ਬੇਹਤਰ ਮੰਡੀਕਾਰੀ ਬਾਰੇ, ਡਾ.ਕੰਚਨ ਸੰਧੂ ਨੇ ਘਰੈਲੂ ਪੱਧਰ ’ਤੇ ਕਰਨ ਵਾਲੇ ਅਹਿਮ ਖੇਤੀ ਕਾਰਜਾਂ ਬਾਰੇ, ਡਾ.ਰੋਹਿਤ ਗੁਪਤਾ ਨੇ ਪਸ਼ੂ ਪਾਲਣ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।  

ਮੁੱਖ ਖੇਤੀਬਾੜੀ ਅਫ਼ਸਰ
ਜਲੰਧਰ।


rajwinder kaur

Content Editor

Related News