ਸਦੀਆਂ ਪੁਰਾਣੀਆਂ ਸਾਂਝਾਂ ਨੂੰ ਮੁੜ ਕਾਇਮ ਕਰਦੈ ਦਿੱਲੀ ਦੇ ਕਿਸਾਨੀ ਮੋਰਚੇ ਦਾ ਅੱਖੀਂ ਡਿੱਠਾ ਹਾਲ

Tuesday, Jan 05, 2021 - 02:26 PM (IST)

ਸਦੀਆਂ ਪੁਰਾਣੀਆਂ ਸਾਂਝਾਂ ਨੂੰ ਮੁੜ ਕਾਇਮ ਕਰਦੈ ਦਿੱਲੀ ਦੇ ਕਿਸਾਨੀ ਮੋਰਚੇ ਦਾ ਅੱਖੀਂ ਡਿੱਠਾ ਹਾਲ

ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ 9855259650 
Abbasdhaliwal72@gmail.com 

ਜਦੋਂ ਤੋਂ ਦਿੱਲੀ ਬਾਰਡਰਾਂ ’ਤੇ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਧਰਨੇ ਲਾਏ ਨੇ, ਓਦੋਂ ਤੋਂ ਹੀ ਦਿਲ ਕਰਦਾ ਹੈ ਜਾ ਕੇ ਆਪਣੀ ਹਾਜ਼ਰੀ ਲਗਵਾ ਕੇ ਆਵਾਂ। ਪਰ ਇਕ ਲੇਖਕ ਲਈ ਸਮਾਂ ਕੱਢਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ, ਉਹ ਵੀ ਉਦੋਂ ਜਦੋਂ ਕਈ ਰੋਜ਼ਾਨਾ ਅਖ਼ਬਾਰਾਂ ਨੂੰ ਵੱਖ-ਵੱਖ ਵਿਸ਼ਿਆਂ ਵਾਲੇ ਲੇਖ ਭੇਜਣੇ ਹੋਣ। ਇਸ ਤੋਂ ਅਜਿਹੇ ਧਰਨੇ-ਪ੍ਰਦਰਸ਼ਨਾਂ ਵਿਚ ਇਕੱਲਿਆਂ ਵੀ ਨਹੀਂ ਜਾਇਆ ਜਾ ਸਕਦਾ ਅਤੇ ਸਫ਼ਰ ਵੀ ਉਸੇ ਨਾਲ ਕਰਨਾ ਚੰਗਾ ਲੱਗਦੈ, ਜਿਸ ਨਾਲ ਥੋੜ੍ਹੀ ਬਹੁਤ ਮਤ ਮਿਲਦੀ ਹੋਵੇ। ਜੇਕਰ ਵਿਚਾਰਾਂ ’ਚ ਸਾਂਝ ਨਾ ਹੋਵੇ ਤਾਂ ਮਿੰਟਾਂ ਦਾ ਸਫ਼ਰ ਵੀ ਮਹੀਨਿਆਂ ਦਾ ਜਾਪਦਾ ਹੈ। ਬਾਕੀ ਅੱਜ ਦੇ ਪਦਾਰਥਵਾਦੀ ਯੁਗ ਨੇ ਮਨੁੱਖ ਨੂੰ ਮੱਲੋਮਲੀ ਮਸਰੂਫ ਬਣਾ ਕੇ ਰੱਖ ਦਿੱਤਾ ਹੈ। ਕਈ ਵੇਰਾਂ ਬੰਦਾ ਕਿਤੇ ਜਾਣਾ ਚਾਹੁੰਦੇ ਹੋਏ ਵੀ ਨਹੀਂ ਜਾ ਸਕਦਾ। ਬੰਦੇ ਦੀਆਂ ਮਜਬੂਰੀਆਂ ਨੂੰ ਬਿਆਨ ਕਰਦਿਆਂ ਇਕ ਸ਼ਾਇਰ ਨੇ ਕਿੰਨਾ ਖੂਬ ਕਿਹਾ :
ਕੁੱਛ ਤੋਂ ਮਜਬੂਰੀਆਂ ਰਹੀ ਹੋਂਗੀ। 
ਯੂੰ ਕੋਈ ਬੇਵਫਾ ਨਹੀਂ ਹੋਤਾ।। 

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅੰਦੋਲਨ ਵਿੱਚ ਸ਼ਮੂਲੀਅਤ ਦੇ ਸੰਦਰਭ ਵਿੱਚ ਪਿਛਲੇ ਦਿਨੀਂ ਮੈਂ ਆਪਣੇ ਮਿੱਤਰ ਅਮਰੀਕ ਨਾਲ ਪ੍ਰੋਗਰਾਮ ਬਣਾਇਆ ਕਿ ਦਸੰਬਰ ਦੇ ਆਖਰੀ ਦਿਨਾਂ ’ਚ ਆਪਾਂ ਵੀ ਅੰਦੋਲਨ ਵਿੱਚ ਗੇੜਾ ਮਾਰ ਆਈਏ ਪਰ ਇਸੇ ਵਿਚਕਾਰ ਅਮਰੀਕ ਹੁਰਾਂ ਦੇ ਇਕ ਹੋਰ ਮਿੱਤਰ ਨੇ ਆਪਣੇ ਬੇਟੇ ਨੂੰ ਬਾਹਰਲੇ ਦੇਸ਼ ਭੇਜਣ ਲਈ ਚੰਡੀਗੜ੍ਹ ਹਵਾਈ ਅੱਡੇ ’ਤੇ ਜਾਣਾ ਸੀ ਤੇ ਉਹ ਅਮਰੀਕ ਨੂੰ ਆਪਣੇ ਨਾਲ ਲੈ ਗਿਆ। ਹਵਾਈ ਅੱਡੇ ਤੋਂ ਹੀ ਅਮਰੀਕ ਦੇ ਦੂਜੇ ਦੋਸਤਾਂ ਯਾਦਵਿੰਦਰ ਸੋਹੀ, ਹਰਜਿੰਦਰ ਸੋਹੀ ਨੇ ਅਚਾਨਕ ਸਲਾਹ ਬਣਾਈ ਅਤੇ ਚੰਡੀਗੜ੍ਹੋਂ ਸਿੱਧੇ ਦਿੱਲੀ ਵੱਲ ਚਾਲੇ ਪਾ ਦਿੱਤੇ। ਮੈਥੋਂ ਅਮਰੀਕ ਨੇ ਫੋਨ ’ਤੇ ਪਹਿਲਾਂ ਬਣਾਏ ਪ੍ਰੋਗਰਾਮ ਲਈ ਮੁਆਫੀ ਮੰਗ ਲਈ। ਜੋ ਰੱਬ ਨੂੰ ਮਨਜੂਰ ਸੀ, ਓਹੋ ਹੋਇਆ। ਮੈਂ ਸਮੇਂ ਨੂੰ ਗਣੀਮਤ ਸਮਝਦਿਆਂ ਕਿਸਾਨਾਂ ਦੇ ਅੰਦੋਲਨ ਅਤੇ ਦੂਜੇ ਵਿਸ਼ਿਆਂ ਨਾਲ ਸੰਬੰਧਤ ਆਪਣੇ ਕੁਝ ਕੁ ਅਧੂਰੇ ਲੇਖ ਪੂਰੇ ਕਰ ਵੱਖ-ਵੱਖ ਅਖ਼ਬਾਰਾਂ ਨੂੰ ਭੇਜ ਦਿੱਤੇ। 

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

ਅਮਰੀਕ ਦੀ ਵਾਪਸੀ ਉਪਰੰਤ ਮੈਂ ਉਸ ਦੇ ਘਰ ਗਿਆ ਅਤੇ ਕਿਸਾਨਾਂ ਦੇ ਅੰਦੋਲਨ ਦੀ ਸ਼ਮੂਲੀਅਤ ਦੇ ਸੰਦਰਭ ਵਿੱਚ ਪੂਰੀ ਜਾਣਕਾਰੀ ਲਈ। ਅਮਰੀਕ ਨੇ ਦੱਸਿਆ ਕਿ ਅਸੀਂ ਚੰਡੀਗੜ੍ਹ ਤੋਂ ਅੰਬਾਲਾ ਆਏ ਤੇ ਇਥੇ ਆਪਣੀ ਕਾਰ ਸਟੈਂਡ ’ਚ ਖੜੀ ਕਰ ਸਿੱਧੀ ਦਿੱਲੀ ਲਈ ਬਸ ਫੜ ਲਈ। ਉਸ ਨੇ ਦੱਸਿਆ ਕਿ ਬਸ ਨੇ ਉਨ੍ਹਾਂ ਨੂੰ ਸਿੰਘੂ ਬਾਰਡਰ ਤੋਂ ਕਰੀਬ ਪੰਦਰਾਂ ਕਿਲੋਮੀਟਰ ਉਰਾਂ ਹੀ ਉਤਾਰ ਦਿੱਤਾ, ਜਿੱਥੋਂ ਉਨ੍ਹਾਂ ਪੈਦਲ ਸਿੰਘੂ ਬਾਰਡਰ ਵਲ ਕੂਚ ਕਰ ਦਿੱਤਾ। ਉਸ ਨੇ ਦੱਸਿਆ ਕਿ ਰਸਤੇ ਵਿੱਚ ਉਨ੍ਹਾਂ ਵੱਖ-ਵੱਖ ਤਰ੍ਹਾਂ ਦੀਆਂ ਵੰਨ ਸੁਵੰਨੀਆਂ ਚੀਜਾਂ ਦੇ ਲੱਗੇ ਲੰਗਰ ਵੇਖੇ। ਕਿਧਰੇ ਜਲੇਬੀਆਂ ਦਾ ਕਿਧਰੇ ਪਕੌੜਿਆਂ ਦਾ ਤੇ ਕਿਧਰੇ ਬਰੈਡਾਂ ਦਾ। ਇਸੇ ਦੌਰਾਨ ਇਕ ਦੁਆਬੇ ਦਾ ਬੰਦਾ ਆਟੇ ਨਾਲ ਭਰੀ ਟਰਾਲੀ ਲਈ ਜਾ ਰਿਹਾ ਸੀ ਤੇ ਲੋਕਾਂ ਵਿੱਚ ਵੰਡਦਾ ਜਾ ਰਿਹਾ ਸੀ। 

ਪੜ੍ਹੋ ਇਹ ਵੀ ਖ਼ਬਰ - ਮੀਂਹ ਦੇ ਮੌਸਮ ’ਚ ਜ਼ਰੂਰ ਪੀਓ ਪਪੀਤੇ ਦੇ ਪੱਤਿਆਂ ਦਾ ਜੂਸ, ਹੋਣਗੇ ਇਹ ਹੈਰਾਨੀਜਨਕ ਫ਼ਾਇਦੇ

ਅਸੀਂ ਵੇਖਿਆ ਕਿ ਲੱਗਭੱਗ ਹਰ ਟਰਾਲੀ ਲਵੇ ਪਾਣੀ ਗਰਮ ਕਰਨ ਵਾਲੇ ਦੇਸੀ ਗੀਜਰ ਲੱਗੇ ਹੋਏ ਸਨ ਤੇ ਠੰਡ ਨੂੰ ਮਾਤ ਦੇਣ ਲਈ ਲੋਕ ਧੂਣੀਆਂ ਲਾਈ ਬੈਠੇ ਸਨ। ਜਾਂਦਿਆਂ ਜਾਂਦਿਆਂ ਵੇਖਿਆ ਕਿ ਮਾਲੇਰਕੋਟਲਾ ਖੰਨਾ ਰੋਡ ’ਤੇ ਪੈਂਦੇ ਪਿੰਡ ਰੌਣੀ ਦੇ ਐਡਵੋਕੇਟ ਗੁਰਦੀਪ ਸਿੰਘ ਰੌਣੀ ਅਤੇ ਐਡਵੋਕੇਟ ਸੁਖਵਿੰਦਰ ਸਿੰਘ ਰੋਪੜ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੁਝ ਨੌਜਵਾਨਾਂ ਨੇ ਉਕਤ ਬਾਰਡਰ ’ਤੇ ਟੈਂਟ ਲਾ ਕੇ ਇਕ ਕਿਤਾਬਾਂ ਦਾ ਲੰਗਰ ਲਾਇਆ ਹੋਇਆ ਸੀ। ਅਮਰੀਕ ਨੇ ਦੱਸਿਆ ਕਿ ਉਹ ਉਥੇ ਹੀ ਰੁੱਕ ਗਏ, ਉਨ੍ਹਾਂ ਨਾਲ ਹੱਥ ਵਟਾਉਣ ਲੱਗੇ। ਇਨ੍ਹੇ ਨੂੰ ਰਾਤ ਪੈ ਗਈ ਲੰਗਰ ਛੱਕਿਆ ਚਾਹ ਪੀਤੀ ਅਤੇ ਉਪਰੰਤ ਹਰਿਆਣਵੀ ਭਰਾ ਭਰ ਭਰ ਦੁੱਧ ਦੀਆਂ ਬਾਲਟੀਆਂ ਲੈ ਆਏ। ਇਸ ਦੌਰਾਨ ਦੇਰ ਰਾਤ ਤੱਕ ਅੰਦੋਲਨ ਦੇ ਸੰਦਰਭ ਵਿੱਚ ਅਤੇ ਇਸ ਦੇ ਭਵਿੱਖ ਨੂੰ ਲੈ ਕੇ ਕਿੰਨੀਆਂ ਹੀ ਗੱਲਾਂ ਕਰਦਿਆਂ ਨੂੰ ਰਾਤ ਦੇ ਤਿੰਨ ਵੱਜ ਗਏ ਤੇ ਸੌਂ ਗਏ। ਸਵੇਰੇ ਉਠਦੇ ਸਾਰ ਉਬਲੇ ਹੋਏ ਚੁਹਾਰੇ ਆ ਗਏ।

ਪੜ੍ਹੋ ਇਹ ਵੀ ਖ਼ਬਰ - ਕਿਸਾਨ ਮੋਰਚੇ ਲਈ ਪਿੰਡ ਗੋਲੇਵਾਲਾ 'ਚ ਤਿਆਰ ਹੋ ਰਿਹਾ ਖੋਆ ਤੇ ਦੇਸੀ ਘਿਓ ਦੀਆਂ ਪਿੰਨੀਆਂ (ਤਸਵੀਰਾਂ)

ਉਸ ਤੋਂ ਬਾਅਦ ਚਾਹ ਅਤੇ ਨਾਲ ਹੀ ਪੰਜੀਰੀ ਦੀਆਂ ਪਿੰਨੀਆਂ ਆ ਗਈਆਂ। ਨਾਸ਼ਤਾ ਕਰਨ ਉਪਰੰਤ ਇਕ ਵਾਰ ਫਿਰ ਰੌਣੀ ਵਾਲੇ ਮੁੰਡਿਆਂ ਨੇ ਲਾਇਬ੍ਰੇਰੀ ਲਗਾਉਣ ਦੀ ਤਿਆਰੀ ਵਿੱਡ ਲਈ ਅਤੇ ਸਾਫ਼ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸ ਅਮਰੀਕ ਹੁਰਾਂ ਨੇ ਵੀ ਉਨ੍ਹਾਂ ਦਾ ਹੱਥ ਵਟਾਇਆ। ਇਸ ਤੋਂ ਬਾਅਦ ਲਾਇਬ੍ਰੇਰੀ ਵਾਲੇ ਦੋਸਤਾਂ ਕੋਲੋਂ ਇਜਾਜ਼ਤ ਲੈ ਕੇ ਪੈਦਲ ਮਾਰਚ ਕਰਦਿਆਂ ਸਿੰਘੂ ਬਾਰਡਰ ਦੀ ਸਟੇਜ ਕੋਲ ਪਹੁੰਚ ਗਏ। ਸਟੇਜ ਦੇ ਨੇੜੇ ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਨੇ ਮਿੱਠੇ ਅਤੇ ਨਮਕੀਨ ਚਾਵਲਾਂ (ਜਰਦਾ - ਪਲਾਓ) ਦਾ ਲੰਗਰ ਲਾਇਆ ਹੋਇਆ ਸੀ। ਉਨ੍ਹਾਂ ਨਾਲ ਕੁਝ ਸਮਾਂ ਬਿਤਾਇਆ ਅਤੇ ਉਨ੍ਹਾਂ ਦਾ ਸਾਫ਼ ਸਫ਼ਾਈ ਵਿੱਚ ਹੱਥ ਵਟਾਇਆ। 

ਇਸ ਤੋਂ ਬਾਅਦ ਸੋਚਿਆ ਚਲੋ ਟਿੱਕਰੀ ਬਾਰਡਰ ਵੀ ਜਾਇਆ ਜਾਵੇ। ਚਾਰ ਮੈਟਰੋ ਟ੍ਰੇਨਾਂ ਬਦਲ ਕੇ ਆਖਰ ਟਿੱਕਰੀ ਬਾਰਡਰ ਪਹੁੰਚੇ। ਉਥੋਂ ਪੈਦਲ ਮਾਰਚ ਕਰਦਿਆਂ ਰੋਹਤਕ ਰੋਡ ’ਤੇ 54 ਨੰਬਰ ਬਿਜਲੀ ਵਾਲੇ ਖੰਭੇ ਨੇੜੇ ਪੁੱਜੇ, ਜਿਥੇ ਕੁਝ ਦੋਸਤ ਬਨਭੌਰੀ ਤੇ ਭਸੌੜ ਤੋਂ ਆਪਣੀਆਂ ਟਰਾਲੀਆਂ ’ਚ ਆਏ ਹੋਏ ਸਨ। ਉਥੇ ਮੌਜੂਦ ਇਕ ਹਰਿਆਣਵੀ ਭਰਾਵਾਂ ਵਿਚੋਂ ਇੱਕ ਖਲਪਾੜ ਦੀ ਮਦਦ ਨਾਲ ਅਤੇ ਕੁੰਡੀ ’ਚ ਮੈਥੀ ਕੁੱਟ ਕੇ ਆਟੇ ’ਚ ਵਿੱਚ ਗੁੰਨ ਲਈ। ਇਸ ਉਪਰੰਤ ਅਸੀਂ ਆਪਣੇ ਹੱਥੀਂ ਤਵੀ ’ਤੇ ਮੈਥੀ ਵਾਲੀਆਂ ਰੋਟੀਆਂ ਲਾਈਆਂ ਅਤੇ ਇੱਕਠੇ ਬੈਠ ਕੇ ਖਾਈਆਂ। 

ਕੁੱਲ ਮਿਲਾ ਕੇ ਟਿੱਕਰੀ ਕੁੰਡਲੀ ਅਤੇ ਸਿੰਘੂ ਬਾਰਡਰਾਂ ਦਾ ਜਨ ਸੈਲਾਬ ਵੇਖ ਕੇ ਲੱਗਿਆ, ਜਿਵੇਂ ਸਾਰਾ ਹਰਿਆਣਾ ਪੰਜਾਬ ਇਥੇ ਹੀ ਆ ਵਸਿਆ ਹੋਵੇ। ਕਿਧਰੇ ਹਰਿਆਣੇ ਦੇ ਬਜ਼ੁਰਗ ਆਪਣੇ ਹੁੱਕੇ ਗੁਡ-ਗੁਡਾ ਰਹੇ ਹਨ, ਕਿਧਰੇ ਕਿਰਸਾਨੀ ਸੰਘਰਸ਼ ਨਾਲ ਸੰਬੰਧਤ ਟਰੈਕਟਰਾਂ ਗੀਤ ਵਜ ਰਹੇ ਸਨ। ਵਿੱਚ ਕੋਈ ਬੰਦਾ ਆਉਂਦੇ ਹੈ ਅਤੇ ਮੰਚ ਦੇ ਸਾਹਮਣੇ ਪੰਡਾਲ ਵਿੱਚ ਆਏ ਹੋਏ ਕਿਸਾਨਾਂ ਤੇ ਦੂਜੇ ਆਗੂਆਂ ਦੇ ਵਿਚਾਰ ਸੁਨਣ ਲਈ ਹੋਕਾ ਦਿੰਦਾ ਫਿਰਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਹਰਿਆਣਾ ਦੇ ਲੋਕ ਆਪਣੇ ਪੰਜਾਬੀ ਭਰਾਵਾਂ ਨਾਲ ਮਿਲ ਕੇ ਬੈਠੇ ਹੋਏ ਹਨ। ਉਨ੍ਹਾਂ ਇਕੱਠਿਆਂ ਮਿਲ ਕੇ ਬੈਠਿਆਂ ਨੂੰ ਵੇਖ ਕੇ ਇੰਝ ਲੱਗਿਆ ਕਿ ਜਿਵੇਂ ਇਨ੍ਹਾਂ ਵਿਚ ਸਦੀਆਂ ਦੀਆਂ ਸਾਂਝਾ ਮੁੜ ਕਾਇਮ ਹੋ ਗਈਆਂ ਹੋਣ ਜਿਵੇਂ 66 ਤੋਂ ਪਹਿਲਾਂ ਆਲਾ ਪੰਜਾਬ ਹੋਵੇ। 

ਅਮਰੀਕ ਨੇ ਦੱਸਿਆ ਕਿ ਉਥੇ ਬਾਲਣ ਦੀ ਥੁੜ ਨਹੀਂ ਅਤੇ ਨਾ ਹੀ ਆਟੇ ਅਤੇ ਹੋਰ ਸਾਮਾਨ ਦੀ ਕਿੱਲਤ ਹੈ। ਇਥੋਂ ਤੱਕ ਕਿ ਬੁਰਸ਼ ਕਰਨ ਅਤੇ ਟਾਇਲਟ ਜਾਣ ਲਈ ਵੀ ਬਿਸਲੇਰੀ ਦੀਆਂ ਬੋਤਲਾਂ ਮਿਲਦੀਆਂ ਹਨ ਅਤੇ ਓਵਰ ਬ੍ਰਿਜਾਂ ਤੇ ਡਰਿਲ ਨਾਲ ਗਲੀ ਮਾਰ ਕੇ ਪਾਇਪ ਪਾ ਅਤੇ ਆਲੇ-ਦੁਆਲੇ ਕਪੜੇ ਤਾਣ ਪਿਸ਼ਾਬ ਖਾਨੇ ਬਣਾਏ ਲਏ ਗਏ ਹਨ।  

ਅਮਰੀਕ ਨੇ ਦੱਸਿਆ ਕਿ ਉਨ੍ਹਾਂ ਵੇਖਿਆ ਕਿ ਵੱਡੀ ਗਿਣਤੀ ਵਿੱਚ ਹਰਿਆਣਵੀ ਆਪਣੇ ਪੰਜਾਬੀ ਭਰਾਵਾਂ ਨਾਲ ਮਿਲ ਕੇ ਬੈਠੇ ਹੋਏ ਹਨ। ਉਨ੍ਹਾਂ ਨੂੰ ਇੰਝ ਇਕੱਠਿਆਂ ਬੈਠਿਆਂ ਵੇਖ ਕੇ ਲੱਗਿਆ, ਜਿਵੇਂ ਇਨ੍ਹਾਂ ਵਿਚ ਸਦੀਆਂ ਪੁਰਾਣੀਆਂ ਸਾਂਝਾਂ ਮੁੜ ਕਾਇਮ ਹੋ ਗਈਆਂ ਹੋਣ। ਹੁਣ ਇਹ ਸਾਂਝਾਂ ਅੱਗੇ ਕਿੰਨੀਆਂ ਕੁ ਹੋਰ ਪੁਖਤਾ ਹੋਣਗੀਆਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਹਾਲ ਦੀ ਘੜੀ ਤਾਂ ਦੋਵਾਂ ਸੂਬਿਆਂ ਦੇ ਲੋਕ ਇਕ ਮਿੱਕ ਹੋ ਗਏ ਹਨ। 

ਨੋਟ - ਸਦੀਆਂ ਪੁਰਾਣੀਆਂ ਸਾਂਝਾ ਨੂੰ ਮੁੜ ਕਾਇਮ ਕਰਦੈ ਦਿੱਲੀ ਦੇ ਕਿਸਾਨੀ ਅੰਦੋਲਨ ਦਾ ਅੱਖੀਂ ਡਿੱਠਾ ਹਾਲ, ਦੇ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

rajwinder kaur

Content Editor

Related News