ਪੀਟਰਸਨ ਦਾ ਇਹ ਟੈਟੂ ਨਹੀਂ ਹੈ ਆਮ, ਦਰਸ਼ਾਉਂਦਾ ਹੈ ਉਸ ਦੀ ਕਾਮਯਾਬੀ ਦੀ ਤਸਵੀਰ

08/18/2017 6:47:32 PM

ਨਵੀਂ ਦਿੱਲੀ— ਟੈਟੂ ਬਣਵਾਉਣ ਦਾ ਸ਼ੌਂਕ ਖੇਡ ਦੀ ਦੁਨੀਆ ਦੇ ਕਈ ਦਿੱਗਜ ਖਿਡਾਰੀਆਂ ਨੂੰ ਹੈ ਪਰ ਕੁੱਝ ਖਿਡਾਰੀ ਅਜਿਹੇ ਵੀ ਹਨ, ਜਿਨ੍ਹਾਂ ਨੇ ਟੈਟੂ ਸਿਰਫ ਸ਼ੌਂਕ ਲਈ ਹੀ ਨਹੀਂ ਬਲਕਿ ਜ਼ਿੰਦਗੀ ਦੇ ਸਫਰ ਦੀ ਕਹਾਣੀ ਬਿਆਨ ਕਰਨ ਲਈ ਬਣਵਾਏ ਹਨ। ਇਨ੍ਹਾਂ ਹੀ ਖਿਡਾਰੀਆਂ 'ਚੋਂ ਇਕ ਇੰਗਲੈਂਡ ਦਾ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਹੈ, ਜੋ ਆਪਣੇ ਸ਼ਰੀਰ 'ਤੇ ਬਣੇ ਇਕ ਟੈਟੂ ਜ਼ਰੀਏ ਆਪਣੀਆਂ ਹਾਸਲ ਕੀਤੀਆਂ  ਕਾਮਯਾਬੀਆਂ ਨੂੰ ਦਰਸ਼ਾਉਂਦਾ ਹੈ।

PunjabKesariਪੀਟਰਸਨ ਦਾ ਇਹ ਟੈਟੂ ਆਮ ਨਹੀਂ
ਪੀਟਰਸਨ ਨੇ ਸਾਲ 2015 'ਚ ਟੈਟੂ ਦੇ ਰੂਪ 'ਚ ਆਪਣੇ ਸੀਨੇ ਤੋਂ ਲੈ ਕੇ ਪਿੱਠ ਤੱਕ ਵਿਸ਼ਵ ਦਾ ਨਕਸ਼ਾ ਬਣਵਾਇਆ ਹੈ। ਮਿਕ ਰਕਵਾਇਰਸ ਨੇ ਇਹ ਟੈਟੂ ਬਣਾਇਆ ਸੀ, ਜੋ ਮੇਲਬਰਨ ਦਾ ਮਸ਼ਹੂਰ ਟੈਟੂ ਕਲਾਕਾਰ ਹੈ। ਇਸ ਨੂੰ ਬਣਾਉਣ 'ਚ ਘੱਟ ਤੋਂ ਘੱਟ ਡੇਢ ਘੰਟਾ ਲੱਗਿਆ ਸੀ, ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਸ ਦਾ ਇਹ ਟੈਟੂ ਆਮ ਨਹੀਂ ਹੈ। ਟੈਟੂ 'ਚ ਖਾਸ ਗੱਲ ਇਹ ਹੈ ਕਿ ਉਸ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ ਦੁਨੀਆ ਦੀਆਂ ਜਿਨ੍ਹਾਂ  ਥਾਵਾਂ 'ਤੇ ਸੈਂਕੜਾ ਲਾਇਆ ਹੈ, ਉਨ੍ਹਾਂ ਨੂੰ ਲਾਲ ਰੰਗ ਦੇ ਸਿਤਾਰਿਆਂ ਨਾਲ ਵੱਖਰਾ ਦਿਖਾਇਆ ਹੈ।

PunjabKesariਇਸ ਖਿਡਾਰੀ ਨੇ ਵੀ ਟੈਟੂ ਨਾਲ ਦਰਸ਼ਾਈ ਹੈ ਆਪਣੀ ਭਾਵਨਾ
ਪੀਟਰਸਨ ਤੋਂ ਇਲਾਵਾ ਆਸਟ੍ਰੇਲੀਆ ਦੇ ਮੈਥਿਊ ਵੇਡ ਨੇ ਆਪਣੇ ਹੱਥ 'ਤੇ ਆਪਣੇ ਦੋਸਤ ਅਤੇ ਟੀਮ ਦੇ ਸਾਥੀ ਫਿਲਿਪ ਹਿਊਜ ਦਾ ਟੈਟੂ ਬਣਵਾਇਆ ਹੈ। ਹਿਊਜ ਦੀ ਸਾਲ 2014 'ਚ ਮੈਚ ਦੌਰਾਨ ਸਿਰ 'ਤੇ ਗੇਂਦ ਲੱਗਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆਈ ਖਿਡਾਰੀ ਸਦਮੇ 'ਚ ਚਲਾ ਗਿਆ ਸੀ। ਵੇਡ ਨੇ ਉਨ੍ਹਾਂ ਨੂੰ ਹਮੇਸ਼ਾ ਆਪਣੇ ਦਿਲ 'ਚ ਵਸਾਈ ਰੱਖਣ ਲਈ ਆਪਣੀ ਬਾਂਹ 'ਤੇ ਟੈਟੂ ਦੇ ਰੂਪ 'ਚ ਉਨ੍ਹਾਂ ਦੀ ਤਸਵੀਰ ਬਣਵਾਈ ਹੈ, ਜੋ ਇਹ ਦਰਸ਼ਾਉਂਦੀ ਹੈ ਕਿ ਵੇਡ ਦੇ ਦਿਲ 'ਚ ਹਿਊਜ ਲਈ ਕਿੰਨੀ ਪਿਆਰ ਭਾਵਨਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਵੀ ਖੱਬੇ ਪਾਸੇ ਆਪਣੇ ਸੀਨੇ 'ਤੇ ਸ਼ੇਰ ਦੀ ਤਸਵੀਰ ਬਣਵਾਈ ਹੈ, ਜਿਸ ਦਾ ਮਤਲਬ ਹੈ ਕਿ ਉਹ ਹਮੇਸ਼ਾ ਲੱਕੀ ਰਹਿਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਟੈਟੂਜ਼ ਉਨ੍ਹਾਂ ਲਈ ਬਹੁਤ ਲੱਕੀ ਹਨ।

PunjabKesari


Related News