ਸਿਮੋਨਾ ਹਾਲੇਪ ਬਾਹਰ

08/06/2017 2:02:48 PM

ਵਾਸ਼ਿੰਗਟਨ— ਸਿਟੀ ਓਪਨ ਟੈਨਿਸ ਟੂਰਨਾਮੈਂਟ 'ਚ ਮਹਿਲਾ ਸਿੰਗਲਜ਼ 'ਚ ਚੋਟੀ ਦਾ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ ਕੁਆਰਟਰ ਫਾਈਨਲ ਮੈਚ 'ਚ ਰਿਟਾਇਰਡ ਹਰਟ ਹੋ ਕੇ 2-6, 6-3, 1-0 ਦੇ ਸਕੋਰ ਨਾਲ ਮੈਚ 'ਚੋਂ ਬਾਹਰ ਹੋ ਗਈ ਤੇ ਉਸ ਦੀ ਵਿਰੋਧੀ ਖਿਡਾਰਨ ਰੂਸ ਦੀ ਏਕਾਤੇਰਿਨਾ ਮਾਕਾਰੋਵਾ ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ, ਜਿਥੇ ਉਸ ਦੇ ਸਾਹਮਣੇ ਫਰਾਂਸ ਦੀ ਓਸ਼ਨ ਡੋਡਿਨ ਹੋਵੇਗੀ। 
ਇਸ ਤੋਂ ਇਲਾਵਾ ਜਰਮਨੀ ਦੀ ਜੂਲੀਆ ਜਾਰਜਿਸ ਨੇ 6ਵਾਂ ਦਰਜਾ ਪ੍ਰਾਪਤ ਰੋਮਾਨੀਆ ਦੀ ਮੋਨਿਕਾ ਨਿਕਯੂਲੇਸਕੂ ਨੂੰ 6-3, 6-4 ਨਾਲ, ਜਰਮਨੀ ਦੀ ਆਂਦ੍ਰੀਆ ਪੇਟਕੋਵਿਚ ਨੇ ਕੈਨੇਡਾ ਦੀ ਬਿਯਾਂਕਾ ਐਂਡੇਸਕੂ ਨੂੰ 6-7, 6-1, 6-2 ਨਾਲ ਅਤੇ 5ਵੀਂ ਸੀਡ ਓਸ਼ਨ ਨੇ ਜਰਮਨੀ ਦੀ ਸਬਾਈਨ ਲਿਸਿਸਕੋ ਨੂੰ 5-7, 6-4, 7-6 ਨਾਲ ਹਰਾਇਆ। ਸੈਮੀਫਾਈਨਲ 'ਚ ਜਾਰਜਿਸ ਹਮਵਤਨ ਪੇਟਕੋਵਿਚ ਨਾਲ ਭਿੜੇਗੀ।


Related News