ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ ਗੋਲਰਹਿਤ ਬਰਾਬਰੀ ''ਤੇ ਰੋਕਿਆ

07/09/2017 2:05:03 PM

ਜੋਹਾਨਿਸਬਰਗ— ਗੋਲਕੀਪਰ ਸਵਿਤਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਮਹਿਲਾ ਹਾਕੀ ਵਿਸ਼ਵ ਲੀਗ ਸੈਮੀਫਾਈਨਲ 'ਚ ਇੱਥੇ 0-0 ਦੀ ਬਰਾਬਰੀ 'ਤੇ ਰੋਕਿਆ। ਭਾਰਤ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੇ 15 ਮਿੰਟਾਂ ਵਿਚ ਗੇਂਦ ਨੂੰ ਵੱਧ ਸਮੇਂ ਤੱਕ ਆਪਣੇ ਕਬਜ਼ੇ ਵਿਚ ਰੱਖਿਆ। ਭਾਰਤ ਨੂੰ 12ਵੇਂ ਮਿੰਟ  ਵਿਚ ਪਹਿਲਾ ਪੈਨਲਟੀ ਕਾਰਨਰ ਮਿਲਿਆ ਪਰ ਡਰੈਗ ਫਲਿਕਰ ਗੁਰਜੀਤ ਕੌਰ ਦੀ ਕੋਸ਼ਿਸ਼ ਨੂੰ ਦੱਖਣੀ ਅਫਰੀਕਾ ਨੇ ਅਸਫਲ ਕਰ ਦਿੱਤਾ। ਦੂਜੇ ਕੁਆਰਟਰ 'ਚ ਦੱਖਣੀ ਅਫਰੀਕਾ ਨੇ ਬਿਹਤਰ ਪ੍ਰਦਰਸ਼ਨ ਕੀਤਾ। ਟੀਮ ਨੇ 2 ਚੰਗੇ ਮੌਕੇ ਬਣਾਏ। ਪਹਿਲੀ ਕਸ਼ਿਸ਼ 'ਚ ਟੇਨਿਰ ਗਲਾਸਬੀ ਨੇ ਭਾਰਤੀ ਡਿਫੈਂਡਰਾਂ ਨੂੰ ਚਕਮਾ ਦਿੰਦੇ ਹੋਏ ਗੋਲ 'ਤੇ ਨਿਸ਼ਾਨਾ ਲਗਾਇਆ ਪਰ ਚੌਕਸ ਖੜੀ ਸਵਿਤਾ ਨੇ ਮੇਜ਼ਬਾਨ ਟੀਮ ਨੂੰ ਬੜ੍ਹਤ ਹਾਸਲ ਨਹੀਂ ਕਰਨ ਦਿੱਤੀ। 

ਦੱਖਣੀ ਅਫਰੀਕਾ ਕੋਲ ਸੁਲੇਤੇ ਡੇਮੋਨਸ ਦੇ ਜ਼ਰੀਏ ਬੜ੍ਹਤ ਬਣਾਉਣ ਦਾ ਸਰਵਸ਼੍ਰੇਸ਼ਠ ਮੌਕਾ ਸੀ ਪਰ ਉਨ੍ਹਾਂ ਦਾ ਸ਼ਾਟ ਗੋਲ ਤੋਂ ਕੁਝ ਦੂਰੀ ਤੋਂ ਬਾਹਰ ਗਿਆ। ਤੀਜੇ ਕੁਆਰਟਰ 'ਚ ਦੱਖਣੀ ਅਫਰੀਕਾ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਟੀਮ ਨੇ ਸਟੀਫਨੀ ਬੈਕਟਰ ਦੇ ਗੋਲ ਦੇ ਜ਼ਰੀਏ ਬੜ੍ਹਤ ਬਣਾਈ ਪਰ ਭਾਰਤ ਦੇ ਵੀਡੀਓ ਰੈਫਰਲ 'ਤੇ ਗੋਲ ਨੂੰ ਨਕਾਰ ਦਿੱਤਾ ਗਿਆ ਕਿਉਂਕਿ ਇਹ ਸਟਿਕ ਦੇ ਪਿੱਛਿਓਂ ਹੋਇਆ ਸੀ। ਤੀਜੇ ਕੁਆਰਟਰ ਦੇ ਅੰਤ ਤੱਕ ਕੋਈ ਟੀਮ ਗੋਲ ਨਹੀਂ ਕਰ ਸਕੀ। ਅਖੀਰਲੇ ਕੁਆਰਟਰ 'ਚ ਦੋਹਾਂ ਟੀਮਾਂ ਨੇ ਗੋਲ ਕਰਨ ਦੀ ਬਹੁਤ ਕੋਸ਼ਿਸ ਕੀਤੀ ਪਰ ਸਫਲਤਾ ਨਹੀਂ ਮਿਲੀ। ਭਾਰਤ ਨੂੰ 47ਵੇਂ ਮਿੰਟ 'ਚ ਦੂਜਾ ਪੈਨਲਟੀ ਕਾਰਨਰ ਮਿਲਿਆ ਪਰ ਇਸ ਵਾਰ ਵੀ ਰਾਨੀ ਨੇ ਨਿਰਾਸ਼ ਕੀਤੀ। ਸਵਿਤਾ ਨੇ ਅੰਤਿਮ ਪਲਾਂ 'ਚ ਦੱਖਣੀ ਅਫਰੀਕਾ ਦੀਆਂ ਸਟ੍ਰਾਈਕਰਾਂ ਨੂੰ ਗੋਲ ਤੋਂ ਵਾਂਝੇ ਰੱਖਿਆ। ਭਾਰਤ ਕੱਲ ਅਮਰੀਕਾ ਨਾਲ ਭਿੜੇਗਾ।


Related News