ਅਭਿਆਸ ਸੈਸ਼ਨ ਦੌਰਾਨ ਧੋਨੀ ਬੱਲੇਬਾਜ਼ੀ ਛੱਡ ਇਸ 'ਚ ਅਜ਼ਮਾਉਣ ਲੱਗੇ ਆਪਣਾ ਹੱਥ

09/21/2017 10:38:09 AM

ਕੋਲਕਾਤਾ— ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਭਾਰਤੀ ਟੀਮ ਦਾ ਅਭਿਆਸ ਸੈਸ਼ਨ ਮੀਂਹ ਦੀ ਭੇਂਟ ਚੜਨ ਦੇ ਬਾਅਦ ਕੋਲਕਾਤਾ ਪੁਲਸ ਟ੍ਰੇਨਿੰਗ ਸਕੂਲ ਦਾ ਰੁਖ਼ ਕੀਤਾ ਅਤੇ ਪਿਸਟਲ ਨਿਸ਼ਾਨੇਬਾਜ਼ੀ ਵਿਚ ਹੱਥ ਅਜਮਾਇਆ। ਕੋਲਕਾਤਾ ਪੁਲਸ ਨੇ ਆਪਣੇ ਫੇਸਬੁੱਕ ਪੇਜ ਉੱਤੇ ਲਿਖਿਆ, ''ਮਹਾਨ ਮਹਿੰਦਰ ਸਿੰਘ ਧੋਨੀ ਨੇ ਕੁਝ ਸਮਾਂ ਕੱਢ ਕੇ ਅੱਜ ਦੁਪਹਿਰ ਪੁਲਸ ਟ੍ਰੇਨਿੰਗ ਸਕੂਲ ਦੀ ਸਾਡੀ ਅਤਿਆਧੁਨਿਕ ਸ਼ੂਟਿੰਗ ਰੇਂਜ ਵਿਚ ਆਪਣੇ ਨਿਸ਼ਾਨੇਬਾਜੀ ਕੌਸ਼ਲ ਦਾ ਅਭਿਆਸ ਕੀਤਾ।
ਉਨ੍ਹਾਂ ਦੀ ਸਟੀਕਤਾ ਵਧੀਆ ਸੀ। ਕੋਲਕਾਤਾ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਧੋਨੀ ਨੇ ਨਹੀਂ ਸਿਰਫ ਰੇਂਜ ਵਿਚ ਨਿਸ਼ਾਨੇਬਾਜੀ ਕੀਤੀ ਅਤੇ ਕੋਲਕਾਤਾ ਪੁਲਸ ਮੁਲਾਜ਼ਮਾਂ ਨਾਲ ਗੱਲ ਕਰਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਵੀ ਕੀਤੀ। ਧੋਨੀ ਨਾਲ ਜਾਣ ਵਾਲੇ ਕੋਲਕਾਤਾ ਪੁਲਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ''ਦੂਜੀ ਬਾਰ ਧੋਨੀ ਦੀ ਮੇਜ਼ਬਾਨੀ ਸ਼ਾਨਦਾਰ ਰਹੀ। ਉਹ ਵਧੀਆ ਨਿਸ਼ਾਨੇਬਾਜ਼ ਹਨ ਅਤੇ ਉਸਨੇ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ।''
ਉਨ੍ਹਾਂ ਨੇ ਕਿਹਾ, ''ਪੀ.ਟੀ.ਐਸ. ਦੀ ਸ਼ੂਟਿੰਗ ਰੇਂਜ ਅਤਿਆਧੁਨਿਕ ਹੈ ਅਤੇ ਧੋਨੀ ਨੇ 10 ਅਤੇ 25 ਮੀਟਰ ਦੋਨੋਂ ਰੇਂਜ ਵਿਚ ਨਿਸ਼ਾਨੇਬਾਜੀ ਕੀਤੀ।'' ਇਸ ਤੋਂ ਪਹਿਲੇ ਧੋਨੀ ਨੇ 2010 ਵਿਚ ਇਕ ਪੁਰਾਣੀ ਮੋਟਰਸਾਈਕਲ ਦੀ ਤਲਾਸ਼ ਵਿਚ ਸ਼ਹਿਰ ਪੁਲਸ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ ਸੀ।


Related News