ਮੋਟਰਸਾਈਕਲ ''ਤੇ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਮੌਕੇ ''ਤੇ ਦੋ ਦੀ ਮੌਤ

06/24/2017 4:11:30 PM

ਧਾਰੀਵਾਲ (ਖੋਸਲਾ, ਬਲਬੀਰ) : ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨਰੇਸ਼ ਮੰਡਲ ਪੁੱਤਰ ਸੁਖਦੇਵ ਮੰਡਲ ਅਤੇ ਰਾਮ ਚਰਿੱਤਰ ਮੰਡਲ ਪੁੱਤਰ ਅਸ਼ਰਵੀ ਮੰਡਲ ਵਾਸੀ ਪਿੰਡ ਬੇਲੀਤੋਲਾ (ਬਿਹਾਰ) ਹਾਲ ਵਾਸੀ ਫਤਿਹਗੜ੍ਹ ਸ਼ੁੱਕਰਚੱਕ ਜੋ ਖੇਤ ਮਜ਼ਦੂਰੀ ਦਾ ਕੰਮ ਕਰਦੇ ਸਨ ਜਦੋਂ ਉਹ ਮੋਟਰਸਾਈਕਲ ਨੰਬਰ ਪੀਬੀ 06ਏਐਫ1524 ਰਾਹੀਂ ਬਟਾਲਾ ਤੋਂ ਦੀਨਾਨਗਰ ਜਾ ਰਹੇ ਸਨ ਤਾਂ ਜਦੋਂ ਪਿੰਡ ਅਹਿਮਦਾਬਾਦ ਧਾਰੀਵਾਲ ਬਾਈਪਾਸ ਦੇ ਪੁੱਲ ਦੇ ਨਜ਼ਦੀਕ ਪਹੁੰਚੇ ਤਾਂ ਮੋਟਰ ਸਾਈਕਲ ਦਾ ਅਚਾਨਕ ਸੰਤੁਲਨ ਵਿਗੜ ਜਾਣ ਕਾਰਨ ਇਨ੍ਹਾਂ ਦਾ ਮੋਟਰ ਸਾਈਕਲ ਸੜਕ ਕਿਨਾਰੇ ਸਥਿਤ ਲੋਹੇ ਦੇ ਇਕ ਸਾਈਨ ਬੋਰਡ ਨਾਲ ਜਾ ਟਕਰਾਇਆ। ਸਿੱਟੇ ਵਜੋਂ ਨਰੇਸ਼ ਮੰਡਲ ਅਤੇ ਰਾਮ ਚਰਿੱਤਰ ਮੰਡਲ ਦੇ ਸਿਰ ਦੇ ਗੰਭੀਰ ਸੱਟਾਂ ਲੱਗਣ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਕਤ ਘਟਨਾਂ ਦੀ ਸੂਚਨਾ ਮਿਲਦੇ ਹੀ ਐਡੀਸ਼ਨਲ ਐਸ.ਐਚ.ਓ. ਮਨਜੀਤ ਅਤੇ ਏ.ਐਸ.ਆਈ. ਮਨਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।


Related News