ਵਿਦੇਸ਼ਾਂ ''ਚ ਸਿੱਖਾਂ ਨਾਲ ਨਸਲੀ ਪੱਖਪਾਤ ਦਾ ਮੁੱਦਾ ਕੇਂਦਰ ਕੋਲ ਉਠਾਵਾਂਗਾ- ਚੰਨੀ

02/10/2016 11:34:36 AM

ਚੰਡੀਗੜ੍ਹ (ਬਿਊਰੋ)- ਪੰਜਾਬ ਕਾਂਗਰਸ ਵਿਧਾਇਕ ਦਲ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਵਿਦੇਸ਼ਾਂ ''ਚ ਸਿੱਖਾਂ ਖਿਲਾਫ ਲਗਾਤਾਰ ਨਸਲੀ ਪੱਖਪਾਤ ਕੀਤੇ ਜਾਣ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਾਲੇ ਦੀਆਂ ਘਟਨਾਵਾਂ ''ਤੇ ਸਖ਼ਤ ਨੋਟਿਸ ਲੈਣ ਅਤੇ ਮਾਮਲਾ ਉੱਚ ਪੱਧਰ ''ਤੇ ਸਬੰਧਿਤ ਅਥਾਰਿਟੀਜ਼ ਕੋਲ ਚੁੱਕਣ ਦੀ ਅਪੀਲ ਕੀਤੀ ਹੈ, ਜਿਹੜਾ ਸਿੱਖ ਸਮਾਜ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।


ਚੰਨੀ ਨੇ ਕਿਹਾ ਕਿ ਜਲਦੀ ਹੀ ਉਹ ਇਸ ਸਬੰਧ ''ਚ ਵਿਦੇਸ਼ ਮੰਤਰੀ ਨੂੰ ਮਿਲਣਗੇ ਅਤੇ ਵਿਅਕਤੀਗਤ ਤੌਰ ''ਤੇ ਉਨ੍ਹਾਂ ਕੋਲ ਇਹ ਮੁੱਦਾ ਚੁੱਕਣਗੇ। ਉਨ੍ਹਾਂ ਨੇ ਵਿਦੇਸ਼ ਮੰਤਰੀ ਨੂੰ ਇਹ ਮੁੱਦਾ ਸਬੰਧਿਤ ਸਰਕਾਰਾਂ ਕੋਲ ਚੁੱਕਣ ਦੀ ਅਪੀਲ ਕੀਤੀ ਹੈ, ਤਾਂ ਜੋ ਸਿੱਖਾਂ ਨੂੰ ਦੂਜੇ ਦੇਸ਼ਾਂ ਦੇ ਅੰਤਰਰਾਸ਼ਟਰੀ ਏਅਰਪੋਰਟਾਂ ''ਤੇ ਅਜਿਹੀ ਬੇਇਮਜ਼ਤੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਦੌਰਾਨ ਉਨ੍ਹਾਂ ਨੇ ਵਿਸ਼ੇਸ਼ ਤੌਰ ''ਤੇ ਭਾਰਤੀ-ਅਮਰੀਕੀ ਸਿੱਖ ਕਲਾਕਾਰ ਤੇ ਡਿਜ਼ਾਈਨਰ ਵਾਰਿਸ ਆਹਲੂਵਾਲੀਆ ਦੇ ਮਾਮਲੇ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੂੰ ਸੁਰੱਖਿਆ ਜਾਂਚ ਲਈ ਆਪਣੀ ਪਗੜੀ ਉਤਾਰਨ ਤੋਂ ਮਨ੍ਹਾ ਕਰਨ ਤੋਂ ਬਾਅਦ ਮੈਕਸਿਕੋ ਸਿਟੀ ਤੋਂ ਨਵੀਂ ਦਿੱਲੀ ਲਈ ਹਵਾਈ ਜ਼ਹਾਜ ''ਤੇ ਚੜ੍ਹਨ ਨਹੀਂ ਦਿੱਤਾ ਗਿਆ। ਚੰਨੀ ਨੇ ਕਿਹਾ ਕਿ ਏਅਰਪੋਰਟ ਸੁਰੱਖਿਆ ਦੇ ਨਾਂ ''ਤੇ ਅਜਿਹੀ ਕਾਰਵਾਈ ਬਹੁਤ ਨਿੰਦਣਯੋਗ ਹੈ ਕਿਉਂਕਿ ਪਗੜੀ ਸਿੱਖਾਂ ਦਾ ਇਕ ਧਾਰਮਿਕ ਚਿੰਨ੍ਹ ਹੈ ਅਤੇ ਇਸਨੂੰ ਸ਼ਰ੍ਹੇਆਮ ਨਹੀਂ ਉਤਾਰਿਆ ਜਾ ਸਕਦਾ।
 


Anuradha Sharma

News Editor

Related News