ਹਰਿਮੰਦਰ ਸਾਹਿਬ ਦੀ ਪਰਿਕਰਮਾ ਨਾਲ ਲੱਗਦੀ ਜ਼ਮੀਨ ''ਤੇ ਨਿਰਮਾਣ ਕਰਨ ''ਤੇ ਰੋਕ

01/17/2018 8:11:32 AM

ਚੰਡੀਗੜ੍ਹ  (ਬਰਜਿੰਦਰ) - ਹਰਿਮੰਦਰ ਸਾਹਿਬ ਵਿਚ ਪਰਿਕਰਮਾ ਦੇ ਨਾਲ ਲੱਗਦੇ ਬੁੰਗਾ ਮਜ੍ਹਬੀਆਂ ਦੇ ਕਬਜ਼ੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨਿਰਮਾਣ ਪ੍ਰਕਿਰਿਆ 'ਤੇ ਰੋਕ ਲਾ ਦਿੱਤੀ ਹੈ। ਮਾਮਲੇ ਵਿਚ ਮਾਰਚ ਦੇ ਅੰਤ ਦੀ ਤਰੀਕ ਤੈਅ ਕਰਦਿਆਂ ਹਾਈਕੋਰਟ ਨੇ ਸਾਫ਼ ਕੀਤਾ ਕਿ ਕੇਸ ਦੀ ਅਗਲੀ ਸੁਣਵਾਈ ਤੱਕ ਕੋਈ ਨਿਰਮਾਣ ਨਹੀਂ ਹੋਵੇਗਾ। ਹਾਈ ਕੋਰਟ ਮਾਮਲੇ ਵਿਚ ਇਸ ਤੋਂ ਪਹਿਲਾਂ ਵਾਰੰਟ ਆਫ਼ ਪੋਜੈਸ਼ਨ ਦੇ ਐਗਜ਼ੀਕਿਊਟਿੰਗ ਅਦਾਲਤ ਵਲੋਂ ਜਾਰੀ ਹੁਕਮਾਂ 'ਤੇ ਪਹਿਲਾਂ ਹੀ ਨਵੰਬਰ, 2017 ਵਿਚ ਰੋਕ ਲਾ ਚੁੱਕੀ ਹੈ। ਐਕਸ ਮਿਲਟਰੀ ਮਜ੍ਹਬੀ ਸਿੱਖ ਐਸੋਸੀਏਸ਼ਨ ਤੇ ਇਸ ਦੇ ਅਹੁਦੇਦਾਰਾਂ ਨੂੰ ਪਾਰਟੀ ਬਣਾਉਂਦਿਆਂ ਐੱਸ. ਜੀ. ਪੀ. ਸੀ. ਵਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ 25 ਸਤੰਬਰ, 2017 ਨੂੰ ਸਿਵਲ ਜੱਜ, ਅੰਮ੍ਰਿਤਸਰ ਵਲੋਂ ਪਟੀਸ਼ਨ ਕਮੇਟੀ ਦੇ ਇਤਰਾਜ਼ ਰੱਦ ਕਰਨ ਦੇ ਫੈਸਲੇ ਖਾਰਜ ਕੀਤੇ ਜਾਣ ਦੀ ਮੰਗ ਕੀਤੀ ਸੀ।


Related News