9 ਸਾਲਾ ਬੱਚੀ ਨਾਲ ਜਬਰ-ਜ਼ਨਾਹ

08/17/2017 12:40:35 AM

ਬਲਾਚੌਰ, (ਬੈਂਸ, ਬ੍ਰਹਮਪੁਰੀ)- ਬੀਤੀ ਰਾਤ 9 ਸਾਲਾ ਮਾਸੂਮ ਲੜਕੀ ਨਾਲ ਇਕ ਪ੍ਰਵਾਸੀ ਮਜ਼ਦੂਰ ਵੱਲੋਂ ਜਬਰ-ਜ਼ਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਮੁਲਜ਼ਮ ਦੀ ਪਛਾਣ ਰਾਜ ਕੁਮਾਰ ਉਰਫ ਰਾਜੂ ਵਾਸੀ ਝਾਰਖੰਡ ਹਾਲ ਵਾਸੀ ਪਨਿਆਲੀ ਮੰਡ ਵਜੋਂ ਹੋਈ ਹੈ, ਜੋ ਕਿਸੇ ਕਿਸਾਨ ਦੇ ਖੇਤਾਂ 'ਚ ਮਜ਼ਦੂਰੀ ਕਰਦਾ ਹੈ। ਦਰਜ ਸ਼ਿਕਾਇਤ ਅਨੁਸਾਰ ਉਕਤ ਬੱਚੀ ਨੂੰ ਮੁਲਜ਼ਮ ਵਰਗਲਾ ਕੇ ਲੈ ਗਿਆ ਤੇ ਜਬਰ-ਜ਼ਨਾਹ ਕੀਤਾ। ਜਾਂਚ ਕਰ ਰਹੀ ਏ. ਐੱਸ. ਆਈ. ਅਮਰਜੀਤ ਕੌਰ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਖਬਰ ਲਿਖੇ ਜਾਣ ਤੱਕ ਮਾਸੂਮ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਸੀ।


Related News