720 ਨਸ਼ੀਲੀਆਂ ਗੋਲੀਆਂ ਸਮੇਤ 1 ਗ੍ਰਿਫ਼ਤਾਰ, ਇਕ ਫਰਾਰ

10/18/2017 6:45:53 AM

ਪਟਿਆਲਾ, (ਬਲਜਿੰਦਰ)- ਥਾਣਾ ਸਨੌਰ ਦੀ ਪੁਲਸ ਨੇ ਐੈੱਸ. ਐੈੱਚ. ਓ. ਇੰਸ. ਰਣਵੀਰ ਸਿੰਘ ਦੀ ਅਗਵਾਈ ਹੇਠ 720 ਨਸ਼ੀਲੀਆਂ ਗੋਲੀਆਂ ਸਮੇਤ 2  ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿਚ ਹਰਵਿੰਦਰ ਸਿੰਘ ਵਾਸੀ ਬੀੜ ਬਹਾਦਰਗੜ੍ਹ ਥਾਣਾ ਸਦਰ ਤੇ ਪ੍ਰੀਤਇੰਦਰ ਸਿੰਘ ਵਾਸੀ ਪਿੰਡ ਸ਼ੇਖਪੁਰ ਥਾਣਾ ਸਦਰ ਸ਼ਾਮਲ ਹਨ। ਪੁਲਸ ਅਨੁਸਾਰ ਏ. ਐੈੱਸ. ਆਈ. ਨਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਬੋਲੜ ਚੌਕ ਸਨੌਰ ਵਿਖੇ ਮੌਜੂਦ ਸਨ। ਉਕਤ ਵਿਅਕਤੀਆਂ ਨੂੰ ਗੱਡੀ ਵਿਚ ਆਉਂਦਿਆਂ ਨੂੰ ਰੋਕਿਆ ਤਾਂ ਦੋਵਾਂ 'ਚੋਂ ਇਕ ਵਿਅਕਤੀ ਹਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੂਜਾ ਫਰਾਰ ਹੋ ਗਿਆ। ਮੁਲਜ਼ਮਾਂ ਖਿਲਾਫ ਐੈੱਨ. ਡੀ. ਪੀ. ਐੈੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।


Related News