ਸ੍ਰੀ ਹਰਿਮੰਦਰ ਸਾਹਿਬ ਨਾਲ ਲੱਗਦੀ ਹੈਰੀਟੇਜ ਸਟ੍ਰੀਟ ''ਚ ਚਲੀ ਗੋਲੀ, 1 ਸ਼ਰਧਾਲੂ ਜ਼ਖਮੀ

10/20/2017 10:32:39 AM

ਅੰਮ੍ਰਿਤਸਰ (ਸੁਮਿਤ ਖੰਨਾ) — ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਨਾਲ ਲਗਦੇ ਇਲਾਕੇ ਹੈਰੀਟੇਜ ਸਟ੍ਰੀਟ 'ਚ ਬੀਤੀ ਰਾਤ ਫਾਇਰਿੰਗ ਹੋਈ, ਜਿਸ ਕਾਰਨ ਇਕ ਸ਼ਰਧਾਲੂ ਨੂੰ ਗੋਲੀ ਲੱਗ ਗਈ। ਅਸਲ 'ਚ ਹੈਰੀਟੇਜ ਸਟ੍ਰੀਟ 'ਚ ਦੁਕਾਨ ਚਲਾ ਰਹੇ ਇਕ ਮੁਸਲਿਮ ਵਿਅਕਤੀ ਨੂੰ ਪਿਛਲੇ ਕੁਝ ਸਮੇਂ ਤੋਂ ਲੋਕ ਤੰਗ ਕਰ ਰਹੇ ਸਨ ਤੇ ਉਸ ਦੀ ਦੁਕਾਨ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਇਸ ਮਾਮਲੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਇਸ ਮਾਮਲੇ 'ਚ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਸ ਦੇ ਨਤੀਜੇ ਵਜੋਂ ਜਦ ਦੁਕਾਨਦਾਰ ਨਮਾਜ਼ ਪੜ੍ਹਨ ਲਈ ਜਾਣ ਲੱਗਾ। ਉਸ ਤੋਂ ਬਾਅਦ ਉਸ 'ਤੇ ਗੈਂਗਸਟਰ ਰਿੰਕਾ ਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਤੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਥੋਂ ਲੰਘ ਰਹੇ ਰਾਹਗੀਰ ਦੀ ਬਾਂਹ 'ਤੇ ਗੋਲੀ ਲੱਗ ਗਈ ਤੇ ਉਹ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਸ਼ਰਧਾਲੂ ਦੀਵਾਲੀ ਮੌਕੇ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਲਈ ਆਇਆ ਸੀ। 
ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੋਸ਼ੀ ਜਲਦ ਕਾਬੂ ਕਰ ਲਏ ਜਾਣਗੇ।  


Related News