ਨਰਮੇ ''ਤੇ ਚਿੱਟੇ ਮੱਛਰ ਦਾ ਹਮਲਾ, ਇੱਕ ਹੋਰ ਕਿਸਾਨ ਨੇ ਵਾਹੀ ਆਪਣੀ ਫਸਲ

09/22/2017 5:02:20 PM

ਬੁਢਲਾਡਾ (ਬਾਂਸਲ) : ਨਰਮੇ ਦੀ ਫਸਲ 'ਤੇ ਚਿੱਟੇ ਮੱਛਰ ਦੇ ਹਮਲੇ ਨੂੰ ਲੈ ਕੇ ਕੈਪਟਨ ਦੀ ਮਾਲਵਾ ਫੇਰੀ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਭੇਜੀ ਗਈ ਖੇਤੀ ਮਾਹਰਾਂ ਦੀ ਟੀਮ ਦੇ ਚੈਕਿੰਗ ਕਰਨ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਲਗਾਤਾਰ ਮਹਿੰਗੀਆਂ ਸਪਰੇਆਂ ਕਰਨ ਦੇ ਬਾਵਜੂਦ ਆਪਣੀ ਨਰਮੇ ਦੀ ਫਸਲ ਵਾਹ੍ਹਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਾਣਕਾਰੀ ਮੁਤਾਬਕ ਪਿੰਡ ਕਾਸਮਪੁਰ ਛੀਨਾ ਦੇ ਇੱਕ ਹੋਰ ਕਿਸਾਨ ਜਗਸੀਰ ਸਿੰਘ ਪੁੱਤਰ ਬੂਟਾ ਸਿੰਘ ਨੇ ਆਪਣੀ 5 ਏਕੜ ਨਰਮੇ ਦੀ ਫਸਲ ਚਿੱਟੇ ਮੱਛਰ ਦੇ ਹਮਲੇ ਕਾਰਨ ਵਾਹ ਦਿੱਤੀ। ਪੀੜਤ ਕਿਸਾਨ ਨੇ ਦੱਸਿਆ ਕਿ ਉਸ ਨੇ ਆਪਣੀ 3 ਏਕੜ ਅਤੇ 2 ਏਕੜ ਜਮੀਨ 30 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਠੇਕੇ 'ਤੇ ਲੈ ਕੇ ਨਰਮੇ ਦੀ ਫਸਲ ਬੀਜੀ ਸੀ ,ਜਿਸ 'ਤੇ ਬੀਜਣ ਤੋਂ ਲੈ ਕੇ ਹੁਣ ਤੱਕ 9 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਹੋ ਚੁੱਕਿਆ ਹੈ। ਜਿਸ ਕਾਰਨ ਮੇਰਾ 2 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ। ਵਰਣਨਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਵੀ ਚਿੱਟੇ ਮੱਛਰ ਦੇ ਹਮਲੇ ਦੌਰਾਨ ਮਾਲਵਾ ਖੇਤਰ ਵਿੱਚ ਲੱਖਾਂ ਏਕੜ ਜਮੀਨ 'ਤੇ ਬੀਜੀ ਹੋਈ ਨਰਮੇ ਦੀ ਫਸਲ ਮਰ ਚੁੱਕੀ ਸੀ ਜਿਸ 'ਤੇ ਪਿਛਲੀ ਬਾਦਲ ਸਰਕਾਰ ਵੱਲੋਂ ਮੁਆਵਜ਼ਾ ਦੇ ਕੇ ਮੱਲਮ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਦਾ ਕੋਈ ਸਥਾਈ ਹੱਲ ਨਾ ਹੋਣ ਕਾਰਨ ਵੀ ਕਿਸਾਨਾਂ ਨੂੰ ਇਸ ਦੀ ਮਾਰ ਝੱਲਣੀ ਪੈ ਰਹੀ ਹੈ, ਜਿਸ ਦਾ ਕਿਸਾਨ ਦੇ ਨਾਲ ਨਾਲ ਖੇਤ ਮਜ਼ਦੂਰ ਨੂੰ ਵੀ ਆਰਥਿਕ ਨੁਕਸਾਨ ਝੱਲਣਾ ਪਵੇਗਾ। 


Related News