ਬੀ. ਐੱਸ. ਐੱਫ. ਕੈਂਪ ਹੈੱਡਕੁਆਰਟਰ ਨੇੜੇ ਮਿਲਿਆ ਬੈਗ, ਏ. ਕੇ. 47, 9 ਮੈਗਜ਼ੀਨ ਅਤੇ 3 ਹੈਂਡ ਗ੍ਰੇਨੇਡ ਬਰਾਮਦ

12/10/2017 7:32:32 PM

ਖੇਮਕਰਨ (ਭਾਟੀਆ) : ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਖੇਮਕਰਨ ਸਥਿਤ ਹੈੱਡਕੁਆਰਟਰ ਨੇੜੇ ਸਫਾਈ ਅਭਿਆਨ ਦੌਰਾਨ ਇਕ ਲਾਵਾਰਿਸ ਬੈੱਗ ਬਰਾਮਦ ਮਿਲਿਆ ਹੈ। ਜਵਾਨਾਂ ਵਲੋਂ ਜਦੋਂ ਬੈਗ ਦੀ ਤਲਾਸ਼ੀ ਗਈ ਤਾਂ ਬੈਗ ਵਿਚੋਂ ਏ. ਕੇ. 47, 9 ਮੈਗਜ਼ੀਨ ਅਤੇ 3 ਹੈਂਡ ਗ੍ਰੇਨੇਡ ਬਰਾਮਦ ਹੋਏ। ਜਵਾਨਾਂ ਨੇ ਤੁਰੰਤ ਬੈਗ ਨੂੰ ਕਬਜ਼ੇ 'ਚ ਲੈ ਲਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਬੀ. ਐੱਸ. ਐੱਫ. ਹੈੱਡਕੁਆਰਟਰ ਦੇ ਕੈਂਟ ਦੇ ਬਾਹਰਲੀ ਕੰਧਾਂ ਦੀ ਜਵਾਨਾਂ ਵਲੋਂ ਸਫਾਈ ਕੀਤੀ ਜਾ ਰਹੀ ਸੀ, ਇਸ ਦੌਰਾਨ ਜਵਾਨਾਂ ਨੂੰ ਇਕ ਸ਼ੱਕੀ ਬੈਗ ਦਿਖਾਈ ਦਿੱਤਾ ਜਦੋਂ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਮਾਰੂ ਹਥਿਆਰ ਬਰਾਮਦ ਹੋਏ।
ਫਿਲਹਾਲ ਪੁਲਸ ਵਲੋਂ ਮਾਮਲਾ ਦਰਜ ਕਰਕੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਬੈਗ ਅਤੇ ਹਥਿਆਰ ਬੀ. ਐੱਸ. ਐੱਫ. ਦੇ ਇਲਾਕੇ ਵਿਚ ਕਿਵੇਂ ਆਏ।


Related News