10ਵੀਂ ਦੇ ਨਤੀਜਿਆਂ ''ਚ ਤਰਨਤਾਰਨ ਦੇ ਇਸ ਸਕੂਲ ਦਾ ਰਿਹਾ ਸਭ ਤੋਂ ਮਾੜਾ ਹਾਲ

05/23/2017 7:24:47 PM

ਚੰਡੀਗੜ੍ਹ— ਪੰਜਾਬ ਬੋਰਡ ਵੱਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ ਸੋਮਵਾਰ ਨੂੰ ਕਰ ਦਿੱਤਾ ਗਿਆ ਹੈ। ਇਸ ਸਾਲ 10ਵੀਂ ਦੇ ਨਤੀਜਿਆਂ ''ਚੋਂ ਸਿਰਫ 57 ਫੀਸਦੀ ਹੀ ਬੱਚੇ ਪਾਸ ਹੋ ਸਕੇ ਹਨ। 10ਵੀਂ ਦੇ ਨਤੀਜਿਆਂ ''ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿੰਤਾ ਜ਼ਹਾਰ ਕੀਤੀ ਹੈ। ਇਸ ਸਾਲ ਸਰਕਾਰੀ ਸਕੂਲਾਂ ਦੇ 2 ਵਿਦਿਆਰਥੀ ਹੀ ਮੈਰਿਟ ਲਿਸਟ ''ਚ ਪਹਿਲੀ ਪਾਜ਼ੀਸ਼ਨ ''ਚ ਆਪਣਾ ਸਥਾਨ ਹਾਸਲ ਕੀਤਾ ਹੈ। ਕਈ ਸਕੂਲਾਂ ਦਾ ਤਾਂ ਹਾਲ ਇੰਨਾ ਮਾੜਾ ਹੈ ਕਿ ਸਿਰਫ ਕੁਝ ਕੂ ਹੀ ਬੱਚੇ ਪਾਸ ਹੋ ਸਕੇ ਹਨ। ਸੂਬੇ ''ਚ ਸਭ ਤੋਂ ਮਾੜਾ ਹਾਲ ਤਰਨਤਾਰਨ ਦੇ ਖੇਮ ਕਰਨ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ ਹੈ, ਜਿੱਥੇ 64 ਬੱਚਿਆਂ ''ਚੋਂ ਸਿਰਫ ਇਕ ਹੀ ਕੁੜੀ ਪਾਸ ਹੋ ਸਕੀ ਹੈ। ਇਸ ਸਕੂਲ ਦਾ ਨਤੀਜਾ 1.56 ਫੀਸਦੀ ਰਿਹਾ।
ਇਸ ਦੇ ਨਾਲ ਹੀ ਤਰਨਤਾਰਨ ਦੇ ਚੋਲਾ ਸਾਹਿਬ ''ਚ ਮੁੰਡਿਆਂ ਦੇ ਸਰਕਾਰੀ ਸੀਨੀਅਰ ਸਕੂਲ ''ਚੋਂ 72 ਬੱਚਿਆਂ ''ਚੋਂ ਸਿਰਫ 2 ਬੱਚੇ ਹੀ ਪਾਸ ਹੋ ਸਕੇ ਹਨ। ਇਸ ਸਕੂਲ ਦਾ ਨਤੀਜਾ ਸਿਰਫ 2.77 ਫੀਸਦੀ ਹੀ ਰਿਹਾ। ਸ਼ਹੀਦ ਕੁਲਦੀਪ ਸਿੰਘ ਸਰਕਾਰੀ ਸੈਕੰਡਰੀ ਸਕੂਲ ਕੰਗ ''ਚੋਂ 75 ਬੱਚਿਆਂ ''ਤੋਂ ਸਿਰਫ 9 ਬੱਚੇ ਪਾਸ ਹੋ ਸਕੇ ਹਨ। ਇਸ ਸਕੂਲ ਦਾ ਨਤੀਜਾ 12.00 ਫੀਸਦੀ ਰਿਹਾ। 
ਤਰਨਤਾਰਨ ਦੇ ਸੋਹਲ ''ਚ ਸਥਿਤ ਸ਼ਹੀਦ ਹਰਜਿੰਦਰ ਸਿੰਘ ਸਰਕਾਰੀ ਸੈਕੰਡਰੀ ਸਕੂਲ ਦਾ ਨਤੀਜਾ 23.38 ਫੀਸਦੀ ਰਿਹਾ। ਇਥੋਂ 73 ਬੱਚਿਆਂ ''ਚੋਂ ਸਿਰਫ 17 ਬੱਚੇ ਹੀ ਪਾਸ ਹੋ ਸਕੇ। ਸੰਗਰੂਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਖੋਖਰ ਦਾ ਨਤੀਜਾ 9.85 ਫੀਸਦੀ ਰਿਹਾ। ਇਥੋਂ 71 ਬੱਚਿਆਂ ''ਚੋਂ ਸਿਰਫ 7 ਬੱਚੇ ਹੀ ਪਾਸ ਹੋ ਸਕੇ। 
ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੋਰ ਦਾ ਨਤੀਜਾ 15.38 ਫੀਸਦੀ ਰਿਹਾ। ਇਸ ਸਕੂਲ ''ਚੋਂ 130 ਬੱਚਿਆਂ ''ਚੋਂ ਸਿਰਫ 20 ਬੱਚੇ ਹੀ ਪਾਸ ਹੋਏ। ਇਸੇ ਤਰ੍ਹਾਂ ਐੱਸ. ਬੀ. ਐੱਸ. ਨਗਰ ਦਾ ਡਬਲਿਊ ਐੱਲ. ਆਰਿਆ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 14.28 ਫੀਸਦੀ ਰਿਹਾ। ਇਸ ਸਕੂਲ ''ਚੋਂ 63 ਬੱਚਿਆਂ ''ਚੋਂ ਸਿਰਫ 9 ਬੱਚੇ ਹੀ ਪਾਸ ਹੋ ਸਕੇ। ਐੱਸ. ਬੀ. ਐੱਸ. ਨਗਰ ਦਾ ਹੀ ਬੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ''ਚੋਂ 81 ਬੱਚਿਆਂ ''ਚੋਂ ਸਿਰਫ 15 ਬੱਚੇ ਹੀ ਪਾਸ ਹੋ ਸਕੇ ਹਨ। ਇਸ ਸਕੂਲ ਦਾ ਨਤੀਜਾ 18.51 ਫੀਸਦੀ ਰਿਹਾ।


Related News