ਲਹਿੰਦੇ ਪੰਜਾਬ ਦੀਆਂ ਕੁੜੀਆਂ ਨੂੰ ਜਾਨ ਦੇ ਕੇ ਚੁਕਾਉਣੀ ਪੈ ਰਹੀ ਪਿਆਰ ਦੀ ਕੀਮਤ

08/13/2016 7:48:12 PM

ਪਾਕਿਸਤਾਨ : ਪਾਕਿਸਤਾਨ ਦੇ ਲਹਿੰਦੇ ਪੰਜਾਬ ''ਚ ਆਪਣੇ ਪਰਿਵਾਰ ਦੀ ਸ਼ਾਨ ਬਚਾਉਣ ਲਈ ਪਿਛਲੇ ਪੰਜ ਸਾਲਾਂ ਵਿਚ 1,850 ਆਨਰ ਕਿਲਿੰਗ ਦੇ ਮਾਮਲੇ ਸਾਹਮਣੇ ਆਏ ਹਨ। ਇਸ ਗੱਲ ਦਾ ਖੁਲਾਸਾ ਉਥੋਂ ਦੀ ਅਧਿਕਾਰਕ ਰਿਪੋਰਟ ਵਿਚ ਹੋਇਆ ਹੈ। ਅਧਿਕਾਰਕ ਅੰਕੜਿਆਂ ਮੁਤਾਬਕ  2011 ''ਚ 364, 2012 ''ਚ 366, 2013 ''ਚ 388, 2014 ''ਚ 404 ਅਤੇ 2015 ''ਚ 328 ਕੁੜੀਆਂ-ਮੁੰਡਿਆਂ ਨੂੰ ਸਿਰਫ ਅਣਖ ਦੀ ਖਾਤਰ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਆਨਰ ਕਿਲਿੰਗ ਦੀਆਂ ਇਨ੍ਹਾਂ ਘਟਨਾਵਾਂ ਵਿਚ ਸਭ ਤੋਂ ਵੱਧ ਕਤਲ ਪਰਿਵਾਰ ਦੇ ਨਾਂ ''ਤੇ ਦਾਗ ਲਗਾਉਣ ਦੇ ਇਰਾਦੇ ਨਾਲ ਔਰਤਾਂ ਦੇ ਹੋਏ ਹਨ।
ਇਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਣਖ ਦੇ ਨਾਂ ''ਤੇ ਸਭ ਤੋਂ ਜ਼ਿਆਦਾ ਕਤਲ ਨਾਬਾਲਿਗ ਲੜਕੀਆਂ ਦੇ ਹੋ ਰਹੇ ਹਨ ਪਰ ਇਨ੍ਹਾਂ ਵਾਰਦਾਤਾਂ ਵਿਚ ਬਹੁਤ ਘੱਟ ਅਪਰਾਧੀ ਨੂੰ ਸਜ਼ਾ ਹੁੰਦੀ ਹੈ ਅਤੇ ਜ਼ਿਆਦਾਤਰ ਦੋਸ਼ੀ ਸਜ਼ਾ ਤੋਂ ਬਚ ਨਿਕਲਦੇ ਹਨ।
ਫੈਸਲਾਬਾਦ ਦੇ ਸੂਬਾ ਕਾਨੂੰਨ ਮੰਤਰੀ ਰਾਣਾ ਸੂਰਜ ਉਲਾ ਦੇ ਜ਼ਿਲੇ ਵਿਚ ਆਨਰ ਕਿਲਿੰਗ ਦੀ ਘਟਨਾਵਾਂ ਸਭ ਤੋਂ ਵੱਧ ਵਾਪਰੀਆਂ ਹਨ। ਲਾਹੌਰ, ਸ਼ੇਖੂਪੁਰਾ, ਨਨਕਾਣਾ ਅਤੇ ਕਸੂਰ ਜ਼ਿਲਾ ''ਚ ਹੀ ਪਿਛਲੇ 38 ਅਜਿਹੇ ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਪੁਲਸ ਨੇ 2015 ''ਚ ਗੁਜਰਾਂਵਾਲਾ, ਹਫੀਜ਼ਾਬਾਦ, ਗੁਜਰਾਤ, ਮੰਡੀ ਬਹਾਊਦੀਨ, ਸਿਆਲਕੋਟ ਅਤੇ ਨਾਰੋਵਾਲ ''ਚ 24 ਆਨਰ ਕਿਲਿੰਗ ਦੇ ਮਾਮਲੇ ਦਰਜ ਕੀਤੇ ਹਨ। ਜਦਕਿ 8 ਮਾਮਲੇ ਰਾਵਲਪਿੰਡੀ, ਅਟਕ, ਝੇਲਮ, ਚਕਵਾਲ ਦੇ ਸਾਹਮਣੇ ਆਏ ਹਨ। 42 ਹੋਰ ਮਾਮਲੇ ਸਰਗੋਡਾ, ਖੁਸ਼ਹਾਦ, ਮਿਆਂਵਾਲੀ ਅਤੇ ਬਹਕਾਰ ਜ਼ਿਲਿਆਂ ''ਚ ਆਨਰ ਕਿਲਿੰਗ ਦੇ ਨਾਂ ''ਤੇ ਦਰਜ ਕੀਤੇ ਗਏ ਹਨ।
ਭਾਵੇਂ ਉਥੇ ਦੀ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਆਨਰ ਕਿਲਿੰਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਲੋੜੀਂਦੀ ਦੇ ਯਤਨ ਕੀਤੇ ਜਾ ਰਹੇ ਹਨ ਪਰ ਅਜਿਹੀਆਂ ਘਟਨਾਵਾਂ ਉਦੋਂ ਤੱਕ ਨਹੀਂ ਰੁਕ ਸਕਦੀਆਂ ਜਦੋਂ ਲੋਕਾਂ ਦੀ ਮਾਨਸਿਕਤਾ ਨਹੀਂ ਬਦਲ ਜਾਂਦੀ।


Gurminder Singh

Content Editor

Related News