ਇੱਜ਼ਤ ਲਈ ਬੇਟੀ ਨੂੰ ਮਾਰਨ ਲੱਗੇ ਨਹੀਂ ਕੰਬੇ ਹੱਥ, ਇਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ (ਤਸਵੀਰਾਂ)
Thursday, Jul 07, 2016 - 12:00 PM (IST)

ਸੋਨੀਪਤ— ਕੁਝ ਦਿਨ ਪਹਿਲਾਂ ਸੋਨੀਪਤ ਦੇ ਪਿੰਡ ਮਾਂਤੜ ''ਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪ੍ਰੇਮ ਪ੍ਰਸੰਗ ਕਾਰਨ ਇਕ ਮਾਂ-ਬਾਪ ਨੇ ਆਪਣੀ ਨਾਬਾਲਗ ਬੇਟੀ ਦਾ ਕਤਲ ਕਰ ਕੇ ਉਸ ਨੂੰ ਗੋਹੇ ਦੀਆਂ ਪਾਥੀਆਂ ਦੇ ਢੇਰ ''ਚ ਸਾੜ ਦਿੱਤਾ ਸੀ। ਹੁਣ ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਵੱਲੋਂ ਪਹਿਲਾਂ ਹੀ ਉਸ ਦੀ ਵੱਡੀ ਭੈਣ ਅਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
ਪੁਲਸ ਅਨੁਸਾਰ ਗੋਹਾਨਾ ਡੀ.ਐੱਸ.ਪੀ. ਰਾਜੀਵ ਦੇਸ਼ਵਾਲ ਨੇ ਦੱਸਿਆ ਕਿ ਇਕ ਜੁਲਾਈ ਦੀ ਦੇਰ ਰਾਤ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਇਕ ਨਾਬਾਲਗ ਲੜਕੀ ਦੇ ਮਾਂ-ਬਾਪ ਨੇ ਉਸ ਦਾ ਕਤਲ ਕਰ ਕੇ ਉਸ ਨੂੰ ਗੋਹੇ ਦੀਆਂ ਪਾਥੀਆਂ ਦੇ ਢੇਰ ''ਚ ਸਾੜ ਦਿੱਤਾ। ਇਸ ਸੂਚਨਾ ''ਤੇ ਇੱਥੇ ਪੁੱਜੀ ਪੁਲਸ ਨੇ ਦੇਖਿਆ ਤਾਂ 3 ਪਾਥੀਆਂ ਦੇ ਢੇਰ ''ਚ ਅੱਗ ਲੱਗੀ ਹੋਈ ਸੀ। 2 ਢੇਰਿਆਂ ਨੂੰ ਤਲਾਸ਼ਣ ਤੋਂ ਬਾਅਦ ਤੀਜੇ ਢੇਰ ''ਚ ਲੜਕੀ ਦੀ ਲਾਸ਼ ਮਿਲੀ। ਮ੍ਰਿਤਕ ਲੜਕੀ ਦੇ ਦਾਦਾ ਧੱਜਾਰਾਮ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਬੇਟੇ ਬਲਰਾਜ ਅਤੇ ਨੂੰਹ ਨੇ ਪ੍ਰੇਮ ਪ੍ਰਸੰਗ ਕਾਰਨ ਆਪਣੀ ਬੇਟੀ ਸਵੀਟੀ (17) ਦਾ ਕਤਲ ਕਰ ਕੇ ਲਾਸ਼ ਪਾਥੀਆਂ ਦੇ ਢੇਰ ''ਚ ਸਾੜ ਦਿੱਤੀ ਸੀ। ਕਤਲ ''ਚ ਸ਼ਾਮਲ ਮ੍ਰਿਤਕ ਦੇ ਮਾਂ-ਬਾਪ, ਵੱਡੀ ਭੈਣ ਅਤੇ 2 ਸਕੇ ਚਾਚਾ ਹਨ। 2 ਚਾਚਾ ਅਜੇ ਫਰਾਰ ਚੱਲ ਰਹੇ ਹਨ। ਪੁਲਸ ਵੱਲੋਂ ਗ੍ਰਿਫਤਾਰ ਮ੍ਰਿਤਕ ਲੜਕੀ ਦੇ ਪਿਤਾ ਨੇ ਕਿਹਾ ਕਿ ਉਸ ਦੀ ਲੜਕੀ ਕਿਸੇ ਨੌਜਵਾਨ ਨਾਲ ਪਿਆਰ ਕਰਦੀ ਸੀ। ਉਸ ਦੇ ਨਾਲ ਦੌੜ ਵੀ ਗਈ ਸੀ। ਇੱਜ਼ਤ ਲਈ ਉਸ ਨੂੰ ਗੁੱਸੇ ''ਚ ਮਾਰ ਦਿੱਤਾ। ਹੁਣ ਪਛਤਾਵਾ ਹੋ ਰਿਹਾ, ਉਸ ਨੂੰ ਪਾਲਿਆ ਅਤੇ ਵੱਡਾ ਕੀਤਾ।