ਸ਼੍ਰੀਨਗਰ ਦੇ ਪਾਂਥਾ ਚੌਕ 'ਚ ਅੱਤਵਾਦੀ ਹਮਲਾ, ਸੀ.ਆਰ.ਪੀ.ਐੱਫ. ਦੇ ਸਬ-ਇੰਸਪੈਕਟਰ ਸ਼ਹੀਦ

06/24/2017 8:54:13 PM

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਸ਼੍ਰੀਨਗਰ ਦੇ ਪਾਂਥਾ ਚੌਕ 'ਚ ਸੀ.ਆਰ.ਪੀ.ਐੱਫ. ਦੀ ਗੱਡੀ 'ਤੇ ਅੱਤਵਾਦੀ ਹਮਲਾ ਹੋ ਗਿਆ ਤੇ ਇਸ ਦੌਰਾਨ ਸੀ.ਆਰ.ਪੀ.ਐੱਫ. ਦੇ ਸਬ-ਇੰਸਪੈਕਟਰ ਸ਼ਹੀਦ ਹੋ ਗਏ ਤੇ ਦੋ ਹੋਰ ਜਵਾਨ ਜ਼ਖਮੀ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਜਿਥੇ ਹਮਲਾ ਹੋਇਆ ਉਹ ਕਮਰਸੀਅਲ ਇਲਾਕਾ ਹੈ ਤੇ ਥੋੜੀ ਹੀ ਦੂਰੀ 'ਤੇ ਬੱਸ ਅੱਡਾ ਵੀ ਹੈ। ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਘਾਤ ਲਗਾ ਕੇ ਹਮਲਾ ਕੀਤਾ ਤੇ ਇਸ ਹਮਲੇ 'ਚ ਫੌਜ ਦੇ ਸਬ-ਇੰਸਪੈਕਟਰ ਸ਼ਹੀਦ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਅੱਤਵਾਦੀ ਇਕ ਸਕੂਲ 'ਚ ਜਾ ਲੁਕੇ। ਜਿਸ ਦੇ ਬਾਅਦ ਸੁਰੱਖਿਆ ਬਲਾਂ ਨੇ ਸਕੂਲ ਦੀ ਘੇਰਾ ਬੰਦੀ ਕਰ ਦਿੱਤੀ। ਗਨੀਮਤ ਹੈ ਕਿ ਸਕੂਲ 'ਚ ਕੋਈ ਬੱਚਾ ਜਾਂ ਸਟਾਫ ਨਹੀਂ ਸੀ ਨਹੀਂ ਤਾਂ ਅੱਤਵਾਦੀ ਉਨ੍ਹਾਂ ਨੂੰ ਬੰਧਕ ਬਣਾ ਸਕਦੇ ਸਨ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਇਸ ਹਮਲੇ 'ਚ ਹੋਰ ਵੀ ਲੋਕ ਜ਼ਖਮੀ ਹੋਏ ਹਨ। ਹਮਲੇ ਦੇ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।


Related News