ਕਸ਼ਮੀਰ 'ਚ ਵਧਾਈ ਗਈ ਸੁਰੱਖਿਆ, ਨੀਮ ਫੌਜੀ ਤਾਇਨਾਤ ਕੀਤੇ

09/23/2017 3:59:34 PM

ਸ਼੍ਰੀਨਗਰ— ਕਸ਼ਮੀਰ 'ਚ ਸ਼ੁੱਕਰਵਾਰ ਨੂੰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ। ਜਾਣਕਾਰੀ ਅਨੁਸਾਰ ਸ਼੍ਰੀਨਗਰ ਸਮੇਤ ਕਸ਼ਮੀਰ ਦੇ ਕਈ ਜ਼ਿਲਿਆ 'ਚ ਸੁਰੱਖਿਆ ਲਈ ਜੰਮੂ-ਕਸ਼ਮੀਰ ਪੁਲਸ ਦੇ ਜਵਾਨਾਂ ਦੀ ਵਾਧੂ ਤਾਇਨਾਤੀ ਕੀਤੀ ਗਈ ਹੈ। ਇਸ ਨਾਲ ਹੀ ਕਈ ਇਲਾਕਿਆਂ 'ਚ ਨੀਮ ਫੌਜੀ ਅਤੇ ਫੌਜ ਦੇ ਜਵਾਨਾਂ ਨੂੰ ਲਗਾਇਆ ਗਿਆ ਹੈ। ਸੂਤਰਾਂ ਵੱਲੋਂ ਮਿਲੀ ਜਾਣਕਾਰੀ 'ਚ ਸੰਕਟਕਾਲੀਨ ਰਾਜਧਾਨੀ ਸ਼੍ਰੀਨਗਰ ਦੇ ਨੌਹੱਠਾ, ਮਾਯਸੂਮਾ, ਰੈਨਾਵੜੀ, ਸਫਾਕਦਲ, ਕਰਾਲਖੋਦ ਅਤੇ ਨਗੀਨ 'ਚ ਸੁਰੱਖਿਆ ਦੇ ਸਖ਼ਤ ਇੰਤਜਾਮ ਕੀਤੇ ਗਏ ਹਨ। ਇਸ ਨਾਲ ਹੀ ਦੱਖਣੀ ਕਸ਼ਮੀਰ ਦੇ ਜ਼ਿਲੇ ਸ਼ੋਪੀਆ, ਪੁਲਵਾਮਾ ਅਤੇ ਅਨੰਤਨਾਗ 'ਚ ਵੀ ਸੁਰੱਖਿਆ ਫੋਰਸ ਦੀ ਵਾਧੂ ਤਾਇਨਾਤੀ ਵਧਾਈ ਗਈ ਹੈ।
ਕਸ਼ਮੀਰ ਦੇ ਨਾਲ-ਨਾਲ ਜੰਮੂ 'ਚ ਵੀ ਨਵਰਾਤਰੇ ਦੇ ਮੱਦੇਨਜ਼ਰ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਨਵਰਾਤਰੇ 'ਚ ਸ਼ਰਧਾਲੂਆਂ ਦੀ ਵੱਧ ਗਿਣਤੀ ਨੂੰ ਦੇਖਦੇ ਹੋਏ ਕੱਟੜਾ ਸਥਿਤ ਮਾਤਾ ਵੈਸ਼ਣੋ ਦੇਵੀ ਮੰਦਿਰ ਦੇ ਆਧਾਰ ਕੈਂਪ 'ਚ ਸੁਰੱਖਿਆ ਲਿਹਾਜ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਇਸ ਤੋਂ ਇਲਾਵਾ ਯਾਤਰੀਆਂ ਦੀਆਂ ਸਹੂਲਤਾਂ ਲਈ ਸ਼੍ਰਾਈਨ ਬੋਰਡ ਵੱਲੋਂ ਵੀ ਕਈ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਵੈਸ਼ਣੋ ਦੇਵੀ ਮੰਦਿਰ ਦੇ ਮੁੱਖ ਦੁਆਰ 'ਤੇ ਵੀ ਜਵਾਨਾਂ ਨੂੰ ਪੂਰੀ ਤਰ੍ਹਾਂ ਚੌਕੱਨੇ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਜੰਮੂ ਸ਼ਹਿਰ ਦੇ ਸਾਰੇ ਮੁੱਖ ਸਰਵਜਨਿਕ ਸਥਾਨਾਂ ਅਤੇ ਚੌਰਾਹਿਆਂ 'ਤੇ ਵੀ ਸੀ. ਸੀ. ਟੀ. ਵੀ. ਰਾਹੀਂ ਨਿਗਰਾਨੀ ਵੀ ਰੱਖੀ ਜਾ ਰਹੀ ਹੈ।


Related News