ਪਾਕਿਸਤਾਨੀ ਗੋਲੀਬਾਰੀ 'ਚ ਸ਼ਹੀਦ ਸੈਨਿਕ ਨੂੰ ਦਿੱਤੀ ਗਈ ਅੰਤਿਮ ਵਿਦਾਈ

09/22/2017 6:17:04 PM

ਸ਼੍ਰੀਨਗਰ— ਕਸ਼ਮੀਰ ਦੇ ਕੈਰਨ ਸੈਕਟਰ 'ਚ ਪਾਕਿਸਤਾਨੀ ਗੋਲੀਬਾਰੀ 'ਚ ਸ਼ਹੀਦ ਨੂੰ ਪੂਰੇ ਸੈਨਾ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। ਬੁੱਧਵਾਰ ਨੂੰ ਪਾਕਿਸਤਾਨ ਨੇ ਐਲ.ਓ.ਸੀ 'ਤੇ ਗੋਲੀਬਾਰੀ ਕੀਤੀ, ਜਿਸ 'ਚ 27 ਸਾਲਾ ਸੈਨਿਕ ਰਾਜੇਸ਼ ਖੱਤਰੀ ਦੇਸ਼ ਲਈ ਸ਼ਹੀਦ ਹੋ ਗਿਆ। ਬਾਦਾਮੀ ਬਾਗ ਛਾਉਣੀ 'ਚ ਸ਼ਰਧਾਜਲੀ ਸਮਾਰੋਹ 'ਚ ਸੈਨਾ ਦੇ ਅਧਿਕਾਰੀਆਂ ਅਤੇ ਸਰਕਾਰ ਦੇ ਪ੍ਰਤੀਨਿਧੀਆਂ ਨੇ ਖੱਤਰੀ ਨੂੰ ਸ਼ਰਧਾ ਫੁੱਲ ਭੇਂਟ ਕੀਤੇ। 
ਸੈਨਾ ਦੇ ਬੁਲਾਰੇ ਤੋਂ ਮਿਲੀ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਮੰਤਰੀ ਅਲਤਾਫ ਬੁਖਾਰੀ ਅਤੇ ਚਿਨਾਰ ਕਾਪਰਸ ਦੇ ਕਮਾਂਡਰ ਲੇਅ ਜਨਰਲ ਜੇ.ਐਸ.ਸੰਧੂ ਨੇ ਜਵਾਨ ਖੱਤਰੀ ਨੂੰ ਅੰਤਿਮ ਵਿਦਾਈ ਦਿੱਤੀ। ਖੱਤਰੀ ਐਲ.ਓ.ਸੀ ਦੇ ਫਾਰਵਰਡ ਪੋਸਟ 'ਤੇ ਤਾਇਨਾਤ ਸੀ। ਉਸ ਨੂੰ ਗੋਲੀ ਲੱਗੀ ਸੀ ਅਤੇ ਤੁਰੰਤ ਹਸਪਤਾਲ ਭੇਜਿਆ ਸੀ ਪਰ ਉਸ ਨੇ ਜ਼ਖਮਾਂ ਦਾ ਦਰਦ ਨਾ ਸਹਿੰਦੇ ਹੋਏ ਦਮ ਤੌੜ ਦਿੱਤਾ। ਜਵਾਨ ਨੇ ਸਾਲ 2011 'ਚ ਆਰਮੀ ਭਰਤੀ ਹੋਏ ਸੀ। ਰਾਜੇਸ਼ ਖੱਤਰੀ ਨੇਪਾਲ ਦੇ ਤੇਰਾਯਨ ਪਿੰਡ ਦਾ ਰਹਿਣ ਵਾਲਾ ਸੀ ਅਤੇ ਉਸ ਨੇ ਆਪਣੇ ਪਿੱਛੇ ਪਤਨੀ, ਮਾਤਾ-ਪਿਤਾ ਅਤੇ ਇਕ ਭਰਾ ਨੂੰ ਛੱਡ ਦਿੱਤਾ ਹੈ। ਖੱਤਰੀ ਦੀ ਲਾਸ਼ ਨੂੰ ਅੰਤਿਮ ਸਸਕਾਰ ਲਈ ਯੂ.ਪੀ ਦੇ ਵਾਰਾਨਸੀ ਭੇਜਿਆ ਗਿਆ ਹੈ। ਉਸ ਦਾ ਪੂਰੇ ਸੈਨਾ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ।


Related News