ਮਿਸ਼ਨ ਗੁਜਰਾਤ : ਭਰੂਚ ''ਚ ਬੋਲੇ ਪ੍ਰਧਾਨ ਮੰਤਰੀ, ਭਾਜਪਾ ਦਾ ਇਕ ਹੀ ਮੰਤਰ, ''ਵਿਕਾਸ ਅਤੇ ਸਿਰਫ ਵਿਕਾਸ''

12/03/2017 2:21:09 PM

ਗਾਂਧੀਨਗਰ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੂਚ 'ਚ ਜਨਤਕ ਸਭਾ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਭਾਜਪਾ ਦਾ ਇਕ ਹੀ ਮੰਤਰ ਹੈ ਵਿਕਾਸ ਅਤੇ ਸਿਰਫ ਵਿਕਾਸ। ਮੋਦੀ ਨੇ ਕਿਹਾ ਕਿ ਭਾਜਪਾ ਦੇ ਸੱਤਾ 'ਚ ਰਹਿੰਦੇ ਹੋਏ ਭਰੂਚ ਅਤੇ ਕੱਛ ਦਾ ਸਭ ਤੋਂ ਜ਼ਿਆਦਾ ਵਿਕਾਸ ਹੋਇਆ ਹੈ।
ਦੱਸਣਯੋਗ ਹੈ ਕਿ ਮੋਦੀ ਆਪਣੇ ਗ੍ਰਹਿ ਰਾਜ ਗੁਜਰਾਤ 'ਚ ਅੱਜ ਇਕ ਵਾਰ ਫਿਰ ਦੋ ਦਿਨ ਲਗਾਤਾਰ ਚੁਣਾਂਵੀਂ ਰੈਲੀਆਂ ਕਰਨਗੇ। ਮੋਦੀ ਭਰੂਚ ਅਤੇ ਸੁਰਿੰਦਰਨਗਰ ਤੋਂ ਇਲਾਵਾ ਮੁੱਖ ਮੰਤਰੀ ਵਿਜੇ ਰੂਪਾਲੀ ਦੇ ਚੋਣ ਖੇਤਰ ਰਾਜਕੋਟ ਪੱਛਮ 'ਚ ਰੈਲੀਆਂ ਕਰਨਗੇ ਅਤੇ ਇਸ ਤੋਂ ਬਾਅਦ ਅਹਿਮਦਾਬਾਦ ਵਿਚ ਇਕ ਪ੍ਰੋਗਰਾਮ 'ਚ ਹਿੱਸਾ ਲੈਣਗੇ। ਉਹ 4 ਦਸੰਬਰ ਨੂੰ ਧਰਮਪੁਰ, ਭਾਵਨਗਰ, ਜੂਨਾਗੜ੍ਹ ਅਤੇ ਜਾਮਨਗਰ 'ਚ 4 ਰੈਲੀਆਂ ਕਰਨਗੇ। ਉਹ ਇਸ ਤੋਂ ਪਹਿਲਾਂ 27 ਅਤੇ 29 ਨਵੰਬਰ ਨੂੰ ਸੂਬੇ 'ਚ 4-4 ਮਤਲਬ 8 ਰੈਲੀਆਂ ਕਰ ਚੁੱਕੇ ਹਨ।
ਇਹ ਕਿਹਾ ਜਾ ਰਿਹਾ ਹੈ ਕਿ ਇਕ ਤਰੀਕੇ ਨਾਲ ਇਹ ਉਨ੍ਹਾਂ ਲਈ ਵਿਅਕਤੀਗਤ ਮਾਣ ਦੀ ਲੜਾਈ ਬਣ ਗਈ  ਹੈ। ਉਹ ਇਨ੍ਹਾਂ ਚੋਣਾਂ ਲਈ 35 ਤੋਂ ਵਧ ਰੈਲੀਆਂ ਕਰਨਗੇ। ਗੁਜਰਾਤ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪਹਿਲੇ ਪੜਾਅ ਦੀਆਂ ਵੋਟਾਂ ਲਈ ਹੁਣ ਪੰਜ ਦਿਨ ਦਾ ਸਮਾਂ ਰਹਿ ਗਿਆ ਹੈ। ਅਜਿਹੀ ਸਥਿਤੀ ਵਿਚ ਸਿਆਸੀ ਪਾਰਟੀਆਂ ਪ੍ਰਚਾਰ ਦੇ ਆਖਰੀ ਦੌਰ 'ਚ ਪੂਰੀ ਤਾਕਤ ਲਗਾ ਰਹੀਆਂ ਹਨ। ਸੂਬੇ ਵਿਚ ਚੋਣਾਂ 9 ਅਤੇ 14 ਦਸੰਬਰ ਨੂੰ ਦੋ ਪੜਾਵਾਂ ਵਿਚ ਹੋਣਗੀਆਂ ਅਤੇ ਗਿਣਤੀ 18 ਦਸੰਬਰ ਨੂੰ ਹੋਵੇਗੀ।


Related News