ਫੋਰਟਿਸ ਵਲੋਂ ਬੱਚੀ ਨੂੰ ਮਿਲੀ ''ਲਗਜ਼ਰੀ ਡੈੱਥ'', ਪਿਤਾ ਨੂੰ 25 ਲੱਖ ਦਾ ਆਫਰ , ਜਾਣੋ ਕਮਰੇ ਦਾ ਕਿਰਾਇਆ ਤੇ ਕਫਨ ਦਾ ਰੇਟ

12/09/2017 4:24:04 PM

ਗੁੜਗਾਓਂ — ਫੋਰਟਿਸ ਹਸਪਤਾਲ 'ਚ ਡੇਂਗੂ ਦੇ ਕਾਰਨ 7 ਸਾਲ ਦੀ ਬੱਚੀ ਦੀ ਮੌਤ ਤੋਂ ਬਾਅਦ 16 ਲੱਖ ਵਸੂਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਬੱਚੀ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਹਸਪਤਾਲ ਨੇ ਇਸ ਮਾਮਲੇ 'ਚ ਸਮਝੋਤਾ ਕਰਨ ਲਈ 25 ਲੱਖ ਦਾ ਆਫਰ ਦਿੱਤਾ ਸੀ। ਬੱਚੀ ਦੇ ਪਿਤਾ ਨੇ ਦੱਸਿਆ ਕਿ ਹਸਪਤਾਲ ਦੇ ਸੀਨੀਅਰ ਮੈਨੇਜਮੈਂਟ ਦੇ ਮੈਂਬਰ ਨੇ ਉਨ੍ਹਾਂ ਨੂੰ ਫੋਨ 'ਤੇ 25 ਲੱਖ ਰੁਪਏ ਅਤੇ ਭੁਗਤਾਨ ਕੀਤੇ ਗਏ 10 ਲੱਖ ਨਗਦ ਦੇਣ ਦੀ ਗੱਲ ਕਹੀ ਸੀ। ਆਧਾ ਦੇ ਪਿਤਾ ਜਯੰਤ ਸਿੰਘ ਹਸਪਤਾਲ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਉਣ ਜਾ ਰਹੇ ਹਨ।
ਜਯੰਤ ਸਿੰਘ ਨੇ ਅਨੁਸਾਰ ਬੀਤੀ 24 ਨਵੰਬਰ ਨੂੰ ਉਨ੍ਹਾਂ ਦੇ ਕੋਲ ਫੋਰਟਿਸ ਹਸਪਤਾਲ ਦੇ ਸੀਨੀਅਰ ਮੈਨੇਜਮੈਂਟ ਦੇ ਇਕ ਮੈਂਬਰ ਦੀ ਕਾਲ ਆਈ ਸੀ ਅਤੇ ਉਹ 25 ਲੱਖ ਰੁਪਏ ਅਤੇ ਉਨ੍ਹਾਂ ਵਲੋਂ ਦਿੱਤੇ ਗਏ 10 ਲੱਖ ਰੁਪਏ ਨਗਦ ਵਾਪਸ ਦੇਣ ਲਈ ਤਿਆਰ ਹਨ। ਪਰ ਇਸ ਦੇ ਬਦਲੇ ਉਨ੍ਹਾਂ ਨੂੰ ਇਕ ਐਗਰੀਮੈਂਟ ਸਾਈਨ ਕਰਨ ਲਈ ਕਿਹਾ ਕਿ ਉਹ ਇਸ ਮਾਮਲੇ 'ਚ ਕੋਰਟ ਨਹੀਂ ਜਾਣਗੇ।
ਪਰ ਹੁਣ ਇਸ ਮਾਮਲੇ ਦੇ ਮੀਡੀਆ 'ਚ ਆ ਜਾਣ ਦੇ ਕਾਰਨ ਫੋਰਟਿਸ ਹਸਪਤਾਲ ਨੇ ਇਕ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਜਯੰਤ ਸਿੰਘ ਨੂੰ ਇਲਾਜ ਦਾ ਪੈਸਾ ਵਾਪਸ ਦੇਣ ਦੀ ਗੱਲ ਨਹੀਂ ਕੀਤੀ ਗਈ ਸੀ ਬਲਕਿ ਉਨ੍ਹਾਂ ਨੇ ਆਧਾ ਦੇ ਪਿਤਾ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਮਾਨਵਤਾ ਦੇ ਅਧਾਰ 'ਤੇ ਇਹ ਪੈਸਾ ਆਫਰ ਕੀਤਾ ਸੀ।

ਹਰਿਆਣਾ ਸਰਕਾਰ ਵੀ ਐੱਫ.ਆਈ.ਆਰ. ਦਰਜ ਕਰਵਾਉਣ ਦੀ ਤਿਆਰੀ 'ਚ
ਹਰਿਆਣਾ ਸਰਕਾਰ ਵੀ ਫੋਰਟਿਸ ਹਸਪਤਾਲ ਦੇ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਹਰਿਆਣਾ ਡੀ.ਜੀ. ਸਿਹਤ ਵਿਭਾਗ ਦੀ ਟੀਮ ਵਲੋਂ ਜਾਂਚ ਰਿਪੋਰਟ 'ਚ ਹਸਪਤਾਲ ਨੂੰ ਦੋਸ਼ੀ ਮੰਨਿਆ ਗਿਆ ਹੈ। ਹਰਿਆਣਾ ਸਿਹਤ ਮੰਤਰੀ ਅਨਿਲ ਵਿਜ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸਿਹਤ ਮੰਤਰੀ ਨੇ ਕਿਹਾ ਹੈ ਕਿ ਹਸਪਤਾਲ ਦੇ ਬਲੱਡ ਬੈਂਕ ਦਾ ਲਾਇਸੈਂਸ ਰੱਦ ਕਰਨ ਅਤੇ ਹਸਪਤਾਲ ਦੇ ਖਿਲਾਫ ਐੱਫ.ਆਈ. ਆਰ. ਦਰਜ ਕਰਵਾਉਣ ਦੀ ਗੱਲ ਕਹੀ ਹੈ। ਸਰਕਾਰੀ ਪੈਨਲ ਤੋਂ ਵੀ ਫੋਰਟਿਸ ਹਸਪਤਾਲ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।
ਕਫਨ ਦੇ ਵੀ ਵਸੂਲ ਕੀਤੇ ਸਨ 700 ਰੁਪਏ, ਐਂਬੂਲੈਂਸ ਵੀ ਨਹੀਂ ਦਿੱਤੀ ਸੀ
ਜਯੰਤ ਸਿੰਘ ਦਾ ਦੋਸ਼ ਹੈ ਕਿ ਜਦੋਂ ਤੱਕ ਉਹ ਪੈਸੇ ਦਿੰਦੇ ਰਹੇ, ਹਸਪਤਾਲ ਦਾ ਵਿਵਹਾਰ ਬਹੁਤ ਵਧਿਆ ਰਿਹਾ, ਪਰ ਜਿਵੇਂ ਹੀ ਉਨ੍ਹਾਂ ਨੇ ਬੇਟੀ ਨੂੰ ਲੈ ਜਾਣ ਦੀ ਗੱਲ ਕਹੀ ਤਾਂ ਹਸਪਤਾਲ ਦਾ ਵਿਵਹਾਰ ਬਦਲ ਗਿਆ। ਹਸਪਤਾਲ ਨੇ ਬੱਚੀ ਦੇ ਸਰੀਰ 'ਤੇ ਪਾਏ ਕੱਪੜਿਆਂ ਤੱਕ ਦੇ 900 ਰੁਪਏ ਵਸੂਲੇ। ਇੰਨ੍ਹਾ ਹੀ ਨਹੀਂ ਹਸਪਤਾਲ ਨੇ ਕਫਨ ਦੇ 700 ਰੁਪਏ ਵੀ ਲਏ। ਬੱਚੀ ਦੇ ਪਿਤਾ ਜਯੰਤ ਸਿੰਘ ਨੇ ਦੱਸਿਆ ਕਿ ਆਖਿਰ 'ਚ ਹਸਪਤਾਲ ਨੇ ਐਂਬੂਲੈਂਸ ਤੱਕ ਦੇਣ ਲਈ ਨਾਂਹ ਕਰ ਦਿੱਤੀ। ਇਥੋਂ ਤੱਕ ਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ 'ਅਸੀਂ ਡੈੱਥ ਸਰਟੀਫੀਕੇਟ ਵੀ ਨਹੀਂ ਦਿਆਂਗੇ'।
ਇਸ ਤਰ੍ਹਾਂ ਬਣਾਏ ਸਨ 15 ਲੱਖ 79 ਹਜ਼ਾਰ ਰੁਪਏ
ਐਡਮਿਸ਼ਨ ਚਾਰਜ - 1250 ਰੁਪਏ, ਬਲੱਡ ਬੈਂਕ — 61315 ਰੁਪਏ, ਡਾਇਗਨੋਸਟਿਕ - 29190, ਡਾਕਟਰ ਚਾਰਜ - 53900 ਰੁਪਏ, ਦਵਾਈਆਂ - 396732 ਰੁਪਏ, ਇਕਵਿਪਮੈਂਟ ਚਾਰਜ - 71000 ਰੁਪਏ, ਇਨਵੈਸਟੀਗੇਸ਼ਨ - 217594 ਰੁਪਏ, ਮੈਡੀਕਲ ਪ੍ਰੋਸੀਜ਼ਰ - 285797 ਰੁਪਏ, ਮੈਡੀਕਲ ਕੰਨਜ਼ਿਊਮਏਬਲ - 273394 ਰੁਪਏ, ਮਿਸਲੇਨੀਅਸ - 15150 ਰੁਪਏ, ਕਮਰੇ ਦਾ ਕਿਰਾਇਆ - 174000 ਰੁਪਏ।
ਇਹ ਹੈ ਪੂਰਾ ਮਾਮਲਾ
ਦਿੱਲੀ ਦੇ ਦਵਾਰਕਾ 'ਚ ਰਹਿਣ ਵਾਲੇ ਜਯੰਤ ਸਿੰਘ ਦੀ ਸੱਤ ਸਾਲ ਦੀ ਬੇਟੀ ਆਧਾ ਨੂੰ 27 ਅਗਸਤ ਨੂੰ ਤੇਜ਼ ਬੁਖਾਰ ਸੀ। ਦੂਸਰੇ ਦਿਨ ਉਸਨੂੰ ਰਾਕਲੈਂਡ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਥੇ ਦੋ ਦਿਨ ਭਰਤੀ ਰਹਿਣ ਤੋਂ ਬਾਅਦ ਹਸਪਤਾਲ ਨੇ ਗੁੜਗਾਓਂ ਦੇ ਫੋਰਟਿਸ ਹਸਪਤਾਲ 'ਚ ਰੈਫਰ ਕਰ ਦਿੱਤਾ। ਡਾਕਟਰਾਂ ਨੇ ਬੱਚੀ ਨੂੰ ਅਗਲੇ ਦਸ ਦਿਨਾਂ ਲਈ ਲਾਈਫ ਸਪੋਰਟ ਸਿਸਟਮ 'ਤੇ ਰੱਖ ਦਿੱਤਾ। 14 ਸਤੰਬਰ ਨੂੰ ਬੱਚੀ ਦੀ ਮੌਤ ਹੋ ਗਈ।
ਮਾਮਲਾ ਇਸ ਤਰ੍ਹਾਂ ਆਇਆ ਸਾਹਮਣੇ
ਦਰਅਸਲ ਬੱਚੀ ਦੇ ਪਿਤਾ ਜਯੰਤ ਸਿੰਘ ਦੇ ਇਕ ਦੋਸਤ ਨੇ 17 ਨਵੰਬਰ ਨੂੰ ਹਸਪਤਾਲ ਦੇ ਬਿਲ ਦੀ ਕਾਪੀ ਦੇ ਨਾਲ ਟਵਿੱਟਰ 'ਤੇ ਪੂਰੀ ਘਟਨਾ ਸ਼ੇਅਰ ਕਰ ਦਿੱਤੀ। ਉਨ੍ਹਾਂ ਨੇ ਇਸ 'ਚ ਲਿਖਿਆ ਕਿ ਮੇਰੇ ਸਾਥੀ ਦੀ 7 ਸਾਲ ਦੀ ਬੇਟੀ ਡੇਂਗੂ ਦੇ ਇਲਾਜ ਲਈ 15 ਦਿਨ ਤੱਕ ਫੋਰਟਿਸ ਹਸਪਤਾਲ 'ਚ ਭਰਤੀ ਰਹੀ। ਹਸਪਤਾਲ ਨੇ ਇਸ ਦੇ ਇਲਾਜ ਲਈ 16 ਲੱਖ ਦਾ ਬਿਲ ਬਣਾ ਦਿੱਤਾ ਜਿਸ 'ਚ 2700 ਰੁਪਏ ਦੇ ਦਸਤਾਨੇ ਅਤੇ 660 ਸਰਿੰਜ ਵੀ ਸ਼ਾਮਲ ਸਨ। ਆਖਿਰ 'ਚ ਬੱਚੀ ਦੀ ਮੌਤ ਹੋ ਗਈ। 4 ਦਿਨਾਂ ਅੰਦਰ ਹੀ ਇਸ ਪੋਸਟ ਨੂੰ 9000 ਤੋਂ ਜ਼ਿਆਦਾ ਯੂਜ਼ਰਸ ਨੇ ਰੀਟਵੀਟ ਕੀਤਾ। ਇਸ ਤੋਂ ਬਾਅਦ ਹੈਲਥ ਮਨੀਸਟਰ ਜੇ.ਪੀ. ਨੱਢਾ ਨੇ ਹਸਪਤਾਲ ਤੋਂ ਰਿਪੋਰਟ ਮੰਗੀ।
ਫੋਰਟਿਸ ਹਸਪਤਾਲ ਨੇ ਦਿੱਤੀ ਇਹ ਸਫਾਈ
ਫੋਰਟਿਸ ਹਸਪਤਾਲ ਵਲੋਂ ਜਾਰੀ ਬਿਆਨ ਦੇ ਮੁਤਾਬਕ, ਬੱਚੀ ਦੇ ਇਲਾਜ ਲਈ ਸਾਰੇ ਸਟੈਂਡਰਡ ਮੈਡੀਕਲ ਪ੍ਰੋਟੋਕਾਲ ਅਤੇ ਗਾਈਡਲਾਈਂਨਸ ਦਾ ਧਿਆਨ ਰੱਖਿਆ ਗਿਆ ਸੀ। ਬੱਚੀ ਨੂੰ ਡੇਂਗੂ ਦੀ ਨਾਜ਼ੁਕ ਹਾਲਤ 'ਚ ਹਸਪਤਾਲ ਲਿਆਉਂਦਾ ਗਿਆ ਸੀ। ਬਾਅਦ 'ਚ ਬੱਚੀ ਨੂੰ ਡੇਂਗੂ ਸ਼ਾੱਕ ਸਿੰਡਰੋਮ ਹੋ ਗਿਆ ਅਤੇ ਪਲੇਟਲੇਟਸ ਲਗਾਤਾਰ ਡਿੱਗ ਰਹੇ ਸਨ। ਉਸਨੂੰ 48 ਘੰਟੇ ਤੱਕ ਵੈਂਟੀਲੇਟਰ ਸਪੋਰਟਰ 'ਤੇ ਵੀ ਰੱਖਣਾ ਪਿਆ। ਹਸਪਤਾਲ ਨੇ ਕਿਹਾ, ਪਰਿਵਾਰ ਨੂੰ ਬੱਚੀ ਦੀ ਖਰਾਬ ਹੋ ਰਹੀ ਹਾਲਤ ਬਾਰੇ ਲਗਾਤਾਰ ਦੱਸਿਆ ਜਾਂਦਾ ਰਿਹਾ ਸੀ। 14 ਸਤੰਬਰ ਨੂੰ ਪਰਿਵਾਰ ਨੇ ਬੱਚੀ ਨੂੰ ਲੀਵ ਅਗੇਂਸਟ ਮੈਡੀਕਲ ਅੇਡਵਾਈਸ ਦੇ ਤਹਿਤ ਹਸਪਤਾਲ ਤੋਂ ਲੈ ਜਾਣ ਦਾ ਫੈਸਲਾ ਕੀਤਾ। ਉਸੇ ਦਿਨ ਬੱਚੀ ਦੀ ਮੌਤ ਹੋ ਗਈ।


Related News