ਭਾਰਤੀ ਸਿਨੇਮਾ 'ਤੇ ਪਾਬੰਦੀ ਲਾਉਣ 'ਤੇ ਪਾਕਿ ਨੂੰ ਦਲੇਰ ਮਹਿੰਦੀ ਨੇ ਦਿੱਤਾ ਕਰਾਰ ਜਵਾਬ

08/13/2019 1:29:22 PM

ਹੋਸ਼ੰਗਾਬਾਦ— ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦਾ ਕਾਰਨ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਤਣਾਅ ਬਣਿਆ ਹੋਇਆ ਹੈ। ਪਾਕਿਸਤਾਨ ਨੇ ਭਾਰਤ ਨਾਲ ਵਪਾਰ ਬੰਦ ਕਰਨ ਦੇ ਨਾਲ-ਨਾਲ ਭਾਰਤੀ ਸਿਨੇਮਾ 'ਤੇ ਵੀ ਪਾਬੰਦੀ ਲਾ ਦਿੱਤੀ ਹੈ। ਇਸ ਤਰ੍ਹਾਂ ਦੇ ਫੈਸਲੇ ਨੂੰ ਲੈ ਕੇ ਗਾਇਕ ਦਲੇਰ ਮਹਿੰਦੀ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਮਹਿੰਦੀ ਨੇ ਕਿਹਾ ਕਿ ਮੇਰਾ ਗਾਣਾ ਸੁਣੇ ਬਿਨਾਂ ਤਾਂ ਪਾਕਿਸਤਾਨ ਦੇ ਬੱਚੇ ਰੋਟੀ ਨਹੀਂ ਖਾਂਦੇ। ਮੈਂ ਪਾਕਿਸਤਾਨ ਜਾ ਕੇ ਉਨ੍ਹਾਂ ਦੇ ਹਸਪਤਾਲ ਲਈ ਚੈਰਿਟੀ ਸ਼ੋਅ ਕਰ ਕੇ 7 ਕਰੋੜ ਰੁਪਏ ਦਿੱਤੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਧਾਰਾ-370 ਹਟਾਉਣ ਦੇ ਫੈਸਲੇ ਤੋਂ ਪਹਿਲਾਂ ਹੀ ਮੈਂ 'ਹੋ ਜਾਏਗੀ ਬੱਲੇ-ਬੱਲੇ' ਗਾਣਾ ਗਾਇਆ ਸੀ। ਮੇਰੇ ਗਾਣੇ 'ਤੇ ਚੀਨ, ਜਾਪਾਨ, ਅਮਰੀਕਾ ਹਰ ਦੇਸ਼ ਦੀ ਆਰਮੀ ਡਾਂਸ ਕਰਦੀ ਹੈ। ਦਰਅਸਲ ਦਲੇਰ ਮਹਿੰਦੀ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਵਿਚ ਇਕ ਰੈਸਟੋਰੈਂਟ ਦਾ ਉਦਘਾਟਨ ਕਰਨ ਪੁੱਜੇ ਸਨ। 

ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਵੇਂ ਹੀ ਭਾਰਤੀ ਸਿਨੇਮਾ 'ਤੇ ਬੈਨ ਲਾ ਦੇਵੇ ਪਰ ਦੋ ਸਾਲ ਦਾ ਪਾਕਿਸਤਾਨੀ ਬੱਚਾ ਵੀ ਮੇਰਾ ਗਾਣਾ ਸੁਣ ਕੇ ਹੀ ਰੋਟੀ ਖਾਂਦਾ ਹੈ। ਪਾਕਿਸਤਾਨੀ ਕਲਾਕਾਰਾਂ ਨੂੰ ਬੈਨ ਕਰਨ ਦੇ ਸਵਾਲ 'ਤੇ ਦਲੇਰ ਮਹਿੰਦੀ ਨੇ ਕਿਹਾ ਕਿ ਅਸੀਂ ਪਾਕਿਸਤਾਨੀ ਕਲਾਕਾਰਾਂ ਨੂੰ ਬੈਨ ਵੀ ਕੀਤਾ ਅਤੇ ਦੇਸ਼ 'ਚੋਂ ਬਾਹਰ ਵੀ ਕੱਢਿਆ ਹੈ। ਉੱਥੇ ਹੀ ਪਾਕਿਸਤਾਨ ਜਾ ਕੇ ਚੈਰਿਟੀ ਸ਼ੋਅ ਕਰਨ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਮੈਂ ਪਾਕਿਸਤਾਨੀ ਕੈਂਸਰ ਹਸਪਤਾਲ ਲਈ ਚੈਰਿਟੀ ਸ਼ੋਅ ਕਰ ਕੇ 7 ਕਰੋੜ ਦਿੱਤੇ ਸਨ। ਸਾਲ 1996 'ਚ ਮੇਰੇ ਨਾਮ 'ਤੇ 7 ਕਰੋੜ ਰੁਪਏ ਇਕੱਠੇ ਹੋਏ ਸਨ। ਧਾਰਾ-370 ਹਟਾਉਣ ਦੇ ਫੈਸਲੇ 'ਤੇ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਮੋਦੀ ਦਾ ਧੰਨਵਾਦੀ ਹੈ।


Tanu

Content Editor

Related News