ਇਹ ਦੇਸ਼ ਖੋਲ੍ਹ ਰਿਹੈ ਭਾਰਤੀ ਸਟੂਡੈਂਟਸ ਲਈ ਦਰਵਾਜ਼ੇ, ਵੀਜ਼ਾ ਮਿਲਣਾ ਆਸਾਨ

12/12/2017 3:07:29 PM

ਲੰਡਨ/ਨਵੀਂ ਦਿੱਲੀ— ਜਿੱਥੇ ਅਮਰੀਕਾ ਨੇ ਵੀਜ਼ਾ ਨਿਯਮ ਸਖਤ ਕਰਨ ਬਾਰੇ ਪ੍ਰਸਤਾਵ ਤਿਆਰ ਕੀਤਾ ਹੈ, ਉੱਥੇ ਹੀ ਬ੍ਰਿਟੇਨ ਨੇ ਭਾਰਤੀ ਨਾਗਰਿਕਾਂ ਲਈ ਆਪਣੇ ਦਰਵਾਜ਼ੇ ਖੋਲ੍ਹੇ ਹਨ। ਇਸੇ ਤਹਿਤ ਬ੍ਰਿਟੇਨ ਜਾਣ ਵਾਲੇ ਭਾਰਤੀ ਨਾਗਰਿਕਾਂ ਦੇ ਵੀਜ਼ਾ 'ਚ ਪਿਛਲੇ ਸਾਲ ਦੇ ਮੁਕਾਬਲੇ 9 ਫੀਸਦੀ ਦਾ ਵਾਧਾ ਹੋਇਆ ਹੈ ਜਦ ਕਿ ਵਿਦਿਆਰਥੀਆਂ ਦੇ ਵੀਜ਼ੇ 'ਚ 27 ਫੀਸਦੀ ਵਾਧਾ ਹੋਇਆ ਹੈ। ਬ੍ਰਿਟੇਨ ਹਾਈ ਕਮਿਸ਼ਨ ਵੱਲੋਂ ਜਾਰੀ ਰਿਪੋਰਟ 'ਚ ਕਿਹਾ ਗਿਆ ਕਿ ਇਸ ਸਾਲ ਸਤੰਬਰ ਤਕ 5 ਲੱਖ 17 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮਿਲਿਆ ਜੋ ਪਿਛਲੇ ਸਾਲ ਨਾਲੋਂ 9 ਫੀਸਦੀ ਵਧੇਰੇ ਹਨ। ਇਸ 'ਚ 4 ਲੱਖ 27 ਹਜ਼ਾਰ ਲੋਕਾਂ ਨੂੰ ਸੈਰ-ਸਪਾਟਾ ਵੀਜ਼ਾ ਮਿਲਿਆ। ਇਸ 'ਚ 11 ਫੀਸਦੀ ਦਾ ਵਾਧਾ ਹੋਇਆ। ਪਿਛਲੇ ਸਾਲ 14 ਹਜ਼ਾਰ ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਗਿਆ, ਜੋ 27 ਫੀਸਦੀ ਵਧੇਰੇ ਹਨ। ਉੱਥੇ ਹੀ, ਘੱਟ ਮਿਆਦ ਵਾਲਾ ਵੀਜ਼ਾ 5 ਹਜ਼ਾਰ ਵਿਦਿਆਰਥੀਆਂ ਨੂੰ ਮਿਲਿਆ, ਜਦੋਂ ਕਿ 53 ਹਜ਼ਾਰ ਲੋਕਾਂ ਨੂੰ ਕੰਮ ਲਈ ਵੀਜ਼ਾ ਮਿਲਿਆ। ਇਸ ਨਾਲ ਸਪੱਸ਼ਟ ਹੈ ਕਿ ਬ੍ਰਿਟੇਨ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਦੇਣ 'ਤੇ ਅਮਰੀਕਾ ਵਰਗੀ ਸਖਤੀ ਨਹੀਂ ਵਰਤ ਰਿਹਾ ਹੈ। 

ਭਾਰਤ 'ਚ ਬ੍ਰਿਟੇਨ ਦੇ ਹਾਈ ਕਮਿਸ਼ਨ ਸਰ ਡੋਮਿਕ ਐੱਸ.ਕਵੀਥ ਨੇ ਵੀਜ਼ੇ ਦੇ ਵਾਧੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਭਾਰਤ-ਬ੍ਰਿਟੇਨ ਦੇ ਸੰਬੰਧਾਂ ਲਈ ਇਹ ਵਧੀਆ ਸਮਾਂ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਰ ਦੇਸ਼ਾਂ ਨਾਲ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਗੱਲ ਆਖੀ ਹੈ ਅਤੇ ਇਸ ਦਾ ਸਬੂਤ ਇਹ ਅੰਕੜੇ ਦੱਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵੀਜ਼ੇ ਲਈ ਵਿਦਿਆਰਥੀਆਂ ਦੀਆਂ 90 ਫੀਸਦੀ ਅਰਜ਼ੀਆਂ 15 ਦਿਨ 'ਚ ਨਜਿੱਠ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਚਾਹੁੰਦਾ ਹੈ ਕਿ ਵੱਧ ਤੋਂ ਵੱਧ ਭਾਰਤੀ ਲੋਕ ਪੜ੍ਹਾਈ, ਵਪਾਰ ਕਰਨ ਅਤੇ ਘੁੰਮਣ ਲਈ ਆਉਣ। ਲੰਡਨ ਦੇ ਮੇਅਰ ਸਾਦਿਕ ਖਾਨ ਅਤੇ ਸਕਾਟਲੈਂਡ ਦੇ ਡਿਪਟੀ ਮਨਿਸਟਰ ਜਾਨ ਸਿਵਨੀ ਦੀ ਪਿਛਲੇ ਦਿਨਾਂ ਦੀ ਭਾਰਤ ਯਾਤਰਾ ਇਸ ਦਾ ਸਬੂਤ ਹੈ ਕਿ ਬ੍ਰਿਟੇਨ ਭਾਰਤ 'ਚ ਦਿਲਚਸਪੀ ਲੈ ਰਿਹਾ ਹੈ।


Related News