ਮਨੁੱਖੀ ਖਾਣਾ ਪਕਾਉਣਾ

05/18/2017 4:16:45 PM

ਜੰਗਲਾਂ ''ਚ ਰਹਿੰਦੇ ਮਨੁੱਖ ਨੇ,
ਖਾਣੇ ''ਚ ਜਦੋਂ ਅਨਾਜ ਅਪਣਾਇਆ
ਭਾਂਡੇ ਕੱਚੇ ਨੂੰ ਪਕਾ ਅੱਗ ਤੇ,
ਪੱਕਾ ਇੱਕ ਬਰਤਨ ਬਣਾਇਆ
ਇਸ ਭਾਂਡੇ ਦੀ ਵਰਤੋ ਕਰਕੇ,
ਆਪਣਾ ਖਾਣਾ ਇਸ ''ਚ ਪਕਾਇਆ
ਮਿੱਟੀ ਦੇ ਇਸ ਭਾਂਡੇ ਤਾਂਈ,
ਬੜਾ ਸੋਹਣਾ ਤੌੜੀ ਨਾਮ ਰਖਾਇਆ
ਸਦੀਆਂ ਤੱਕ ਮਨੁੱਖ ਦਾ,
ਇਸ ਤੌੜੀ ਨੇ ਸਾਥ ਨਿਭਾਇਆ
ਮਨੱਖੀ ਵਿਕਾਸ ਨਾਲ,
ਜਦੋਂ ਫਿਰ ਧਾਤੂ ਯੁੱਗ ਆਇਆ

ਮਨੁੱਖ ਲੈ ਸੇਧ ਵਿਗਿਆਨ ਤੋਂ,
ਧਾਤੂ ਦਾ ਰੂਪ ਪਤੀਲਾ ਬਣਾਇਆ
ਜਲਦੀ ਅਤੇ ਸਾਫ਼ ਸੀ,
ਖਾਣਾ, ਅੱਗ ਅਤੇ ਸਮਾਂ ਬਚਾਇਆ
ਕਰ ਤਰੱਕੀ ਮਨੁੱਖ ਦੀ ਸੋਚ ਨੇ,
ਖਾਣੇ ਲਈ ਅੱਜ ਦਾ ਕੁੱਕਰ ਬਣਾਇਆ
ਮਾਰ ਸੀਟੀ ਸਮੇਂ ਤੇ ਦੱਸਦਾ,
ਖਾਣਾ ਤਿਆਰ ''ਗੋਸਲ'' ਸਮਝਾਇਆ 


ਬਹਾਦਰ ਸਿੰਘ ਗੋਸਲ,
ਮ.ਨੰ : 3098, ਸੈਕਟਰ-37 ਡੀ,
ਚੰਡੀਗੜ੍ਹ ਮੋ.ਨੰ: 98764-52223

 


Related News