ਜਦੋਂ ਟਰੰਪ ਦੇ ਗਾਰਡ ਨੇ ਮੋਦੀ ਦੀ ਪਤਨੀ ਲਈ ਖੋਲ੍ਹ ਦਿੱਤਾ ਦਰਵਾਜ਼ਾ, ਰਹਿ ਗਿਆ ਹੱਕਾ-ਬੱਕਾ (ਵੀਡੀਓ)

06/27/2017 2:06:15 PM

 

 

ਵਾਸ਼ਿੰਗਟਨ— ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ 'ਤੇ ਹਨ। ਤਿੰਨ ਦਿਨਾਂ ਵਿਦੇਸ਼ੀ ਦੌਰੇ 'ਤੇ ਨਿਕਲੇ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਵਾਈਟ ਹਾਊਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਿਲੇ। ਇਸ ਸਮੇਂ ਮੋਦੀ ਲਈ ਵਾਈਟ ਹਾਊਸ 'ਚ ਰੈੱਡ ਕਾਰਪੇਟ ਵਿਛਾਇਆ ਗਿਆ। ਜਦੋਂ ਉਨ੍ਹਾਂ ਦੀ ਕਾਰ ਉੱਥੇ ਪਹੁੰਚੀ ਤਾਂ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਮੋਦੀ ਦਾ ਸੁਆਗਤ ਕੀਤਾ। ਇਸ ਦੌਰਾਨ ਆਪਣੀ ਡਿਊਟੀ ਨਿਭਾਉਣ ਲਈ ਖੜ੍ਹੇ ਟਰੰਪ ਦੇ ਗਾਰਡ ਮੋਦੀ ਦੀ ਕਾਰ ਦਾ ਦਰਵਾਜ਼ਾ ਖੋਲ੍ਹਣ ਲਈ ਪਹਿਲਾਂ ਤੋਂ ਵਾਈਟ ਹਾਊਸ ਦੇ ਬਾਹਰ ਖੜ੍ਹੇ ਸਨ। ਇਸ ਦੌਰਾਨ ਗਾਰਡ ਗਲਤਫਹਿਮੀ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੇ ਮੋਦੀ ਦੀ ਪਤਨੀ ਲਈ ਕਾਰ ਦਾ ਦੂਜਾ ਦਰਵਾਜ਼ਾ ਵੀ ਖੋਲ੍ਹ ਦਿੱਤਾ। ਅਸਲ ਵਿਚ ਆਮ ਤੌਰ 'ਤੇ ਨੇਤਾ ਆਪਣੀ ਪਤਨੀ ਨਾਲ ਵਿਦੇਸ਼ ਦੌਰਿਆਂ 'ਤੇ ਜਾਂਦੇ ਹਨ ਅਤੇ ਗਾਰਡਾਂ ਨੂੰ ਨਿਰਦੇਸ਼ ਹੁੰਦੇ ਹਨ ਕਿ ਉਹ ਨੇਤਾ ਦੀ ਪਤਨੀ ਲਈ ਵੀ ਕਾਰ ਦਾ ਦਰਵਾਜ਼ਾ ਖੋਲ੍ਹਦੇ ਹਨ ਪਰ ਜਦੋਂ ਟਰੰਪ ਦੇ ਗਾਰਡ ਨੇ ਅਜਿਹਾ ਕੀਤਾ ਤਾਂ ਅੰਦਰ ਕੋਈ ਨਹੀਂ ਸੀ। ਮੋਦੀ ਦੂਜੇ ਦਰਵਾਜ਼ੇ ਤੋਂ ਨਿਕਲ ਗਏ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਇਸ ਦਾ ਕਾਫੀ ਮਜ਼ਾਕ ਬਣਾ ਰਹੇ ਹਨ ਅਤੇ ਟਵਿੱਟਰ 'ਤੇ ਇਸ ਵੀਡੀਓ ਨੂੰ ਮਜ਼ੇਦਾਰ ਕੈਪਸ਼ਨ ਦੇ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਇਸ ਮੁਲਾਕਾਤ ਦੌਰਾਨ ਟਰੰਪ ਜ਼ਿਆਦਾ ਹੱਸ ਰਹੇ ਹਨ ਕਿਉਂਕਿ ਮੋਦੀ ਕੋਲ ਪਤਨੀ ਨਹੀਂ ਹੈ। ਇੰਨਾਂ ਹੀ ਨਹੀਂ ਇਸ ਤਰ੍ਹਾਂ ਦੇ ਕਈ ਟਵੀਟ ਕਰਕੇ ਲੋਕਾਂ ਨੇ ਇਸ ਘਟਨਾ ਦਾ ਮਜ਼ਾਕ ਬਣਾਇਆ।


Related News