ਟੋਰਾਂਟੋ ''ਚ ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਲਹੂ-ਲੁਹਾਨ ਹੋਇਆ ਨੌਜਵਾਨ

10/23/2017 5:28:01 PM

ਟੋਰਾਂਟੋ— ਟੋਰਾਂਟੋ 'ਚ ਸੋਮਵਾਰ ਦੀ ਸਵੇਰ ਨੂੰ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਕਾਰਨ ਕਾਰ 'ਚ ਸਵਾਰ 20 ਸਾਲਾ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਦਰਅਸਲ ਟੋਰਾਂਟੋ ਦੇ ਨੌਰਥ ਯਾਰਕ 'ਚ ਕਾਰ ਦੀ ਇਕ ਖੰਭੇ ਨਾਲ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਸੋਮਵਾਰ ਤੜਕਸਾਰ 4 ਵਜ ਕੇ 28 ਮਿੰਟ 'ਤੇ ਵਾਪਰਿਆ। ਹਾਦਸਾ ਐਵੇਨਿਊ ਰੋਡ ਨੇੜੇ ਵਿੱਲਬੈਂਕ ਬੂਲਵਰਡ 'ਤੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਖੰਭੇ 'ਚ ਧੱਸ ਗਈ, ਜਿਸ ਕਾਰਨ ਨੌਜਵਾਨ ਕਾਰ 'ਚ ਫਸ ਗਿਆ। 
ਐਮਰਜੈਂਸੀ ਅਧਿਕਾਰੀਆਂ ਨੂੰ ਫੋਨ 'ਤੇ ਹਾਦਸਾ ਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁੱਜੇ ਫਾਇਰ ਫਾਈਟਰਜ਼ ਅਧਿਕਾਰੀਆਂ ਨੇ ਤਕਰੀਬਨ 30 ਮਿੰਟਾਂ ਬਾਅਦ ਯੰਤਰਾਂ ਦੀ ਮਦਦ ਨਾਲ ਜ਼ਖਮੀ ਨੌਜਵਾਨ ਨੂੰ ਬਾਹਰ ਕੱਢਿਆ। ਨੌਜਵਾਨ ਨੂੰ ਤੁਰੰਤ ਐਂਬੂਲੈਂਸ ਜ਼ਰੀਏ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਮੁਤਾਬਕ ਨੌਜਵਾਨ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ ਅਤੇ ਉਸ ਦਾ ਬਾਕੀ ਸਰੀਰ ਬੁਰੀ ਤਰ੍ਹਾਂ ਕਾਰ 'ਚ ਫਸ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਐਵੇਨਿਊ ਰੋਡ ਨੂੰ ਬੰਦ ਕਰ ਦਿੱਤਾ ਗਿਆ ਅਤੇ ਪੁਲਸ ਘਟਨਾ ਦੀ ਜਾਂਚ 'ਚ ਜੁਟੀ ਹੋਈ ਹੈ।


Related News