ਹਜ਼ਾਰਾਂ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੀ ਪਾਕਿਸਤਾਨੀ 'ਮਦਰ ਟੇਰੇਸਾ' ਦਾ ਹੋਇਆ ਦਿਹਾਂਤ

08/11/2017 3:37:58 PM

ਇਸਲਾਮਾਬਾਦ— ਪਾਕਿਸਤਾਨ ਦੀ 'ਮਦਰ ਟੇਰੇਸਾ ਕਹੀ ਜਾਣ ਵਾਲੀ ਮਸ਼ਹੂਰ ਜਰਮਨ ਡਾਕਟਰ ਰੂਥ ਫਾਊ ਦਾ ਕਰਾਚੀ ਦੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ 87 ਸਾਲ ਦੀ ਸੀ। ਲੰਬੀ ਬੀਮਾਰੀ ਮਗਰੋਂ ਉਨ੍ਹਾਂ ਦਾ ਦਿਹਾਂਤ ਹੋ ਗਿਆ। ਡਾ.ਫਾਊ ਪਹਿਲੀ ਵਾਰ 1960 'ਚ ਪਾਕਿਸਤਾਨ ਆਈ ਸੀ ਅਤੇ ਕੁੱਝ ਪੀੜਤਾਂ ਦਾ ਦਰਦ ਉਨ੍ਹਾਂ ਦੇ ਦਿਲ ਨੂੰ ਇਸ ਤਰ੍ਹਾਂ ਛੂਹ ਗਿਆ ਕਿ ਉਹ ਇੱਥੇ ਹੀ ਰਹਿ ਗਈ।
ਨਨ ਨੇ ਕਰਾਚੀ 'ਚ 1962 'ਚ 'ਮੈਰੀ ਐਡਿਲੇਡ ਲੈਪ੍ਰੇਸੀ (ਕੋਹੜ )ਸੈਂਟਰ' ਦੀ ਸ਼ੁਰੂਆਤ ਕੀਤੀ ਅਤੇ ਬਾਅਦ 'ਚ ਗਿਲਗਿਤ ਬਾਲਤੀਸਤਾਨ ਸਮੇਤ ਪਾਕਿਸਤਾਨ ਦੇ ਸਾਰੇ ਸੂਬਿਆਂ 'ਚ ਇਸ ਦੀਆਂ ਸ਼ਾਖਾਵਾਂ ਖੋਲ੍ਹੀਆਂ ਅਤੇ 50,000 ਤੋਂ ਵਧੇਰੇ ਪਰਿਵਾਰਾਂ ਦਾ ਇਲਾਜ ਕੀਤਾ। ਉਸ ਦੀਆਂ ਅਥੱਕ ਕੋਸ਼ਿਸ਼ਾਂ ਕਾਰਨ 'ਵਿਸ਼ਵ ਸਿਹਤ ਸੰਗਠਨ' ਨੇ 1996 'ਚ ਪਕਿਸਤਾਨ ਦਾ ਨਾਂ ਏਸ਼ੀਆ 'ਚ ਸਭ ਤੋਂ ਪਹਿਲੇ ਕੋਹੜ ਮੁਕਤੀ ਵਾਲੇ ਦੇਸ਼ਾਂ 'ਚ ਘੋਸ਼ਿਤ ਕੀਤਾ ਸੀ। 

PunjabKesari
ਤੁਹਾਨੂੰ ਦੱਸ ਦਈਏ ਕਿ ਉਸ ਦਾ ਜਨਮ 1929 'ਚ ਜਰਮਨੀ 'ਚ ਹੋਇਆ ਅਤੇ ਦੂਜੇ ਵਿਸ਼ਵ ਯੁੱਧ ਦੇ ਸਾਏ 'ਚ ਉਸ ਦੀ ਜ਼ਿੰਦਗੀ ਅੱਗੇ ਵਧੀ। ਫਾਊ 'ਸੋਸਾਇਟੀ ਆਫ ਡਾਟਰਸ ਆਫ ਦਿ ਹਾਰਟ ਆਫ ਮੈਰੀ' ਨਾਲ ਜੁੜ ਗਈ ਅਤੇ ਉਨ੍ਹਾਂ ਨੂੰ ਭਾਰਤ ਦੀ ਜ਼ਿੰਮੇਦਾਰੀ ਦਿੱਤੀ ਗਈ ਪਰ ਕੁੱਝ ਵੀਜ਼ਾ ਦਿੱਕਤਾਂ ਕਾਰਨ ਥੋੜੇ ਸਮੇਂ ਲਈ ਉਸ ਨੂੰ ਕਰਾਚੀ ਉਤਰਨਾ ਪਿਆ। ਬੰਦਰਗਾਹ ਵਾਲੇ ਇਸ ਸ਼ਹਿਰ 'ਚ ਕੁੱਝ ਮਰੀਜ਼ਾਂ ਨਾਲ ਗੱਲ ਬਾਤ ਕਰਨ ਅਤੇ ਮਰੀਜ਼ਾਂ ਦੀ ਮਦਦ ਲਈ ਬਾਕੀ ਜੀਵਨ ਪਾਕਿਸਤਾਨ 'ਚ ਬਤੀਤ ਕਰਨ ਦੀ ਪ੍ਰੇਰਣਾ ਮਿਲੀ। ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਉਨ੍ਹਾਂ ਨੂੰ 1979 'ਚ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਸਨਮਾਨ 'ਹਿਲਾਲ-ਏ-ਪਾਕਿਸਤਾਨ' ਦਿੱਤਾ ਗਿਆ। 2015 'ਚ ਉਨ੍ਹਾਂ ਨੂੰ ਕਰਾਚੀ ਸਥਿਤ ਜਰਮਨ ਵਪਾਰਕ ਦੂਤਘਰ 'ਚ 'ਸਟੋਫਰ ਮੈਡਲ' ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ 1988 'ਚ ਪਾਕਿਸਤਾਨ ਦੀ ਨਾਗਰਿਕਤਾ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਡਾ.ਫਾਊ ਦਾ ਅੰਤਮ ਸੰਸਕਾਰ ਰਾਜਨੀਤਕ ਸਨਮਾਨ ਨਾਲ ਕੀਤੇ ਜਾਣ ਦਾ ਐਲਾਨ ਕੀਤਾ ਤੇ ਕਿਹਾ,''ਉਹ ਜਰਮਨੀ 'ਚ ਜੰਮੀ ਜ਼ਰੂਰ ਸੀ ਪਰ ਉਨ੍ਹਾਂ ਦਾ ਦਿਲ ਹਮੇਸ਼ਾ ਹੀ ਪਾਕਿਸਤਾਨ 'ਚ ਰਿਹਾ।


Related News