ਭਾਰਤ ਨੂੰ ਆਪਣਾ ਨਵਾਂ ਲੜਾਕੂ ਜਹਾਜ਼ ਵੇਚਣ ਲਈ ਉਤਸੁਕ ਹੈ ਰੂਸ

07/23/2017 2:55:04 PM

ਜੁਕੋਵਸਕੀ— ਰੂਸ ਆਪਣਾ ਲੜਾਕੂ ਜਹਾਜ਼ ਮਿਗ-35 ਭਾਰਤ ਨੂੰ ਵੇਚਣ ਲਈ ਉਤਸੁਕ ਹੈ। ਮਿਗ ਏਅਰਕ੍ਰਾਫਟ ਕਾਰਪੋਰੇਸ਼ਨ ਦੇ ਸੀ. ਈ. ਓ. ਇਲਯਾ ਤਾਰਾਸੇਨਕੋ ਨੇ ਇਹ ਦੱਸਿਆ ਹੈ ਇਸ ਜਹਾਜ਼ ਵਿਚ ਭਾਰਤ ਦੀ ਦਿਲਚਸਪੀ ਹੈ ਅਤੇ ਇਸ ਦੀਆਂ ਲੋੜਾਂ ਨੂੰ ਸਮਝਣ ਲਈ ਗੱਲਬਾਤ ਜਾਰੀ ਹੈ।
ਸੀ. ਈ. ਓ. ਨੇ ਦੱਸਿਆ ਕਿ ਇਸ ਸਾਲ ਜਨਵਰੀ ਵਿਚ ਮਿਗ-35 ਨੂੰ ਲਾਂਚ ਕਰਨ ਮਗਰੋਂ ਮਿਗ ਕਾਰਪੋਰੇਸ਼ਨ ਨੇ ਭਾਰਤ ਅਤੇ ਦੁਨੀਆ ਦੇ ਦੂਜੇ ਹਿੱਸਿਆਂ ਵਿਚ ਸਰਗਰਮੀ ਨਾਲ ਇਸ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ। ਉੱਥੇ ਭਾਰਤ ਬਾਰੇ ਉਨ੍ਹਾਂ ਨੇ ਕਿਹਾ ਕਿ ਅਸੀਂ ਟੈਂਡਰਸ ਲਈ ਜਹਾਜ਼ ਦੀ ਸਪਲਾਈ ਦਾ ਪ੍ਰਸਤਾਵ ਰੱਖ ਰਹੇ ਹਾਂ ਅਤੇ ਇਸ ਲਈ ਭਾਰਤ ਦੀ ਵਾਯੂ ਸੈਨਾ ਨਾਲ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਮਿਗ-35 ਰੂਸ ਦਾ ਸਭ ਤੋਂ ਆਧੁਨਿਕ ਚੌਥੀ ਪੀੜ੍ਹੀ ਦਾ ਬਹੁਉਦੇਸ਼ੀ ਲੜਾਕੂ ਜਹਾਜ਼ ਹੈ।


Related News