ਭੱਖਦਾ ਜਾ ਰਿਹੈ ਯੇਰੂਸ਼ਲਮ ਮੁੱਦਾ, ਤੁਰਕੀ ''ਚ ਸੱਦੀ ਗਈ ਓ.ਆਈ.ਸੀ. ਦੀ ਬੈਠਕ

12/11/2017 10:13:57 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਨ ਅੱਬਾਸੀ ਇਸ ਹਫਤੇ ਤੁਰਕੀ ਦੀ ਰਾਜਧਾਨੀ 'ਚ ਯੇਰੂਸ਼ਲਮ ਦੇ ਮੁੱਦੇ 'ਤੇ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦੇ ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਸੋਮਵਾਰ ਨੂੰ ਦੱਸਿਆ ਕਿ ਇਸਤਾਂਬੁਲ 'ਚ 13 ਦਸੰਬਰ ਨੂੰ ਹੋਣ ਵਾਲੇ ਇਸ ਸਿਖਰ ਸੰਮੇਲਨ ਤੋਂ ਪਹਿਲਾਂ ਵਿਦੇਸ਼ ਮੰਤਰੀਆਂ ਦੇ ਪਰੀਸ਼ਦ ਦੀ ਬੈਠਕ ਹੋਵੇਗੀ ਜਿਸ 'ਚ ਪਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਸ਼ਿਰਕਤ ਕਰਨਗੇ।
ਵਿਦੇਸ਼ ਮੰਤਰਾਲੇ ਨੇ ਕਿਹਾ, 'ਇਹ ਅਸਾਧਾਰਨ ਸੰਮੇਲਨ ਤੁਰਕੀ ਦੇ ਰਾਸ਼ਟਰਪਤੀ ਨੇ ਓ.ਆਈ.ਸੀ. ਸਿਖਰ ਸੰਮੇਲਨ ਦੇ ਪ੍ਰਧਾਨ ਦੇ ਤੌਰ 'ਤੇ ਸੱਦਿਆ ਹੈ। ਓ.ਆਈ.ਸੀ. ਸੰਮੇਲਨ 'ਚ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ 'ਚ ਮਾਨਤਾ ਦੇਣ ਤੇ ਅਮਰੀਕੀ ਦੂਤਘਰ ਤੇਲ ਅਵੀਵ ਤੋਂ ਯੇਰੂਸ਼ਲਮ ਸਥਾਪਿਤ ਕਰਨ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ 'ਤੇ ਚਰਚਾ ਹੋਵੇਗੀ। ਓ.ਆਈ.ਸੀ. ਸੰਯੁਕਤ ਰਾਸ਼ਟਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਅੰਤਰ ਸਰਕਾਰੀ ਸੰਗਠਨ ਹੈ। ਉਸ 'ਚ 57 ਮੁਸਲਿਮ ਦੇਸ਼ ਮੈਂਬਰ ਹਨ। ਪਾਕਿਤਾਨ ਦੇ ਵਿਦੇਸ਼ ਮੰਤਰਾਲੇ ਮੁਤਾਬਕ ਓ.ਆਈ.ਸੀ ਦੇ ਮੇਤਾ ਇਸ ਸਥਿਤੀ ਤੋਂ ਨਜਿੱਠਣ ਦੇ ਤੌਰ ਤਰੀਕੇ ਲੱਭਣਗੇ।


Related News