ਸਰਜਨ ਦੀ ਕੁਸ਼ਲਤਾ ਦਾ ਪਤਾ ਲਗਾਏਗਾ ਨਵਾਂ ‘ਬਲੈਕ ਬਾਕਸ’ ਰਿਕਾਰਡਰ

12/12/2017 2:45:07 PM

ਲਾਸ ਏਂਜਸਲ (ਭਾਸ਼ਾ)- ਅਮਰੀਕੀ ਵਿਗਿਆਨੀਆਂ ਨੇ ਹਵਾਈ ਜਹਾਜ਼ਾਂ ਵਿਚ ਬਲੈਕ ਬਾਕਸ ਵਾਂਗ ਇਕ ਅਨੋਖਾ ਰਿਕਾਰਡਰ ਵਿਕਸਿਤ ਕੀਤਾ ਹੈ, ਜਿਸ ਦੀ ਵਰਤੋਂ ਕਰਕੇ ਰੋਬੋਟਿਕ ਸਰਜੀਕਲ ਪ੍ਰਣਾਲੀ ਦੀ ਮਦਦ ਨਾਲ ਕੀਤੀ ਜਾਣ ਵਾਲੀ ਪ੍ਰੋਸਟੇਟ ਕੈਂਸਰ ਸਰਜਰੀ ਵਿਚ ਸਰਜਨ ਦੀ ਕੁਸ਼ਲਤਾ ਮਾਪਣ ਲਈ ਕੀਤਾ ਜਾ ਸਕਦਾ ਹੈ। ਅਮਰੀਕਾ ਦੀ ਸਦਰਨ ਕੈਲੀਫੋਰਨੀਆ ਯੂਨੀਵਰਸਿਟੀ ਦੇ ਐ੍ਰਡ੍ਰਿਊ ਹੁੰਗ ਨੇ ਕਿਹਾ ਕਿ ਸਰਜਨ ਦੀ ਕੁਸ਼ਲਤਾ ਦੇ ਮੁਲਾਂਕਣ ਲਈ ਸਥਾਈ, ਵਿਸ਼ਾ ਵਿਧੀ ਅਪਨਾਉਣਾ ਮਰੀਜ਼ ਦੀ ਸੁਰੱਖਿਆ ਯਕੀਨੀ ਕਰਨ ਦਾ ਤਰੀਕਾ ਹੈ। ਡੀਵੀਲਾਗਰ ਨਾਮਕ ਇਹ ਰਿਕਾਰਡਰ ਵੀਡੀਓ ਅਤੇ ਗਤੀਵਿਧੀ ਡੇਟਾ ਦੋਹਾਂ ਨੂੰ ਰਿਕਾਰਡ ਕਰਦਾ ਹੈ। ਇਸ ਰਿਕਾਰਡਰ ਨੂੰ ਇੰਟਯੂਟਿਵ ਸਰਜੀਕਲ ਨੇ ਵਿਕਸਿਤ ਕੀਤਾ ਹੈ। ਇਹ ਯੰਤਰ ਕੰਪਨੀ ਦੇ ‘ਦਾ ਵਿੰਚੀ ਸਰਜੀਕਲ ਸਿਸਟਮ’ ਨਾਲ ਜੋੜਿਆ ਜਾ ਸਕਦਾ ਹੈ। ‘ਦਾ ਵਿੰਚੀ ਸਰਜੀਕਲ ਸਿਸਟਮ’ ਇਕ ਰੋਬੋਟਿਕ ਸਰਜੀਕਲ ਮੰਚ ਹੈ, ਜਿਸ ਨੂੰ ਆਮ ਲੈਪ੍ਰੋਸਕੋਪਿਕ ਆਪ੍ਰੇਸ਼ਨ ਲਈ ਅਮਰੀਕਾ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਨੇ ਮਨਜ਼ੂਰੀ ਦਿੱਤੀ ਹੈ। ਹੁੰਗ ਨੇ ਕਿਹਾ ਕਿ ਡੀਵੀਲਾਗਰ ਸਰਜਨ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕੀਤਾ ਹੈ। ਉਹ ਰਿਕਾਰਡ ਕਰਦਾ ਹੈ ਕਿ ਯੰਤਰ ਕਿਥੇ ਹਨ ਅਤੇ ਸਰਜਨ ਯੰਤਰਾਂ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ। ਕੁਸ਼ਲਤਾ ਮਾਪਣ ਦੀ ਰਿਕਾਰਡਰ ਦੀ ਕੁਸ਼ਲਤਾ ਦੀ ਜਾਂਚ ਲਈ ਚਾਰ ਮੂਲਭੂਤ ਪ੍ਰੋਸਟੇਟ ਸਰਜਰੀ ਪੜਾਅ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਦੇ ਲਈ ਨਵੇਂ ਅਤੇ ਮਾਹਰ ਸਰਜਨਾਂ ਦੇ 100 ਆਪ੍ਰੇਸ਼ਨਾਂ ਦੇ ਡਾਟਾ ਇਕੱਠੇ ਕੀਤੇ ਗਏ। ‘ਦਿ ਜਰਨਲ ਆਫ ਯੂਰੋਲਾਜੀ’ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਆਪ੍ਰੇਸ਼ਨ ਦੇ ਪੜਾਅ ਨੂੰ ਪੂਰਾ ਕਰਨ ਲਈ ਸਮੇਂ, ਯੰਤਰ ਦੀ ਦੂਰੀ, ਕੈਮਰੇ ਦੀ ਗਤੀਵਿਧੀ ਅਤੇ ਕੈਮਰਾ ਗਤੀਵਿਧੀ ਦੀ ਫ੍ਰੀਕੁਵੈਂਸੀ ਦਾ ਪਤਾ ਲਗਾ ਕੇ ਨਵੇਂ ਅਤੇ ਮਾਹਰ ਸਰਜਨਾਂ ਦਾ ਪਤਾ ਲਗਾਇਆ ਜਾ ਸਕਦਾ ਹੈ।


Related News