ਕੈਨੇਡਾ 'ਚ ਪੰਜਾਬੀ ਮੂਲ ਦੀ ਐੱਮ.ਪੀ. ਰੂਬੀ ਸਹੋਤਾ ਨੇ ਮੁਸਲਮਾਨ ਭਾਈਚਾਰੇ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ(ਵੀਡੀਓ)

06/27/2017 12:53:30 PM

ਬਰੈਂਪਟਨ— ਕੈਨੇਡਾ ਦੇ ਬਰੈਂਪਟਨ ਨਾਰਥ ਤੋਂ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਨੇ ਸਮੁੱਚੇ ਕੈਨੇਡਾ ਦੇ ਮੁਸਲਮਾਨ ਭਾਈਚਾਰੇ ਨੂੰ ਈਦ ਉਲ ਫਿਤਰ ਦੀਆਂ ਵਧਾਈਆਂ ਦਿੱਤੀਆਂ ਹਨ। ਈਦ ਉਲ ਫਿਤਰ ਨਾਲ ਰਮਜ਼ਾਨ ਦਾ ਮਹੀਨਾ ਖਤਮ ਹੁੰਦਾ ਹੈ। ਰਮਜ਼ਾਨ ਉਹ ਮਹੀਨਾ ਹੁੰਦਾ ਹੈ ਜਦੋਂ ਮੁਸਲਮਾਨ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛੁਪਣ ਤੱਕ ਖਾਣ-ਪੀਣ ਤੋਂ ਗੁਰੇਜ਼ ਕਰਦੇ ਹਨ। ਰਮਜ਼ਾਨ ਦਾ ਪਵਿੱਤਰ ਮਹੀਨਾ ਇਹੋ ਸੁਨੇਹਾ ਦਿੰਦਾ ਹੈ ਕਿ ਆਪਣੇ ਧਰਮ ਦੀ ਪਾਲਣਾ ਕਰਦੇ ਹੋਏ, ਆਪਣੇ ਭਾਈਚਾਰੇ ਦੀ ਮਦਦ ਕਰੋ ਤੇ ਲੋੜਵੰਦਾਂ ਦਾ ਸਹਾਰਾ ਬਣੋ।
ਈਦ ਦੌਰਾਨ ਮੁਸਲਮਾਨ ਨਮਾਜ਼ ਅਦਾ ਕਰਨ ਲਈ ਮਸਜਿਦਾਂ ਵਿੱਚ ਜਾਂਦੇ ਹਨ, ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਗੁਜ਼ਾਰਦੇ ਹਨ ਤੇ ਇੱਕ-ਦੂਜੇ ਨੂੰ ਤੋਹਫੇ ਆਦਿ ਦਿੰਦੇ ਹਨ। ਰਮਜ਼ਾਨ ਖਤਮ ਹੋਣ ਦਾ ਜਸ਼ਨ ਦੁਨੀਆ 'ਚ ਰਹਿ ਰਹੇ ਮੁਸਲਮਾਨ ਭਾਈਚਾਰੇ ਨੇ ਬਹੁਤ ਧੂਮ-ਧਾਮ ਨਾਲ ਮਨਾਇਆ। 

 

 

Eid Mubarak to all those celebrating Eid al-Fitr here in Brampton North and across Canada. I wish you all a wonderful time with family and friends on this joyous day. Eid al-Fitr is a special occasion that provides us with an opportunity to reflect on the principles of peace, forgiveness, and unity and allows us to recommit to the core values of charity and helping those in need. From my family to yours, Eid Mubarak!

Posted by Ruby Sahota on Sunday, June 25, 2017


ਐਮ.ਪੀ. ਸਹੋਤਾ ਨੇ ਕਿਹਾ ਕਿ ਮੁਸਲਮਾਨ ਕੈਨੇਡੀਅਨ ਸਾਡੇ ਸਮਾਜਕ ਤਾਣੇ-ਬਾਣੇ ਦਾ ਅਟੁੱਟ ਹਿੱਸਾ ਹਨ। ਅਸੀਂ ਸਾਰੇ ਰਲ ਕੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਖਤਮ ਹੋਣ ਦੇ ਜਸ਼ਨ ਮਨਾ ਰਹੇ ਹਾਂ, ਇਹ ਸਾਡੇ ਦੇਸ਼ ਦੀ ਵੰਨ-ਸੁਵੰਨਤਾ ਦਾ ਹੀ ਨਮੂਨਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਤੇ ਐੱਮ.ਪੀ. ਜਗਮੀਤ ਬਰਾੜ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਸਨ।


Related News