ਪਾਕਿਸਤਾਨ ''ਚ ਸਾਹਮਣੇ ਆਈ ਲੂ-ਕੰਢੇ ਖੜ੍ਹੇ ਕਰ ਦੇਣ ਵਾਲੀ ਘਟਨਾ, ਪੁੱਤ ਨੇ ਮੌਤ ਦੇ ਘਾਟ ਉਤਾਰੇ ਮਾਪੇ

Monday, Jan 02, 2017 - 06:08 PM (IST)

 ਪਾਕਿਸਤਾਨ ''ਚ ਸਾਹਮਣੇ ਆਈ ਲੂ-ਕੰਢੇ ਖੜ੍ਹੇ ਕਰ ਦੇਣ ਵਾਲੀ ਘਟਨਾ, ਪੁੱਤ ਨੇ ਮੌਤ ਦੇ ਘਾਟ ਉਤਾਰੇ ਮਾਪੇ
ਇਸਲਾਮਾਬਾਦ— ਪਾਕਿਸਤਾਨ ''ਚ ਹਰ ਸਾਲ ਆਨਰ ਕਿਲਿੰਗ ਦੀਆਂ ਕਈ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ। ਹੁਣ ਜੋ ਮਾਮਲਾ ਸਾਹਮਣੇ ਆਇਆ ਹੈ, ਉਹ ਲੂ-ਕੰਢੇ ਖੜ੍ਹੇ ਕਰ ਦੇਣ ਵਾਲੀ ਹੈ। ਪਾਕਿਸਤਾਨ ਦੇ ਸਿੰਧ ਸੂਬੇ ਸਥਿਤ ਜਮਸ਼ੋਰੋ ਜ਼ਿਲੇ ਦੇ ਕੋਟਰੀ ''ਚ ਇਕ ਪੁੱਤਰ ਨੇ ਆਪਣੀ ਮਾਂ ਅਤੇ ਮਤਰੇਏ ਪਿਓ ਦਾ ਹੀ ਕਤਲ ਕਰ ਦਿੱਤਾ। ਇਸ ਕਤਲ ਨੂੰ ਆਨਰ ਕਿਲਿੰਗ ਦਾ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ।
ਪੁਲਸ ਨੇ ਮ੍ਰਿਤਕ ਔਰਤ ਦਾ ਨਾਂ ਅਫਰੋਜ਼ ਅਤੇ ਉਸ ਦੇ ਪਤੀ ਦਾ ਨਾਂ ਅਲੀ ਅਹਿਮਦ ਅਬਰੂ ਦੱਸਿਆ ਹੈ। ਦੋਹਾਂ ਨੇ 9 ਸਾਲ ਪਹਿਲਾਂ ਵਿਆਹ ਕੀਤਾ ਸੀ। ਅਫਰੋਜ਼ ਦਾ ਇਹ ਦੂਜਾ ਵਿਆਹ ਸੀ। ਉਸ ਦੇ ਪਹਿਲੇ ਵਿਆਹ ਤੋਂ ਸ਼ਕੀਲ ਪੈਦਾ ਹੋਇਆ ਸੀ, ਜਿਸ ਨੇ ਦੋਹਾਂ ਦਾ ਕਤਲ ਕਰ ਦਿੱਤਾ। ਅਫਰੋਜ਼ ਦਾ ਪਰਿਵਾਰ ਅਲੀ ਨਾਲ ਉਸ ਦੇ ਵਿਆਹ ਲਈ ਰਾਜ਼ੀ ਨਹੀਂ ਸੀ। ਆਪਣੇ ਪਰਿਵਾਰ ਵਿਰੁੱਧ ਜਾ ਕੇ ਅਫਰੋਜ਼ ਨੇ ਅਲੀ ਨਾਲ ਵਿਆਹ ਕਰਵਾਇਆ ਸੀ। ਦੋਵੇਂ ਜਕੋਬਾਬਾਦ ਜ਼ਿਲੇ ਦੇ ਰਹਿਣ ਵਾਲੇ ਸਨ। ਲਾਹੌਰ ਦੀ ਇਕ ਅਦਾਲਤ ''ਚ ਉਨ੍ਹਾਂ ਨੇ ਆਪਣੇ ਵਿਆਹ ਦੀ ਰਜਿਸਟਰੇਸ਼ਨ ਵੀ ਕਰਵਾਈ। ਇਸ ਤੋਂ ਬਾਅਦ ਉਹ ਕੋਟਰੀ ''ਚ ਰਹਿਣ ਲੱਗੇ। 
ਅਲੀ ਅਹਿਮਦ ਦੇ ਭਰਾ ਹਸਨ ਮੁਤਾਬਕ ਸ਼ਕੀਲ ਨੇ ਦੋਹਾਂ ਦਾ ਕਤਲ ਕਰਨ ਲਈ ਪਹਿਲਾਂ ਅਲੀ ਅਤੇ ਅਫਰੋਜ਼ ਦੇ ਘਰ ਆਇਆ ਸੀ। ਹਸਨ ਨੇ ਪੁਲਸ ਨੂੰ ਦੱਸਿਆ ਕਿ ਕੁਝ ਦਿਨਾਂ ਬਾਅਦ ਸ਼ਕੀਲ, ਅਫਰੋਜ਼ ਅਤੇ ਅਲੀ ਨਾਲ ਹੀ ਰਹਿਣ ਲੱਗਾ। ਉਸ ਨੇ ਅੱਗੇ ਦੱਸਿਆ ਕਿ ਮੇਰਾ ਭਰਾ ਮਿਸਤਰੀ ਦਾ ਕੰਮ ਕਰਦਾ ਸੀ। ਸ਼ਕੀਲ ਨੇ ਉਸ ਤੋਂ ਮਦਦ ਮੰਗੀ ਅਤੇ ਕਿਹਾ ਕਿ ਉਹ ਉਸ ਨੂੰ ਵੀ ਕੰਮ ਦਿਵਾ ਦੇਵੇ। ਜਿਸ ਤੋਂ ਕੁਝ ਦਿਨਾਂ ਬਾਅਦ ਸ਼ਕੀਲ ਨੇ ਆਪਣੇ 3 ਦੋਸਤਾਂ ਨਾਲ ਮਿਲ ਕੇ ਮਾਂ ਅਫਰੋਜ਼ ਅਤੇ ਮਤਰੇਏ ਪਿਓ ਅਲੀ ਦਾ ਕਤਲ ਕਰ ਦਿੱਤਾ। ਪੁਲਸ ਇਸ ਮਾਮਲੇ ''ਚ ਅੱਗੇ ਦੀ ਜਾਂਚ ਕਰ ਰਹੀ ਹੈ।

author

Tanu

News Editor

Related News