ਪਾਕਿਸਤਾਨ ਨੇ ਮਨਾਇਆ 70ਵਾਂ ਸੁਤੰਤਰਤਾ ਦਿਵਸ

08/14/2017 11:48:21 AM

ਲਾਹੌਰ— ਪਾਕਿਸਤਾਨ ਨੇ ਆਪਣਾ 70ਵਾਂ ਸੁਤੰਤਰਤਾ ਦਿਵਸ ਮਨਾਉਂਦੇ ਹੋਏ ਲਾਹੌਰ ਨੇੜੇ ਵਾਘਾ ਅਟਾਰੀ ਸੀਮਾ 'ਤੇ ਆਪਣੇ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਝੰਡਾ ਫਹਿਰਾਇਆ। ਪਾਕਿਸਤਾਨੀ ਫੌਜ ਪ੍ਰਮੁੱਖ ਜਨਰਲ ਕਰਮ ਜਾਵੇਦ ਬਾਜਵਾ ਨੇ ਅੱਧੀ ਰਾਤ ਨੂੰ 12 ਵਜੇ ਸੀਮਾ 'ਤੇ ਝੰਡਾ ਫਹਿਰਾਇਆ। ਇਹ ਰਸਮ ਕਰਦੇ ਹੀ ਦੇਸ਼ ਵਿਚ ਸੁਤੰਤਰਤਾ ਦਿਵਸ ਦੇ ਜਸ਼ਨ ਦੀ ਸ਼ੁਰੂਆਤ ਹੋ ਗਈ। ਦੱਸਿਆ ਜਾਂਦਾ ਹੈ ਇਕ ਇਹ ਝੰਡਾ ਦੱਖਣੀ-ਏਸ਼ੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਦੁਨੀਆ ਦਾ 8ਵਾਂ ਸਭ ਤੋਂ ਵੱਡਾ ਝੰਡਾ ਹੈ। 
ਪਾਕਿਸਤਾਨ ਵਿਚ ਬਣੇ ਇਸ ਝੰਡੇ ਦੀ ਲੰਬਾਈ ਅਤੇ ਚੌੜਾਈ ਕ੍ਰਮਵਾਰ 120 ਫੁੱਟ ਅਤੇ 80 ਫੁੱਟ ਹੈ। ਇਸ ਦੀ ਉੱਚਾਈ 400 ਫੁੱਟ ਹੈ। ਜਨਰਲ ਕਮਰ ਜਾਵੇਦ ਬਾਜਵਾ ਨੇ ਇਸ ਮੌਕੇ 'ਤੇ ਕਿਹਾ,''ਕਰੀਬ 77 ਸਾਲ ਪਹਿਲਾਂ ਇਸੇ ਸ਼ਹਿਰ (ਲਾਹੌਰ) ਵਿਚ ਪਾਕਿਸਤਾਨ ਦਾ ਪ੍ਰਸਤਾਵ ਪਾਸ ਹੋਇਆ ਸੀ। ਪਾਕਿਸਤਾਨ ਰਮਜਾਨ ਮਹੀਨੇ ਦੀ 27ਵੀਂ ਰਾਤ ਨੂੰ ਹੋਂਦ ਵਿਚ ਆਇਆ ਸੀ, ਇਹ ਬਹੁਤ ਸ਼ੁੱਭ ਰਾਤ ਸੀ।'' ਉਨ੍ਹਾਂ ਨੇ ਕਿਹਾ,''ਅੱਜ ਸਾਡਾ ਦੇਸ਼ ਕਾਨੂੰਨ ਅਤੇ ਸੰਵਿਧਾਨ ਦੇ ਰਸਤੇ 'ਤੇ ਅੱਗੇ ਵੱਧ ਰਿਹਾ ਹੈ। ਸਾਰੇ ਅਦਾਰੇ ਠੀਕ ਤਰੀਕੇ ਨਾਲ ਕੰਮ ਕਰ ਰਹੇ ਹਨ। ਅਸੀਂ ਪਾਕਿਸਤਾਨ ਨੂੰ ਕਾਇਦ-ਏ-ਆਜ਼ਮ ਅਤੇ ਅੱਲਾਮਾ ਇਕਬਾਲ ਦੇ ਸੁਪਨਿਆਂ ਦਾ ਦੇਸ਼ ਬਣਾਵਾਂਗੇ।'' 
ਬਾਜਵਾ ਨੇ ਕਿਹਾ,''ਅਸੀਂ ਕਈ ਬਲੀਦਾਨ ਦਿੱਤੇ ਹਨ, ਅਸੀਂ ਆਪਣੇ ਸ਼ਹੀਦਾਂ ਨੂੰ ਕਦੇ ਨਹੀਂ ਭੁੱਲਾਂਗੇ। ਅਸੀਂ ਪਾਕਿਸਤਾਨ ਵਿਚ ਰਹਿੰਦੇ ਹਰ ਅੱਤਵਾਦੀ ਨੂੰ ਖਤਮ ਕਰਾਂਗੇ। ਅਸੀਂ ਆਪਣੇ ਦੁਸ਼ਮਣਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ (ਭਾਵੇਂ ਉਹ ਪੂਰਬ ਵਿਚ ਹੋਣ ਜਾਂ ਪੱਛਮ ਵਿਚ) ਤੁਹਾਡੀਆਂ ਗੋਲੀਆਂ ਖਤਮ ਹੋ ਜਾਣਗੀਆਂ ਪਰ ਸਾਡੇ ਜਵਾਨ ਹਮੇਸ਼ਾ ਮੋਰਚੇ 'ਤੇ ਰਹਿਣਗੇ।'' ਪਾਕਿਸਤਾਨ ਦੀਆਂ ਅੰਦਰੂਨੀ ਅਤੇ ਬਾਹਰੀ ਚੁਣੌਤਿਆਂ ਦੇ ਬਾਰੇ ਵਿਚ ਜਨਰਲ ਬਾਜਵਾ ਨੇ ਕਿਹਾ,'' ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਕਿ ਅਸੀਂ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰਾਂਗੇ। ਅਜਿਹੀ ਕੋਈ ਵੀ ਸ਼ਕਤੀ ਜਿਸ ਦਾ ਉਦੇਸ਼ ਪਾਕਿਸਤਾਨ, ਫੌਜ ਅਤੇ ਹੋਰ ਅਦਾਰਿਆਂ ਨੂੰ ਕਮਜ਼ੋਰ ਕਰਨਾ ਹੈ, ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ ਜਾਵੇਗਾ।'' ਹੋਰ ਬੁਲਾਰਿਆਂ ਨੇ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ, ਜੋ ਵੰਡ ਦੌਰਾਨ ਪਾਕਿਸਤਾਨ ਆਉਂਦੇ ਸਮੇਂ ਮਾਰੇ ਗਏ ਸਨ


Related News