ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਮੌਸਮ ਨੇ ਬਦਲਿਆ ਮਿਜਾਜ਼, ਮੀਂਹ ਦੇ ਨਾਲ ਪਏ ਗੜੇ

12/09/2017 4:52:52 PM

ਕੁਈਨਜ਼ਲੈਂਡ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਸ਼ਨੀਵਾਰ ਨੂੰ ਤੇਜ਼ ਤੂਫਾਨ ਦੇ ਨਾਲ-ਨਾਲ ਮੀਂਹ ਅਤੇ ਗੜੇ ਪਏ। ਤੇਜ਼ ਤੂਫਾਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪਿਆ ਅਤੇ ਘਰਾਂ ਦੇ ਵਿਹੜੇ ਬਰਫ ਨਾਲ ਚਿੱਟੇ ਹੋ ਗਏ। ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ 'ਚ ਵੀ ਤੂਫਾਨ ਆਉਣ ਕਾਰਨ ਗਰਮੀ ਦੇ ਮੌਸਮ ਨੇ ਆਪਣਾ ਮਿਜਾਜ਼ ਬਦਲਿਆ। ਗੋਲਡ ਕੋਸਟ ਦੇ ਕਈ ਇਲਾਕਿਆਂ ਵਿਚ ਮਹਜ 2 ਘੰਟਿਆਂ ਦੇ ਅੰਦਰ 50 ਮਿਲੀਮੀਟਰ ਤੱਕ ਮੀਂਹ ਪਿਆ। 

PunjabKesari
ਤਕਰੀਬਨ 1200 ਘਰਾਂ ਦੀ ਬਿਜਲੀ ਠੱਪ ਹੋ ਗਈ। ਦੱਸਣਯੋਗ ਹੈ ਕਿ ਮੌਸਮ ਵਿਭਾਗ ਨੇ ਸ਼ਨੀਵਾਰ ਦੀ ਦੁਪਹਿਰ ਨੂੰ ਦੱਖਣੀ-ਪੂਰਬੀ ਕੁਈਨਜ਼ਲੈਂਡ 'ਚ ਤੇਜ਼ ਤੂਫਾਨ ਆਉਣ ਦੀ ਚਿਤਾਵਨੀ ਜਾਰੀ ਕੀਤੀ ਸੀ। ਵਿਭਾਗ ਨੇ ਇਸ ਦੇ ਨਾਲ ਹੀ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਵੱਡੀ ਗਿਣਤੀ ਵਿਚ ਗੜੇ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। 
ਕੁਈਨਜ਼ਲੈਂਡ ਫਾਇਰ ਅਤੇ ਐਮਰਜੈਂਸੀ ਸਰਵਿਸੇਜ਼ ਨੇ ਲੋਕਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਆਪਣੀਆਂ ਕਾਰਾਂ ਨੂੰ ਢੱਕ ਕੇ ਅਤੇ ਦਰੱਖਤਾਂ ਤੋਂ ਦੂਰ ਰੱਖਣ। ਅਧਿਕਾਰੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਤੇਜ਼ ਤੂਫਾਨ ਕਾਰਨ ਦਰੱਖਤਾਂ ਦੇ ਟੁੱਟਣ ਅਤੇ ਪਾਵਰ ਲਾਈਨਾਂ ਤੋਂ ਦੂਰ ਰਹਿਣ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਦੱਖਣੀ-ਪੂਰਬੀ ਕੁਈਨਜ਼ਲੈਂਡ 'ਚ ਤੇਜ਼ ਹਵਾਵਾਂ ਚਲਣਗੀਆਂ।


Related News