ਹਾਫਿਜ਼ ਸਈਦ ਨੇ ਯੇਰੂਸ਼ਲਮ ''ਤੇ ਟਰੰਪ ਦੇ ਫੈਸਲੇ ਖਿਲਾਫ ਪਾਕਿ ''ਚ ਕੱਢੀ ਰੈਲੀ

12/08/2017 8:27:58 PM

ਇਸਲਾਮਾਬਾਦ— ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਈਦ ਨਜ਼ਰਬੰਦੀ ਤੋਂ ਨਿਕਲਣ ਤੋਂ ਬਾਅਦ ਅੱਜ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਇਆ। ਉਸ ਨੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਐਲਾਨ ਕਰਨ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਇਕ ਰੈਲੀ ਦੀ ਅਗਵਾਈ ਕੀਤੀ।
ਜਮਾਤ-ਉਦ-ਦਾਵਾ ਦੇ ਸਰਗਨਾ ਨੂੰ ਕਰੀਬ 10 ਮਹੀਨਿਆਂ ਦੀ ਨਜ਼ਰਬੰਦੀ ਤੋਂ ਬਾਅਦ 24 ਨਵੰਬਰ ਨੂੰ ਪਾਕਿਸਤਾਨੀ ਸਰਕਾਰ ਨੇ ਰਿਹਾਅ ਕਰ ਦਿੱਤਾ ਸੀ। ਸਈਦ ਨੇ ਕਿਹਾ ਕਿ ਪਾਕਿਸਤਾਨ ਰੱਖਿਆ ਪ੍ਰੀਸ਼ਦ ਮੁਸਲਿਮ ਦੇਸ਼ਾਂ 'ਚ ਡੈਲੀਗੇਸ਼ਨ ਭੇਜੇਗਾ ਤੇ ਉਨ੍ਹਾਂ ਨੂੰ ਮਨਾਏਗਾ ਕਿ ਯੇਰੂਸ਼ਲਮ 'ਚ ਆਪਣੇ ਦੂਜਘਰ ਨਾ ਖੋਲਣ।
ਇਸ ਅੱਤਵਾਦੀ ਨੇ ਕਿਹਾ ਕਿ ਜੇਕਰ ਕੋਈ ਮੁਸਲਿਮ ਦੇਸ਼ ਯੇਰੂਸ਼ਲਮ 'ਚ ਆਪਣਾ ਦੂਤਘਰ ਖੋਲਦਾ ਹੈ ਤਾਂ ਉਸ 'ਤੇ ਰੋਕ ਲੱਗਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਮੁਸਲਿਮ ਦੇਸ਼ਾਂ ਨੂੰ ਅਮਰੀਕਾ ਦੇ ਖਿਲਾਫ ਇਕੱਠੇ ਹੋ ਜਾਣਾ ਚਾਹੀਦਾ ਹੈ। ਸਈਦ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਯੇਰੂਸ਼ਲਮ ਦੇ ਮਾਮਲੇ 'ਚ ਚਰਚਾ ਲਈ ਤੁਰੰਤ ਸੰਸਦ ਦਾ ਸੰਯੁਕਤ ਸੈਸ਼ਨ ਬੁਲਾਉਣਾ ਚਾਹੀਦਾ ਹੈ।


Related News