ਇਟਲੀ ''ਚ ਜ਼ਬਰਦਸਤ ਭੂਚਾਲ, ਮਲਬੇ ''ਚ ਬਦਲਿਆ ਪੂਰਾ ਸ਼ਹਿਰ, ਤਸਵੀਰਾਂ ''ਚ ਦੇਖੋ ਤਬਾਹੀ ਦਾ ਭਿਆਨਕ ਮੰਜ਼ਰ

08/24/2016 5:02:53 PM

ਰੋਮ (ਕੈਂਥ)— ਬੁੱਧਵਾਰ ਨੂੰ ਇਟਲੀ 6.2 ਤੀਬਰਤਾ ਦੇ ਜ਼ਬਰਦਸਤ ਭੂਚਾਲ ਨਾਲ ਕੰਬ ਗਿਆ। 20 ਸਕਿੰਟਾਂ ਵਿਚ ਇਸ ਭੂਚਾਲ ਨੇ ਇਟਲੀ ਦਾ ਇਕ ਪੂਰਾ ਸ਼ਹਿਰ ਲਗਭਗ ਖਤਮ ਕਰ ਦਿੱਤਾ। ਭੂਚਾਲ ਦੇ ਝਟਕੇ ਪੇਰੂਗਿਆ ਵਿਚ ਮਹਿਸੂਸ ਕੀਤੇ ਗਏ। ਭੂਚਾਲ ਵਿਚ 38 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਭੂਚਾਲ ਦਾ ਸਭ ਤੋਂ ਜ਼ਿਆਦਾ ਅਸਰ ਅਮਾਤਰੀਚੇ ਸ਼ਹਿਰ ਵਿਚ ਦੇਖਣ ਨੂੰ ਮਿਲਿਆ ਹੈ। ਸ਼ਹਿਰ ਦੇ ਮੇਅਰ ਸੇਗ੍ਰੀਓ ਪਿਰੋਜੀ ਨੇ ਦੱਸਿਆ ਕਿ ਭੂਚਾਲ ਕਾਰਨ ਇਹ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਸ਼ਹਿਰ ਨੂੰ ਜੋੜਨ ਵਾਲੀਆਂ ਸੜਕਾਂ ਲਗਭਗ ਤਬਾਹ ਹੋ ਗਈਆਂ ਹਨ। ਅੱਧਾ ਸ਼ਹਿਰ ਮਲਬੇ ਵਿਚ ਤਬਦੀਲ ਹੋ ਚੁੱਕਾ ਹੈ। ਕਈ ਲੋਕ ਅਜੇ ਤੱਕ ਮਲਬੇ ਹੇਠਾਂ ਦੱਬੇ ਹੋਏ ਹਨ, ਜਿਸ ਕਾਰਨ ਲਾਸ਼ਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਸ ਦਰਮਿਆਨ ਭੂਚਾਲ ਦਾ ਦਿਲ ਦਹਿਲਾਉਂਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਇਸ ਜ਼ਬਰਦਸਤ ਭੂਚਾਲ ਕਾਰਨ ਇਟਲੀ ਦੇ ਮਾਰਚੇ, ਲਾਸੀਉ, ਉਮਬਰੀਆ, ਅਬਰੂਸੋ (ਸਟੇਟਾ) ਦੇ ਸ਼ਹਿਰ ਮਾਚੈਰੀਆ, ਅਮਾਤਰੀਚੇ, ਅਰਕੂਆਤਾ, ਪੇਸ਼ਕਾਰਾ ਦੈਲ ਤਰੋਂਤੋ ਤੇ ਕਾਰੀ ਇਲਾਕਿਆ ਵਿੱਚ ਭਾਰੀ ਨੁਕਸਾਨ ਹੋਇਆ ਹੈ।  ਯੂਨਾਈਟਿਡ ਸਟੇਟਸ ਜਿਓਲਾਜੀਕਲ ਸਰਵੇਖਣ ਮੁਤਾਬਕ ਇਸ ਦਾ ਕੇਂਦਰ ਪੇਰੂਗਿਆ ਸ਼ਹਿਰ ਦੇ ਨੇੜੇ ਜ਼ਮੀਨ ਦੇ 10 ਕਿਲੋਮੀਟਰ ਹੇਠਾਂ ਸੀ। ਪ੍ਰਧਾਨ ਮੰਤਰੀ ਮਤਾਓ ਰੇਂਜੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਆਫਤ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਭੂਚਾਲ ਕਾਰਨ ਕਈ ਥਾਵਾਂ ''ਤੇ ਢਿੱਗਾਂ ਡਿਗਣ ਦੀ ਵੀ ਸੂਚਨਾ ਹੈ, ਜਿਸ ਕਾਰਨ ਇਹ ਆਫਤ ਹੋਰ ਵੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ।

Kulvinder Mahi

News Editor

Related News