ਚੀਨ ਦੀ ਹਰ ਚਾਲ 'ਤੇ ਭਾਰਤ ਦਾ ਇਹ 'ਡਰੋਨ' ਰੱਖੇਗਾ ਨਜ਼ਰ

12/08/2017 7:59:06 PM

ਇੰਟਰਨੈਸ਼ਨਲ ਡੈਸਕ— ਸਰਹੱਦ 'ਤੇ ਚੀਨ ਦੀਆਂ ਨਾਪਾਕ ਹਰਕਤਾਂ 'ਤੇ ਨਜ਼ਰ ਰੱਖਣ ਲਈ ਭਾਰਤੀ ਫੌਜ ਨੇ ਇਕ ਵੱਡਾ ਕਦਮ ਚੁੱਕਿਆ ਹੈ। ਭਾਰਤ ਇਕ ਸਪੈਸ਼ਲ ਡਰੋਨ ਤਿਆਰ ਕਰਨ ਜਾ ਰਿਹਾ ਹੈ ਜੋ ਲਗਾਤਾਰ ਸਰਹੱਦ ਦੀ ਨਿਗਰਾਨੀ ਕਰੇਗਾ। ਇਹ ਡਰੋਨ ਪੂਰੀ ਤਰ੍ਹਾਂ ਨਾਲ ਭਾਰਤ 'ਚ ਵਿਕਸਿਤ ਕੀਤਾ ਜਾਵੇਗਾ, ਜਿਸ ਨੂੰ 2019 ਤਕ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ।
ਭਾਰਤ 'ਚ ਹੀ ਤਿਆਰ ਹੋਵੇਗਾ ਇਹ ਡਰੋਨ
ਨਿਊ ਸਪੇਸ ਪ੍ਰਾਜੈਕਟ ਡਿਵਲਪਰ ਨੇ ਦੱਸਿਆ ਕਿ ਇਹ ਡਰੋਨ ਇਕ ਸਟਾਰਟ ਅਪ ਨੇ ਡਿਜ਼ਾਇਨ ਕੀਤਾ ਹੈ। ਇਸ ਏਅਰਕ੍ਰਾਫਟ ਡਰੋਨ ਦਾ ਸ਼ੋਧ ਤੋਂ ਲੈ ਕੇ ਵਿਕਾਸ ਤਕ ਸਭ ਕੁੱਝ ਭਾਰਤ 'ਚ ਹੀ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਾਈ ਐਲਟੀਟਿਊਡ ਡਰੋਨ ਇਕ ਆਦਰਸ਼ ਪਲੇਟਫਾਰਮ ਦੇਵੇਗਾ ਜੋ ਇੰਟੈਲੀਜੈਂਸ, ਸਰਵਿਲਾਸ ਅਤੇ ਰਾਤ 'ਚ ਬਿਹਤਰੀਨ ਤਸਵੀਰਾਂ ਮੁਹੱਈਆ ਕਰਵਾਏਗਾ। ਇਹ ਮਿਲਟਰੀ ਇੰਟੈਲੀਜੈਂਸ, ਡਿਸਾਸਟਰ ਮੈਨਜਮੈਂਟ ਅਤੇ ਹੋਮਲੈਂਡ ਸਕਿਓਰਿਟੀ ਅਤੇ ਸਮਾਰਟ ਸਿਟੀ ਮੈਨਜਮੈਂਟ 'ਚ ਕਾਫੀ ਸਹਾਇਤਾ ਕਰੇਗਾ, ਇਹ ਹੀ ਨਹੀਂ ਇਹ ਡਰੋਨ ਟ੍ਰੈਫਿਕ ਕੰਟਰੋਲ ਕਰਨ ਤੋਂ ਲੈ ਕੇ ਰੋਡਵੇਜ਼ ਅਤੇ ਰੇਲਵੇ ਤਕ ਦੇ ਲਈ ਕਾਫੀ ਲਾਭਦਾਇਕ ਸਾਬਤ ਹੋਵੇਗਾ। ਪਰ ਇਸ ਦੇ ਨਾਲ ਚੈਲੇਜ਼ ਵੀ ਘੱਟ ਨਹੀਂ ਹੋਵੇਗਾ ਕਿਉਂਕਿ ਭਾਰਤ ਦੇ ਕਈ ਹਿੱਸਿਆਂ 'ਚ ਹਵਾ ਦਾ ਰੁਖ ਬਹੁਤ ਤੇਜ਼ ਹੈ ਅਜਿਹੇ 'ਚ 65,000 ਫੁੱਟ 'ਤੇ ਇਸ ਨੂੰ ਕਿਸ ਤਰ੍ਹਾਂ ਨਾਲ ਰਿਮੋਟ ਦੇ ਨਾਲ ਕੰਟਰੋਲ ਕੀਤਾ ਜਾ ਸਕੇਗਾ। ਉਸ 'ਤੇ ਕੰਮ ਕੀਤੇ ਜਾਣ ਦੀ ਲੋੜ ਹੋਵੇਗੀ।  
ਭਾਰਤੀ ਫੌਜ ਖਰੀਦੇਗੀ 600 ਡਰੋਨ
ਜੇਕਰ ਨਿਊ ਸਪੇਸ ਇਸ ਡਰੋਨ ਨੂੰ ਸਫਲਤਾ ਪੂਰਵਕ ਬਣਾ ਲੈਂਦਾ ਹੈ ਤਾਂ ਭਾਰਤ ਦੇ ਕੋਲ ਆਉਣ ਵਾਲੇ 2 ਦਹਾਕਿਆਂ 'ਚ ਸਭ ਤੋਂ ਅੱਲਗ ਤਾਕਤ ਹੋਵੇਗੀ, ਜੋ ਭਾਰਤ ਨੂੰ ਇਕ ਨਵੇ ਮੁਕਾਮ ਤਕ ਪਹੁੰਚਾਉਣ 'ਚ ਸਹਾਇਤਾ ਕਰੇਗੀ।


Related News